Skip to content
Independent perspectives. Global stories.
BREAKING

ਬਠਿੰਡਾ/ਭਗਤਾ ਭਾਈਕਾ ਮੁਕੰਮਲ ਬੰਦ-ਮੇਨ ਚੌਂਕਾਂ’ਚ ਧਰਨਾ

Share this story

ਬਠਿੰਡਾ/ਭਗਤਾ ਭਾਈਕਾ, 15 ਅਕਤੂਬਰ (ਸੁਖਵਿੰਦਰ ਸਰਾਂ, ਸਵਰਨ ਸਿੰਘ)- ਪਿਛਲੇ ਦਿਨੀਂ ਜ਼ਿਲ੍ਹਾ ਫਰੀਦਕੋਟ ਦੇ ਕਸਬਾ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕਿਸੇ ਸ਼ਰਾਰਤੀ ਅਨਸਰ ਵਲੋਂ ਕੀਤੀ ਗਈ ਬੇਅਦਬੀ ਦੇ ਰੋਸ ਵਿਚ ਪਿੰਡ ਬੁੱਟਰ ਅਤੇ ਕੋਟਕਪੂਰਾ ਵਿਖੇ ਸ਼ਾਂਤਮਈ ਢੰਗ ਨਾਲ ਰੋਸ ਧਰਨਾ ਦੇ ਰਹੇ ਸਿੱਖ ਪ੍ਰਚਾਰਕਾਂ ਅਤੇ ਸਿੱਖਾਂ ਤੇ ਕੀਤੇ ਗਏ ਲਾਠੀਚਾਰਜ ਦੇ ਵਿਰੋਧ ਵਿਚ ਦਿੱਤੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਇਲਾਕਾ ਭਰ ਵਿਚੋ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਵਪਾਰਕ, ਵਿਦਿਅਕਅਤੇ ਹੋਰ ਕਾਰੋਬਾਰੀ ਅਦਾਰੇ ਮੁਕੱਮਲ ਤੌਰ ’ਤੇ ਬੰਦ ਰਹੇ ਅਤੇ ਹਰ ਪ੍ਰਕਾਰ ਦੀ ਆਵਾਜਾਈ ਵੀ ਮੁਕੰਮਲ ਤੌਰ ’ਤੇ ਠੱਪ ਰਹੀ। ਇਸ ਘਟਨਾ ਨਾਲ ਸੰਗਤਾਂ ਦੇ ਹਿਰਦੇ ਪੂਰੀ ਤਰ੍ਹਾਂ ਵਲੂੰਦਰੇ ਗਏ ਹਨ ਅਤੇ ਉਨ੍ਹਾਂ ਵਿਚਲਾ ਰੋਸ ਦਿਨੋ- ਦਿਨ ਵਧਦਾ ਜਾ ਰਿਹਾ ਹੈ। ਸਿਖ ਜੱਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਤਹਿਤ ਭਗਤਾ ਭਾਈ, ,ਕੋਠਾ ਗੁਰੂ, ਜਲਾਲ, ਸਿਰੀਏਵਾਲਾਆਦਿ ਦੇ ਬਜਾਰ ਵੀ ਮੁਕੰਮਲ ਤੌਰ ’ਤੇ ਬੰਦ ਰਹੇ। ਇਸ ਬੰਦ ਦੌਰਾਨ ਅਜ ਸਵੇਰੇ ਹੀ ਆਸ ਪਾਸ ਦੇ ਵਖ-ਵਖ ਪਿੰਡਾਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਹਿਰ ਦੇ ਭਾਈ ਬਹਿਲੋ ਚੌਕ ਵਿਚ ਇਕੱਤਰ ਹੋ ਕੇ ਧਰਨਾ ਲਗਾ ਕੇ ਪੂਰੀ ਤਰ੍ਹਾਂ ਨਾਲ ਚੱਕਾ ਜਾਮ ਕਰ ਦਿੱਤਾ। ਇਸ ਧਰਨੇ ਵਿਚ ਸ਼ਾਮਿਲ ਸੰਗਤ ਨੇ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ ਅਤੇ ਉਹ ਲਗਾਤਾਰ ਸਤਿਨਾਮ ਵਾਹਿਗੂਰੂ ਦਾ ਜਾਪ ਕਰ ਰਹੇ ਸਨ। ਇਸ ਧਰਨੇ ਵਿਚ ਬਾਬਾ ਸਤਨਾਮ ਸਿੰਘ ਦਿਆਲਪੁਰਾ, ਪਰਮਜੀਤ ਸਿੰਘ ਖਾਲਸਾ, ਗੁਰਚਰਨ ਸਿੰਘ ਖਾਲਸਾ, ਬਲਜਿੰਦਰ ਸਿੰਘ ਖਾਲਸਾ, ਹਰਦੇਵ ਸਿੰਘ ਭਗਤਾ, ਡਾ ਨਿਰਭੈ ਸਿੰਘ ਭਗਤਾ,ਜਸਪ੍ਰੀਤ ਸਿੰਘ ਬੂਟਾ, ਗੁਰਨੇਕ ਸਿੰਘ ਜਲਾਲ, ਜੋਗਾ ਸਿੰਘ ਰਾਮੂੰਵਾਲਾ, ਬਲਜੀਤ ਸਿੰਘ ਕੋਇਰ ਸਿੰਘ ਵਾਲਾ, ਰਾਜਾ ਸਿੰਘ ਕੋਇਰ ਸਿੰਘ ਵਾਲਾ, ਬੂਟਾ ਸਿੰਘ ਭੋਡੀਪੁਰਾ, ਗੁਰਤੇਜ ਸਿੰਘ ਬੁਰਜ, ਲਵਲੀ ਬੁਰਜ ਥਰੋੜ, ਛੋਟਾ ਸਿੰਘ ਰਾਮੂੰਵਾਲਾ, ਪਲਵਿੰਦਰ ਸਿੰਘ ਕੋਠਾ ਗੁਰੂ, ਮੁਖਤਿਆਰ ਸਿੰਘ ਦਿਆਲਪੁਰਾ, ਜਸਵੀਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਭਗਤਾ, ਮਨਪ੍ਰੀਤ ਸਿੰਘ ਖਾਲਸਾ, ਦਰਸ਼ਨ ਸਿੰਘ ਖਾਲਸਾ, ਹਰਜਿੰਦਰ ਸਿੰਘ ਸਿਰੀਏਵਾਲਾ, ਸੁਖਜਿੰਦਰ ਸਿੰਘ ਖਾਨਦਾਨ, ਇੰਦਰਜੀਤ ਸਿੰਘ ਜੱਗਾ, ਜਰਨੈਲ ਸਿੰਘ ਦਿਆਲਪੁਰਾ, ਰਾਜਵਿੰਦਰ ਸਿੰਘ ਭਗਤਾ ਆਦਿ ਹਾਜਰ ਸਨ। ਥਰਾਜ ਵਿਖੇ ਰੋਸ ਧਰਨਾ- ਭਗਤਾ ਭਾਈ ਕਾ- (ਸਵਰਨ ਸਿੰਘ)- ਪਿਛਲੇ ਦਿਨੀ ਪਿੰਡ ਬਗਰਾੜੀ (ਫਰੀਦਕੋਟ) ਵਿਖੇ ਕਿਸੇ ਸਰਾਰਤੀ ਅਨਸਰਾਂ ਵਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਗਈ ਬੇਅਦਬੀ ਦੇ ਸਬੰਧ ਵਿੱਚ ਅਤੇ ਪਿੰਡ ਬੁੱਟਰ ਅਤੇ ਕੋਟਕਪੂਰਾ ਵਿਖੇ ਸਾਂਤਮਈ ਢੰਗ ਨਾਲ ਧਰਨਾ ਦੇ ਰਹੇ ਸਿੱਖ ਪ੍ਰਚਾਰਕਾਂ ਅਤੇ ਸਿੱਖਾਂ ਤੇ ਕੀਤੇ ਗਏ ਲਾਠੀਚਾਰਜ ਅਤੇ ਗੋਲੀਬਾਰੀ ਦੇ ਰੋਸ ਵਜੋਂ ਪਿੰਡ ਥਰਾਜ ਵਿਖੇ ਵੀ ਆਸ ਪਾਸ ਦੀਆ ਸਿੱਖ ਸੰਗਤਾ ਵਲੋ ਭਗਤਾ- ਬਾਘਾਪੁਰਾਣਾ ਮੇਨ ਰੋਡ ਤੇ ਰੋਸ ਧਰਨਾ ਦਿੱਤਾ ਗਿਆ।

WRITTEN BY