ਬਠਿੰਡਾ, (ਸੁਖਵਿੰਦਰ ਸਿੰਘ ਸਰਾਂ/ਗੋਬਿੰਦ ਬੀਬੀਵਾਲਾ)- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਅਤੇ ਕੋਟਕਪੂਰੇ ਹੋਈ ਅਣਸੁਖਾਵੀ ਘਟਨਾ ਨੂੰ ਲੈ ਕੇ ਸਿ¤ਖ ਸੰਗਤਾਂ ਵ¤ਲੋਂ ਰੋਸ ਵਜੋ ਅ¤ਜ ਪੰਜਾਬ ਬੰਦ ਦਾ ਸ¤ਦਾ ਦਿ¤ਤਾ ਗਿਆ ਜਿਸ ਦੇ ਚਲਦਿਆਂ ਅ¤ਜ ਬਠਿੰਡਾ ਪੂਰਨ ਤੌਰ ਤੇ ਬੰਦ ਰਿਹਾ ਅਤੇ ਆਵਾਜਾਈ ਪੂਰਨ ਤੌਰ ਤੇ ਠ¤ਪ ਰਹੀ । ਰੋਸ ਵਜੋਂ ਸਿ¤ਖ ਸੰਗਤਾਂ ਅਤੇ ਜਾਤਪਾਤ ਧਰਮ ਤੋਂ ਉਪਰ ਉ¤ਠਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਵਾਲੇ ਹਰ ਇਨਸਾਨ ਨੇ ਇਸ ਬੰਦ ਨੂੰ ਭਰਵਾਂ ਹੁੰਗਾਰਾ ਦਿ¤ਤਾ ਅਤੇ ਰੋਸ ਵਜੋਂ ਬ¤ਸ ਸ਼ਟੈਡ ਬਠਿੰਡਾ ਨਹਿਰ ; ਬੀਬੀਵਾਲਾ ਪਿੰਡ ; ਬੀਬੀਵਾਲ ਚੌਕ ਡ¤ਬਵਾਲੀ ਚੌਕ ਮੇਨ ਬ¤ਸ ਸਟੈਂਡ ਤੇ ਸੜਕਾਂ ਜਾਮ ਕਰਕੇ ਧਰਨੇ ਦਿ¤ਤੇ । ਸਿ¤ਖ ਸੰਗਤਾਂ ਨੇ ਮੰਗ ਕੀਤੀ ਕਿ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਕੇ ਸਖਤ ਤੋਂ ਸਖਤ ਸਜਾ ਦਿ¤ਤੀ ਜਾਵੇ ਤਾਂ ਕਿ ਕੋਈ ਸਰਾਰਤੀ ਅਨਸਰ ਕਿਸੇ ਵੀ ਧਰਮ ਦੀ ਬੇ ਅ¤ਦਬੀ ਕਰਨੀ ਤਾਂ ਦੂਰ ਸੋਚ ਵੀ ਨਾ ਸਕੇ ।



