ਰਾਮਪੁਰਾ ਫੂਲ, 15 ਅਕੂਤਬਰ (ਜੋਸਫ ਬਾਂਸਲ)- ਸਥਾਨਕ ਸ਼ਹਿਰ ਦੇ ਬੱਸ ਸਟੈਂਡ ਦੇ ਪਿੱਛੇ ਪਾਸੇ ਸਥਿਤ ਸ਼ਹੀਦ ਭਗਤ ਕਲੋਨੀ ’ਚ ਚੋਰਾਂ ਵੱਲੋਂ ਇੱਕ ਵਾਰ ਫਿਰ ਤੋ ਦਹਿਸ਼ਤ ਗਰਦੀ ਦੀ ਹੱਦ ਵਾਰ ਕਰਦਿਆਂ ਚੋਰੀ ਕਰਨ ਆਏ ਚੋਰਾ ਵੱਲੋ ਅੱਧੀ ਦਰਜਨ ਦੇ ਕਰੀਬ ਫਾਇਰ ਕਰਕੇ ਇੱਕ ਬੱਚੇ ਨੂੰ ਗੰਭੀਰ ਰੂਪ ਚ ਜਖਮੀ ਕਰ ਦਿੱਤਾ ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਦੀ ਅਖਬਾਰ ਏਜੰਸੀ ਦੇ ਮਾਲਕ ਦੇ ਲੜਕੇ ਉਪਰ ਹੋਈ ਅੰਧਾ ਧੁੰਦ ਫਾਇਰਿੰਗ ਚ, ਗੰਭੀਰ ਸੱਟਾ ਲੱਗੀਆ- ਹਨ ,ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਖਮੀ ਹੋਏ ਬੱਚੇ ਦੇ ਪਿਤਾ ਸੰਜੀਵ ਕੁਮਾਰ ਬਾਂਸਲ ਨੇ ਦੱਸਿਆ ਕਿ ਉਸਦਾ ਪਰਿਵਾਰ ਆਪਣੇ ਨਾਲ ਵਾਲੇ ਗੁਆਂਢੀ ਅਮਰਜੀਤ ਸ਼ਰਮਾਂ ਵੱਲੋਂ ਕਰਵਾਏ ਇੱਕ ਧਾਰਮਿਕ ਸਮਾਗਮ ਜੋ ਕਿ ਪਿੰਡ ਮਾਇਸਰਖਾਨਾ ਧਾਰਮਿਕ ਸਥਾਨ ਤੇ ਗਏ ਸਨ ਜਦ ਰਾਤ ਕਰੀਬ ਗਿਆਂਰਾ ਵਜੇ ਉਹ ਜਗਰਾਤੇ ਚੋ ਆਪਣੀ ਕਾਰ ਤੇ ਵਾਪਿਸ ਆਪਣੇ ਘਰ ਆਏ ਤਾਂ ਨਜ਼ਦੀਕ ਫਿਰਦੇ ਚੋਰਾਂ ਵੱਲੋਅੰਧਾਧੁੰਦ ਫਾਇਰਿੰਗ ਸੁਰੂ ਕਰ ਦਿੱਤੀ ਤਾਂ ਗੱਡੀ ਵਿੱਚ ਮੋਜੂਦ ਮੇਰੇ ਪਰਿਵਾਰ ਵੱਲੋ ਰੋਲਾ ਪਾਉਣਾ ਸੁਰੂ ਕਰ ਦਿੱਤਾ ਜਿਸ ਨਾਲ ਆਸ ਪਾਸ ਦੇ ਲੋਕ ਘਰਾਂ ਚੋ ਬਾਹਰ ਆ ਗਏ ਤੇ ਚੋਰ ਹਨੇਰੇ ਦਾ ਫਾਇਦਾ ਉਠਾਉਦੇ ਹੋਏ ਮੋਕੇ ਤੋ ਭੱਜ ਗਏ । ਚੋਰਾ ਵੱਲੋ ਕੀਤੀ ਫਾਇਰਿੰਗ ਦੋਰਾਨ ਉਸਦੇ ਲੜਕੇ ਅਕਾਸ਼ਦੀਪ ਬਾਂਸਲ ਦੇ ਭਾਰੀ ਮਾਤਰਾ ਚ, ਸਰਲੇ ਵੱਜੇ ਤੇ ਇੱਕ ਗੋਲੀ ਮੇਰੀ ਕਾਰ ਤੇ ਲੱਗੀ । ਹਾਦਸੇ ਚ, ਜਖ਼ਮੀ ਅਕਾਸ਼ਦੀਪ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾ ਨੇ ਉਸਦੀ ਗੰਭੀਰ ਹਾਲਤ ਵੇਖਦਿਆਂ ਉਸਨੂੰ ਬਠਿੰਡਾ ਰੇਫਰ ਕਰ ਦਿੱਤਾ । ਘਟਨਾ ਦੀ ਸੂਚਨਾ ਮਿਲਨ ਤੇ ਡੀ ਐਸ ਪੀ ਫੂਲ ਗੁਰਜੀਤ ਸਿੰਘ ਰੋਮਾਣਾ, ਐਸ ਐਚ ੳ ਰਜਿੰਦਰ ਪਾਲ ਮੋਕੇ ਤੇ ਪਹੁੰਚੇ ਤੇ ਸਥਿਤੀ ਦਾ ਜਾਇਜਾ ਲਿਆ ਅਤੇ ਅਣਪਛਾਤੇ ਵਿਆਕਤੀਆਂ ਤੇ ਮਾਮਲਾ ਦਰਜ਼ ਕਰਕੇ ਭਾਲ ਸੁਰੂ ਕਰ ਦਿੱਤੀ ਗਈ ਹੈ।



