ਚੰਡੀਗੜ੍ਹ, 18 ਅਕਤੂਬਰ (ਪੀ. ਟੀ. ਲਾਇਵ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਿੱਖ ਸੰਗਤਾਂ ਵੱਲੋਂ ਜਾਰੀ ਰੋਸ ਪ੍ਰਗਟਾਵੇ ਹੋਰ ਪ੍ਰਚੰਡ ਹੋ ਗਏ ਹਨ। ਐਤਵਾਰ ਨੂੰ ਪੰਜਾਬ ਭਰ ਵਿੱਚ ਸੰਗਤ ਵੱਲੋਂ ਸੜਕਾਂ ’ਤੇ ਧਰਨੇ ਦੇ ਕੇ ਰੋਸ ਪ੍ਰਗਟ ਕੀਤਾ ਗਿਆ। ਇਸ ੌਦੌਰਾਨ ਪੰਜਾਬ ਦੀਆਂ ਪ੍ਰਮੁੱਖ ਸੜਕਾਂ ’ਤੇ ਆਵਾਜਾਈ ਜਾਮ ਰਹੀ। ਸੰਗਤਾਂ ਵੱਲੋਂ ਹੁਣ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਵੀ ਸਾੜੇ ਜਾ ਰਹੇ ਹਨ। ਰੋਸ ਪ੍ਰਗਟਾਵੇ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਸ. ਸੁਖਦੇਵ ਸਿੰਘ ਭੌਰ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਨੇ ਵੀ ਅਸਤੀਫੇ ਦੇਦਿੱਤੇ ਹਨ। ਅਸਤੀਫਾ ਦੇਣ ਵਾਲੇ ਮੈਂਬਰਾਂ ਵਿੱਚ ਬਾਬਾ ਬੂਟਾ ਸਿੰਘ ਗੁਰਥੜੀ, ਬਾਬਾ ਸੁਖਚੈਨ ਸਿੰਘ ਧਰਮਪੁਰਾ ਅਤੇ ਬੀਬੀ ਰਜਿੰਦਰ ਕੌਰ ਲੁਧਿਆਣਾ ਸ਼ਾਮਿਲ ਹਨ। ਇਸ ਰੋਸ ਪ੍ਰਗਟਾਵੇ ਦੌਰਾਨ ਸ਼ਹਾਦਤ ਪਾਉਣ ਵਾਲੇ ਦੋ ਸਿੰਘਾਂ ਨਮਿਤ ਸ਼ਰਧਾਂਜਲੀ ਸਮਾਗਮ 25 ਅਕਤੂਬਰ ਨੂੰ ਰੱਖੇ ਗਏ ਹਨ। ਸ਼ਰਧਾਂਜਲੀ ਸਮਾਗਮਾਂ ਤੋਂ ਬਾਅਦ ਇਹ ਰੋਸ ਪ੍ਰਦਰਸ਼ਨ ਹੋਰ ਨਵਾਂ ਰੂਪ ਲੈ ਸਕਦੇ ਹਨ। ਦੂਸਰੇ ਪਾਸੇ ਸੰਗਤ ਨੇ ਸੰਤ ਸਮਾਜ ਦੀ ਅਪੀਲ ਨੂੰ ਰਦ ਕਰਦਿਆਂ ਕੁਝ ਥਾਵਾਂ ’ਤੇ ਪੱਕੇ ਮੋਰਚੇ ਲਾ ਲਏ ਹਨ। ਸੰਤ ਸਮਾਜ ਨੇ ਹਰ ਰੋਜ਼ ਸਿਰਫ 3 ਘੰਟੇ ਲਈ ਧਰਨੇ ਮੁਜ਼ਾਹਰੇ ਅਤੇ ਜਾਮ ਰੱਖਣ ਦਾ ਸੱਦਾ ਦਿੱਤਾ ਸੀ। ਇਸ ਦੌਰਾਨ ਅੰਮ੍ਰਿਤਸਰ ਤਰਨਤਾਰਨ ਮਾਰਗ ’ਤੇ ਧਰਨਾ ਖਤਮ ਕਰ ਦਿੱਤਾ ਗਿਆ ਹੈ। ਹਰੀਕੇ ਪਤਨ ਵਿਖੇ ਸੰਗਤ ਵੱਲੋਂ ਪਿਛਲੇ ਹਫਤੇ ਤੋਂ ਦਿੱਤਾ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਸੀ। ਸੰਗਤ ਨੇ ਪੁਲ ’ਤੇ ਖਾਲਿਸਤਾਨ ਦੇ ਝੰਡੇ ਲਹਿਰਾ ਦਿੱਤੇ ਹਨ। ਪੰਜਾਬ ’ਚ ਅ¤ਜ ਵ¤ਖ-ਵ¤ਖ ਥਾਵਾਂ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੇ ਸਿ¤ਖ ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾਏ ਤੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਾਲੇ ਸਾੜੇ। ਸਿ¤ਖ ਪ੍ਰਦਰਸ਼ਨਕਾਰੀਆਂ ਨੇ ਸੰਤ ਸਮਾਜ ਦੀ ਅਪੀਲ ਨੂੰ ਰ¤ਦ ਕਰ ਦਿ¤ਤਾ ਹੈ। ਸੰਤ ਸਮਾਜ ਨੇ ਸਾਰੇ ਜ਼ਿਲ੍ਹਿਆ ‘ਚ ਸਿਰਫ਼ ਤਿੰਨੇ ਘੰਟੇ ਧਰਨੇ ਦੇਣ ਦੀ ਅਪੀਲ ਕੀਤੀ ਸੀ। ਜਲੰਧਰ-ਜੰਮੂ ਹਾਈਵੇ ਕੀਤਾ ਜਾਮ ਜਲੰਧਰ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਤੋਂ ਬਾਅਦ ਸਿ¤ਖਾਂ ਦਾ ਰੋਸ ਲਗਾਤਾਰ ਜਾਰੀ ਹੈ ਤੇ ਪੰਜਾਬ ‘ਚ ਹਰ ਰੋਜ ਕਈ ਥਾਈਂ ਆਵਾਜਾਈ ਪ੍ਰਭਾਵਿਤ ਕੀਤੀ ਜਾ ਰਹੀ। ਅ¤ਜ ਸਿ¤ਖ ਪ੍ਰਦਰਸ਼ਨਕਾਰੀਆਂ ਵਲੋਂ ਮੁਕੇਰੀਆਂ ‘ਚ ਜਲੰਧਰ-ਜੰਮੂ ਹਾਈਵੇ ਜਾਮ ਕੀਤਾ ਗਿਆ ਹੈ ਤੇ ਬੇਅਦਬੀ ਮਾਮਲੇ ‘ਚ ਦੋਸ਼ੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।ਕੋਟਕਪੂਰਾ ਦੇ ਬਹਿਬਲ ਕਲਾਂ ‘ਚ ਅ¤ਜ ਬਠਿੰਡਾ-ਅੰਮ੍ਰਿਤਸਰ ਹਾਈਵੇ ਲਗਾਤਾਰ ਜਾਮ ਹੈ। ਇਸੇ ਤਰ੍ਹਾਂ ਗੰਗਾਨਗਰ-ਚੰਡੀਗੜ੍ਹ ਹਾਈਵੇ ਤੇ ਮੋਗਾ ਦੇ ਅਜੀਤਵਾਲ ‘ਚ ਵ¤ਡਾ ਜਾਮ ਲ¤ਗਾ ਹੋਇਆ ਸੀ।ਇਸ ਤੋਂ ਇਲਾਵਾ ‘ਚ ਮਾਲਵਾ ਮਾਨਸਾ,ਫਰੀਕਕੋਟ,ਪਟਿਆਲਾ ਮਾਝੇ ‘ਚ ਤਰਨਤਾਰਨ ਤੇ ਦੁਆਬੇ ‘ਚ ਜਲੰਧਰ ਵਿਖੇ ਸਿ¤ਖ ਸੰਗਤਾਂ ਵ¤ਲੋਂ ਧਰਨੇ ਮੁਜ਼ਾਹਰੇ ਕੀਤੇ ਗਏ। ਹਰੀਕੇ ‘ਚ ਧਰਨੇ ਦੌਰਾਨ ਇਕ ਨਿਹੰਗ ਸਿੰਘ ਦੀ ਮੌਤ ਵੀ ਹੋ ਗਈ ਹੈ। ਫਗਵਾੜਾ ‘ਚ ਕਾਂਗਰਸੀ ਨੇ ਰੋਸ ਮਾਰਚ ਕ¤ਢ ਕੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੁਤਲੇ ਫੂਕੇ। ਮੋਗਾ ‘ਚ ਖੇਤੀਬਾੜੀ ਤੋਤਾ ਸਿੰਘ ਨੇ ਆਪਣੇ ਮਿ¤ਥੇ ਸਾਰੇ ਸਰਕਾਰੀ ਰ¤ਦ ਕਰ ਦਿੱਤੇ। ਓਧਰ ਅਜਨਾਲਾ ‘ਚ ਸਿ¤ਖ ਜਥੇਬੰਦੀਆਂ ਤੇ ਸਿ¤ਖ ਸਟੂਡੈਂਟਸ ਫੈਡਰੇਸ਼ਨ ਵ¤ਲੋਂ ਸਾਂਝੇ ਤੌਰ ‘ਤੇ ਕ¤ਲ੍ਹ ਅਜਨਾਲਾ ਸ਼ਹਿਰ ਨੂੰ ਮੁਕੰਮਲ ਤੌਰ ਤੇ ਬੰਦ ਰ¤ਖਣ ਦਾ ਸ¤ਦਾ ਦਿ¤ਤਾ ਗਿਆ ਹੈ, ਜਿਸ ਕਾਰਨ ਸ਼ਹਿਰ ਦੇ ਬਾਜ਼ਾਰ ਵੀ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ।



