ਫਰੈਂਕਫਰਟ/ਜਰਮਨੀ, 15 ਅਕਤੂਬਰ (ਰ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਪੁਰਅਮਨ ਸਿੱਖਾਂ ਉ¤ਤੇ ਪੰਜਾਬ ਪੁਲਿਸ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲੀਆਂ ਨਾਲ ਸ਼ਹੀਦ ਕੀਤੇ ਸਿੰਘਾਂ ਦੀ ਸ਼ਹਾਦਤ ਬਾਦਲ ਸਰਕਾਰ ਦੇ ਮੱਥੇ ’ਤੇ ਕਲੰਕ ਜੋ ਕਦੇ ਵੀ ਨਹੀਂ ਲੱਥੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਭਾਈ ਰੇਸ਼ਮ ਸਿੰਘ ਬੱਬਰ ਮੁਕੀ ਬੱਬਰ ਖਾਲਸਾ ਜਰਮਨੀ, ਭਾਈ ਗੁਰਮੀਤ ਸਿੰਘ ਪ੍ਰਧਾਨ ਸਿੱਖ ਫੈਡਰੇਸ਼ਨ ਜਰਮਨੀ, ਭਾਈ ਸੋਹਨ ਸਿੰਘ ਕੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਜਰਮਨੀ ਭਾਈ ਲਖਵਿੰਦਰ ਸਿੰਘ ਮੱਲ੍ਹੀ ਪ੍ਰਧਾਨ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਤੇ ਭਾਈ ਸੁਰਿੰਦਰ ਸਿੰਘ ਸੇਖੋਂ ਮੁਖੀ ਦਲ ਖਾਲਸਾ ਜਰਮਨੀ ਨੇ ਕਿਹਾ ਕਿ ਜਦ ਵੀ ਬਾਦਲ ਦੇ ਹੱਥ ਰਾਜ ਭਾਗ ਆਇਆ ਇਨ੍ਹਾਂ ਪੰਥਕ ਮੁਖੋਟਾ ਪਹਿਨ ਕੇ ਸਿੱਖੀ ਦਾ ਘਾਣ ਕੀਤਾ ਹੈ। ਬਾਦਲ ਦੇ ਰਾਜ ’ਚ ਨਕਸਲਬਾੜੀ ਮਾਰੇ ਗਏ।
ਸਾਕਾ 1978 ਦਾ ਵਾਪਰਿਆ। ਹੁਣ ਤੱਕ ਸਿੰਘਾਂ ਦੀਆਂ ਸ਼ਹਾਦਤਾਂ ਦਾ ਜ਼ਿੰਮੇਵਾਰ ਬਾਦਲ ਹੈ। ਸਿੱਖੀ ਭੇਸ ’ਚ ਸਿੱਖੀ ਦਾ ਦੁਸ਼ਮਣ ਹੈ। ਸੌਦੇ ਸਾਧ ਅੱਗੇ ਮੱਥੇ ਟੇਕਣ ਵਾਲੇ ਬਾਦਲ ਨੇ ਸਿਰਸੇ ਵਾਲੇ ਦੇ ਚੇਲਿਆਂ ਦੇ ਪ੍ਰਦਰਸ਼ਨਾਂ ’ਤੇ ਗੋਲੀ ਨਹੀਂ ਚਲਾਈ। ਕਿਸੇ ਦੀ ਕੁੱਟਮਾਰ ਨਹੀਂ ਕੀਤੀ, ਪਰ ਜਾਪ ਕਰਦੇ ਬਜ਼ੁਰਗਾਂ, ਬੀਬੀਆਂ, ਬੱਚਿਆਂ ਤੇ ਤਸ਼ੱਦਦ ਕੀਤਾ ਗਿਆ। ਧਰਮੀ ਸਿੱਖਾਂ ਨੂੰ ਜੇਲ੍ਹਾਂ, ਥਾਣਿਆਂ ’ਚ ਤਸੀਹੇ ਦਿੱਤੇ ਜਾ ਰਹੇ ਹਨ। ਪੰਥਕ ਆਗੂਆਂ ਨੇ ਕਿਹਾ ‘ਇਸ ਬਹੁਰੂਪੀਏ’ ਦਾ ਚਿਹਰਾ ਸੰਸਾਰ ’ਚ ਨੰਗਾ ਹੋ ਗਿਆ ਹੈ।



