Skip to content
Independent perspectives. Global stories.
BREAKING

ਮੁੱਖ ਮੰਤਰੀ ਵੱਲੋਂ ਅਮਰੀਕੀ ਸਫ਼ੀਰ ਪਾਸੋਂ ਸਿੱਖਿਆ, ਸਿਹਤ ਸੰਭਾਲ, ਖੇਤੀ ਤੇ ਹੋਰ ਖੇਤਰਾਂ ’ਚ ਸਹਿਯੋਗ ਦੀ ਮੰਗ

Share this story

ਜਲੰਧਰ/ਚੰਡੀਗੜ੍ਹ, 14 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਅਮਰੀਕੀ ਸਫ਼ੀਰ ਸ੍ਰੀ ਰਿਚਰਡ ਵਰਮਾ ਪਾਸੋਂ ਸੂਬੇ ਵਿਚ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਸੌਰ ਊਰਜਾ ਅਤੇ ਹੋਰ ਖੇਤਰਾਂ ਵਿਚ ਪੂਰਨ ਸਹਿਯੋਗ ਤੇ ਮਦਦ ਦੀ ਮੰਗ ਕੀਤੀ ਜਿਸ ਨਾਲ ਪੰਜਾਬ ਤੇ ਅਮਰੀਕਾ ਦਰਮਿਆਨ ਸਮਾਜਿਕ-ਆਰਥਿਕ ਰਿਸ਼ਤੇ ਹੋਰ ਮਜ਼ਬੂਤ ਹੋਣਗੇ। ਅਮਰੀਕਾ ਦੇ ਰਾਜਦੂਤ ਨੇ ਅੱਜ ਸ਼ਾਮ ਮੁੱਖ ਮੰਤਰੀ ਨਿਵਾਸ ’ਤੇ ਸ. ਬਾਦਲ ਨਾਲ ਮੁਲਾਕਾਤ ਕੀਤੀ ਸ੍ਰੀ ਵਰਮਾ ਨੇ ਸਾਕਾਰਾਤਮਕ ਹੁੰਗਾਰਾ ਭਰਦਿਆਂ ਮੁੱਖ ਮੰਤਰੀ ਨੂੰ ਭਰੋਸਾ ਦਵਾਇਆ ਕਿ ਉਹ ਸਿੱਖਿਆ, ਸਿਹਤ ਸੰਭਾਲ, ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ, ਸੌਰ ਊਰਜਾ ਅਤੇ ਹੁਨਰ ਵਿਕਾਸ ਦੇ ਉਦਮੀਆਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਉਤਸ਼ਾਹਤ ਕਰਨਗੇ। ਸ੍ਰੀ ਵਰਮਾ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਖਿੱਤੇ ਦੇ ਲੋਕਾਂ ਖਾਸ ਤੌਰ ’ਤੇ ਪੰਜਾਬੀਆਂ ਦੀ ਸਹੂਲਤ ਲਈ ਜ¦ਧਰ ਤੇ ਚੰਡੀਗੜ੍ਹ ਵਿਚ ਅਮਰੀਕੀ ਕਾਂਸਲੇਟ ਦਫਤਰ ਖੋਲ੍ਹਣ ਦਾ ਮਾਮਲਾ ਉਠਾਉਣਗੇ।

WRITTEN BY