ਸੰਗਰੂਰ, 15 ਅਕਤੂਬਰ (ਹਰਜੀਤ ਹਸਨਪੁਰੀ)- ਪੰਜਾਬ ਬੰਦ ਦੇ ਸੱਦੇ ਨੂੰ ਸੰਗਰੂਰ ਅਤੇ ਧੂਰੀ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ ਬਾਜਾਰਾਂ ਵਿੱਚ ਦੁਕਾਨਾਂ ਲਗਭਗ ਮੁਕੰਮਲ ਬੰਦ ਰੱਖੀਆਂ ਗਈਆਂ ਅਤੇ ਪ੍ਰਾਈਵੇਟ ਬੱਸਾਂ ਅਤੇ ਸਰਕਾਰੀ ਬੱਸਾਂ, ਟਰੱਕ, ਟੈਂਪੂ ਵੀ ਨਹੀਂ ਚੱਲੇ ਸੜਕਾਂ ਉ¤ਤੇ ਸਿਰਫ ਸਾਈਕਲ ਸਵਾਰ ਜਾਂ ਸਕੂਟਰ, ਮੋਟਰ ਸਾਈਕਲ ਅਤੇ ਇੱਕਾ-ਦੁੱਕਾ ਕਾਰਾਂ ਚੱਲੀਆਂ ਟੋਲ ਪਲਾਜ਼ਾ ਵਾਲੇ ਵੀ ਅੱਜ ਵਿਹਲੇ ਬੈਠੇ ਸਨ। ਸੰਗਰੂਰ ਦੇ ਮਹਾਂਵੀਰ ਚੌਂਕ ਵਿੱਚ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਨ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਸਨ। ਜੇਲ੍ਹਾਂ ਵਿੱਚ ਬੰਦ ਸਿੱਖ ਜਿੰਨ੍ਹਾਂ ਦੀ ਕੈਦ ਪੂਰੀ ਹੋ ਚੁੱਕੀ ਹੈ ਉਨ੍ਹਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ। ਇਸ ਤਰ੍ਹਾਂ ਧੂਰੀ ਦੇ ਕੱਕੜਵਾਲ ਚੌਕ ਤੇ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਧਰਨਾ ਲਾਇਆ ਹੋਇਆ ਸੀ ਸੰਗਰੂਰ ਨਾਲੋਂ ਜਿਆਦਾ ਗਿਣਤੀ ਵਿੱਚ ਲੋਕ ਧਰਨੇ ’ਤੇ ਬੈਠੇ ਸਨ ਤੇ ਨਾਲ ਨਾਲ ਖਾਲਿਸਤਾਨ ਪੱਖੀ ਲੋਕ ਤਕਰੀਰਾਂ ਕਰ ਰਹੇ ਸਨ। ਉਹ ਕਹਿ ਰਹੇ ਸਨ ਕਿ ਸਿੱਖਾਂ ਤੇ ਹੋਏ ਜ਼ੁਲਮਾਂ ਦੀ ਕਹਾਣੀ ਬਹੁਤ ਲੰਬੀ ਹੈ। ਇਸ ਤਰ੍ਹਾਂ ਗਰਮ ਤਕਰੀਰਾਂ ਹੁੰਦੀਆਂ ਰਹੀਆਂ ਤੇ ਜੋਸ਼ ਵਿੱਚ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਉਂਦੇ ਰਹੇ। ਧੂਰੀ ਦੇ ਸਦਰ ਬਾਜਾਰ ਦੇ ਵਿੱਚ ਹਿੰਦੂ ਜਥੇਬੰਦੀਆਂ ਅਤੇ ਖਾਲਿਸਤਾਨ ਪੱਖੀ ਵਿਅਕਤੀਆਂ ਦੇ ਨਾਲ ਝੜੱਪ ਹੋਈ। ਸਿੱਖ ਨੌਜਵਾਨ ਦੁਕਾਨਾਂ ਬੰਦ ਕਰਵਾਉਣ ਵਾਸਤੇ ਕਹਿ ਰਹੇ ਸਨ, ਪਰ ਹਿੰਦੂ ਜਥੇਬੰਦੀਆਂ ਬਾਰੇ ਦੁਕਾਨਾਂ ਖੁੱਲੀਆਂ ਰੱਖਣ ਬਾਰੇ ਸ਼ਰੇਆਮ ਕਹਿ ਰਹੇ ਸਨ ਅਤੇ ਖਾਲਿਸਤਾਨ ਪੱਖੀ ਅਨਸਰਾਂ ਨੂੰ ਚਣੌਤੀ ਦੇ ਰਹੇ ਸਨ। ਉਨ੍ਹਾਂ ਨੇ ਖਾਲਿਸਤਾਨ ਮੁਰਦਾਬਾਦ ਦੇ ਨਾਅਰੇ ਲਾਏ ਤਾਂ ਦੋਵਾਂ ਪਾਸਿਓਂ ਤਲਵਾਰਾਂ ਚੱਲੀਆਂ ਪਰ ਕੋਈ ਗੰਭੀਰ ਜਖਮੀ ਨਹੀਂ ਹੋਇਆ। ਇੱਕਾ-ਦੁੱਕਾ ਵਿਅਕਤੀਆਂ ਮਾਮੂਲੀ ਸੱਟਾਂ ਲੱਗੀਆਂ ਅਤੇ ਕੋਈ ਹਸਪਤਾਲ ਵਿੱਚ ਦਾਖਲ ਨਹੀਂ ਹੋਇਆ। ਪੁਲਿਸ ਨੇ ਮੌਕੇ ਤੇ ਆ ਕੇ ਕਾਬੂ ਪਾ ਲਿਆ ਅਤੇ ਦੋਨਾਂ ਧੜਿਆਂ ਨੂੰ ਵੱਖ-ਵੱਖ ਕਰ ਦਿੱਤਾ। ਜਦੋਂ ਖਾਲਿਸਤਾਨ ਪੱਖੀ ਅਨਸਰ ਸਦਰ ਬਾਜਾਰ ਧੂਰੀ ਤੋਂ ਚਲੇ ਗਏ ਤਾਂ ਹਿੰਦੂ ਜਥੇਬੰਦੀਆਂ ਨੇ ਸਦਰ ਬਾਜਾਰ, ਲੋਹਾ ਬਾਜਾਰ ਅਤੇ ਪੁਰਾਣੀ ਦਾਣਾ ਮੰਡੀ ਵਾਲੀ ਸੜਕ ਦੇ ਰਸਤੇ ਆਪਣਾ ਜਲੂਸ ਕੱਢਿਆ ਅਤੇ ਨਾਅਰੇ ਲਾ ਰਹੇ ਸਨ ਕਿ ਹਿੰਦੂਸਤਾਨ ਹਿੰਦੂਆਂ ਦਾ ਹੈ। ਖਾਲਿਸਤਾਨ ਮੁਰਦਾਬਾਦ, ਪੰਜਾਬ ਪੁਲਿਸ ਮੁਰਦਾਬਾਦ, ਡੀ ਧੂਰੀ ਮੁਰਦਬਾਦ ਦੇ ਨਾਅਰੇ ਮਾਰਦੇ ਹੋਏ ਪੁਲਿਸ ਸਟੇਸਨ ਸਿਟੀ ਧੂਰੀ ਦੇ ਅੰਦਰ ਜਾ ਬੜੇ।। ਰਾਜਿੰਦਰ ਸਿੰਘ ਕਾਂਝਲਾ ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਟਿੱਪਣੀ ਦਿੱਤੀ ਕਿ ਇੱਕਾ ਦੁੱਕਾ ਸ਼ਰਾਰਤੀ ਅਨਸਰ ਧਰਨੇ ਤੇ ਬੈਠਾ ਹੈ ਬਾਕੀ ਤਾਂ ਲੋਕ ਤਮਾਸ਼ਾ ਵੇਖਣ ਵਾਲੇ ਹਨ। ਜਦੋਂ ਹਿੰਦੂ ਜਥੇਬੰਦੀਆਂ ਪੁਲਿਸ ਸਟੇਸਨ ਸਿਟੀ ਧੂਰੀ ਦੇ ਅੱਗੇ ਨਾਅਰੇਬਾਜੀ ਕਰ ਰਹੇ ਸਨ ਤਾਂ ਸ੍ਰੀਮਤੀ ਜਸਵਿੰਦਰ ਕੌਰ ਪ੍ਰਧਾਨ ਜ਼ਿਲ੍ਹਾ ਸੰਗਰੂਰ ਇਸਤਰੀ ਸ਼੍ਰੋਮਣੀ ਅਕਾਲੀ ਦਲ ਨੇ ਟਿੱਪਣੀ ਕੀਤੀ ਕਿ ਇੱਕ ਦੋ ਵਿਅਕਤੀ ਸ਼ਰਾਰਤੀ ਅਨਸਰ ਹਨ ਜੋ ਲੋਕਾਂ ਨੂੰ ਭੜਕਾ ਕਿ ਦੋ ਫਿਰਕਿਆਂ ਦੇ ਲੋਕਾਂ ਨੂੰ ਲੜਾਕੇ ਅਮਨ ਕਾਨੂੰਨ ਖਰਾਬ ਕਰਨਾ ਚਾਹੁੰਦੇ ਹਨ।



