ਧਨੌਲਾ/ਦਿੜਬਾ ਮੰਡੀ/ਰਾਮਪੁਰਾ ਫੂਲ, 14 ਅਕਤੂਬਰ (ਸਰਾਜ ਘਨੌਰ, ਜਸਵੀਰ ਸਿੰਘ ਛਾਹੜ, ਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ, ਜੋਸਫ ਬਾਂਸਲ)- ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾ ਦੀ ਬੇਅਦਬੀ ਅਤੇ ਸ਼ਾਂਤੀ ਪੂਰਵਕ ਪ੍ਰਦਰਸਨ ਕਰ ਰਹੇ ਸਿ¤ਖ ਆਗੂਆ ਤੇ ਲਾਠੀਚਾਰਜ ਕਰਨ ਨੂੰ ਲੈ ਕੇ ਧਨੌਲਾ ਇਲਾਕੇ ਦੀਆ ਸਿ¤ਖ ਸੰਗਤਾ ਵ¤ਲੋਂ ਨੈਸ਼ਨਲ ਮੁ¤ਖ ਮਾਰਗ ਤੇ ਧਰਨਾ ਮਾਰ ਕੇ ਸੂਬਾ ਸਰਕਾਰ ਤੇ ਆਰ.ਐਸ.ਐਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੇ ਕੇ ਨੇੜਲੇ ਇਲਾਕੇ ਦੀਆ ਸਿ¤ਖ ਸੰਗਤਾਂ ਦਾ ਇ¤ਕਠ ਸਵੇਰ ਤੋਂ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਹੋਣਾ ਸੂਰੂ ਹੋ ਗਿਆ ਦੇਖਦਿਆ ਹੀ ਦੇਖਦਿਆਂ ਵ¤ਡੀ ਗਿਣਤੀ ਵਿ¤ਚ ਇਕ¤ਠੀ ਹੋਈ ਸੰਗਤ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਅਮਰਜੀਤ ਸਿੰਘ ਗਿੱਲ, ਹਰਵਿੰਦਰ ਸਿੰਘ ਹਰੀਗੜ, ਸੁਖਪਾਲ ਸਿੰਘ ਛੰਨਾ, ਪ੍ਰਧਾਨ ਸੰਤੋਖ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਰਾਮਸਰਸਾਹਿਬ ਤੋ ਚ¤ਲ ਕੇ ਨੈਸਨਲ ਹਾਈਵੇ ਦੇ ਉਪਰ ਧਰਨਾ ਮਾਰ ਕੇ ਰੋੜ ਨੂੰ ਮੁੰਕਮਲ ਤੌਰ ’ਤੇ ਬੰਦ ਕਰ ਦਿ¤ਤਾ ਗਿਆਂ ਜਿਹੜਾ ਦੇਰ ਸਾਮ ਪੰਜ ਵਜੇ ਤ¤ਕ ਚਲਦਾ ਰਿਹਾ ਇਸ ਰੋਡ ਉਪਰੋ ਗੁਜਰਨ ਵਾਲੇ ਲ¤ਖਾਂ ਵਾਹਨਾ ਦੂਸਰੇ ਰਸਤਿਆਂ ਰਾਹੀ ਲੰਘਣਾ ਪਿਆਂ ਇਸ ਮੌਕੇ ਸਥਿਤੀ ਨੂੰ ਕੰਟਰੋਲ ਕਰਨ ਲਈ ਧਨੌਲਾ ਮੰਡੀ ਨੂੰ ਪੁਲਿਸ ਛਾਉਣੀ ਵਿ¤ਚ ਤਬਦੀਲ ਕਰ ਦਿ¤ਤਾ ਗਿਆਂ ਜਿਸ ਦੀ ਅਗਵਾਈ ਐਸ.ਪੀ.ਹੈਡਕੂਆਟਰ ਅਤੇ ਡੀ ਐਸ ਪੀ ਪਲਵਿੰਦਰ ਸਿੰਘ ਚੀਮਾ ਐਸ.ਡੀ.ਐਮ ਬਰਨਾਲਾ ਤੇ ਇੰਨਸਪੈਕਟਰ ਨਵਦੀਪ ਸਿੰਘ ਨੇ ਸਥਿਤੀ ਨੂੰ ਸੰਭਾਲਣ ਲਈ ਸਿ¤ਖ ਜੰਥੈਬੰਦੀਆਂ ਨਾਲ ਵਿਚਾਰ ਵਟਾਦਰਾ ਕੀਤਾ ਇਸ ਦੌਰਾਨ ਇ¤ਕਠ ਨੂੰ ਸੰਬੋਧਨ ਕਰਦਿਆਂ ਗਿਆਨੀ ਦਰਸਨ ਸਿੰਘ ਨੇ ਕਿਹਾ ਕਿ ਜਿਹੜੀ ਬੇਅਦਬੀ ਬਾਦਲ ਸਰਕਾਰ ਦੇ ਰਾਜ ਵਿ¤ਚ ਹੋਈ ਹੈ ਇਹ ਬਹੁਤ ਹੀ ਘਟੀਆਂ ਤੇ ਨਿੰਦਣਯੋਗ ਕਾਰਾ ਹੈ ਜਿਸ ਦੀ ਨਿਖੇਧੀ ਕੀਤੀ ਜਾਵੇ ਉਹਨੀ ਹੀ ਘ¤ਟ ਹੈ ਉਹਨਾ ਕਿਹਾ ਇਹ ਸਭ ਕੁ¤ਝ ਬਾਦਲ ਸਰਕਾਰ ਵ¤ਲੋ ਆਰ.ਐਸ.ਐਸ ਇਸਾਰੇ ਉਪਰ ਕਰਕੇ ਪੰਜਾਬ ਵਿ¤ਚੋ ਪੰਥ ਦਰਦੀਆਂ ਤੇ ਸਿ¤ਖ ਕੌਮ ਨੂੰ ਖਤਮ ਕਰਨ ਦੀ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।ਉਹਨਾ ਕਿਹਾ ਗੁਰੂ ਗਰੰਥ ਸਾਹਿਬ ਜੀ ਦੇ ਅੰਗਾ ਨਾਲ ਛੇੜਛਾੜ ਕਰਨ ਵਾਲੇ ਕਿਸੇ ਵੀ ਅਰੋਪੀ ਨੂੰ ਅਜੇ ਤ¤ਕ ਗ੍ਰਿਫਤਾਰ ਨਾ ਕਰਨ ਪਿਛੇ ਵੀ ਬਾਦਲ ਸਰਕਾਰ ਦਾ ਹ¤ਥ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ਇਸ ਮੌਕੇ ਭਾਈ ਮਹਿੰਦਰਪਾਲ ਸਿੰਘ ਦਾਨਗੜ ਨੇ ਬੋਲਦਿਆਂ ਕਿਹਾ ਕਿ ਪੰਥਕ ਅਖਵਾਊ੍ਰੋਣ ਵਾਲੀ ਬਾਦਲ ਸਰਕਾਰ ਨੇ ਜਿਨਾ ਨੁਕਸਾਨ ਸਿ¤ਖ ਕੌੰਮ ਦਾ ਕੀਤਾ ਹੈ ਉਹਨਾ ਨੁਕਸਾਨ ਸਾਇਦ ਹੀ ਕਿਸੇ ਹੋਰ ਸਰਕਾਰ ਨੇ ਕੀਤਾ ਹੋਵੇ। ਗੁਰੂ ਗ੍ਰੰਥ ਸਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲਿਆ ਖਿਲਾਫ ਧਰਨਾ ਲਾ ਕੇ ਨਾਅਰੇਬਾਜੀ ਦਿੜ੍ਹਬਾ ਮੰਡੀ (ਜਸਵੀਰ ਸਿੰਘ ਛਾਹੜ)- ਬੀਤੇ ਦਿਨੀ ਸੌਦਾ ਸਾਧ ਦੇ ਚੇਲਿਆ ਵੱਲੋ ਪਿੰਡ ਬਗਰਾੜੀ (ਕੋਟਕਪੂਰਾ) ਵਿਖੇ ਸ੍ਰੀ ਗਰੂ ਸਾਹਿਬ ਜੀ ਦੇ ਸਰੂਪ ਦੇ ਪੰਨੇ ਉਖਾੜ ਕੇ ਰੂੜੀਆ ਅਤੇ ਗਲੀਆ ਵਿਚ ਖਿਲਾਰ ਕੇ ਘੋਰ ਬੇਅਬਦੀ ਕੀਤੀ ਗਈ।ਜਿਸ ਦੇ ਨਾਲ ਸਿੱਖ ਸੰਗਤਾਂ ਦੇ ਮਨਾ ਵਿਚ ਬਹੁਤ ਠੇਸ ਪਹੁੰਚੀ ਹੈ। ਸਿੱਖ ਸੰਗਤਾਂ ਨੇ ਰੋਸ ਵਿੱਚ ਆ ਕੇ ਅੱਜ ਤਕਰੀਬਨ 11 ਵੱਜੇ ਤੌ ਲੈ ਕੇ 4.30 ਵੱਜੇ ਤੱਕ ਦਿੜ੍ਹਬਾ ਵਿਖੇ ਦਿੱਲੀ- ਅੰਮ੍ਰਿਤਸਰ ਮੁੱਖ ਮਾਰਗ ਅਤੇ ਧਰਨਾ ਲਗਾ ਕੇ ਜਮ ਕੇ ਨਾਰੇਬਾਜੀ ਕੀਤੀ। ਪ੍ਰੈਸ ਨਾਲ ਗੱਲਬਾਤ ਬਾਬਾ ਗੁਰਜੀਤ ਸਿੰਘ ਹਰੀਗੜ ਵਾਲੇ ਨੇ ਦੱਸਿਆ ਕਿ ਗੁਰੂ ਦੋਸ਼ੀਆ ਨੇ ਕਰੀਬ ਦੋ-ਤਿੰਨ ਮਹੀਨੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਰੂਪ ਚੋਰੀ ਕਰ ਲਿਆ ਸੀ। ਜਿਸ ਦੇ ਸੰਬੰਧ ਵਿੱਚ ਉਕਤਾ ਨੇ ਪੂਰੇ ਪ੍ਰਸ਼ਾਸ਼ਨ ਅਤੇ ਸਿੱਖਾ ਦੀ ਸਰਕਾਰ ਨੂੰ ਚੋਰੀ ਕੀਤੇ ਨੂੰ ਇਨਜਾਮ ਦਿੱਤਾ। ਜਿਸ ਦੀ ਖਬਰ ਪੂਰੇ ਦੇਸ਼ਾ- ਵਿਦੇਸ਼ਾ ਵਿੱਚ ਅੱਗ ਵਾਂਗ ਫੈਲ ਗਈ। ਅੱਜ ਇਹ ਘਿਨੌਣੀ ਹਰਕਤ ਸੌਦਾ ਸਾਧ ਦੇ ਉਸ ਸਪਟੀਕਰਨ ਤੇ ਤਖਤਾ ਦੇ ਛੋਟੀ ਅਤੇ ਮਰ ਚੁੱਕੀ ਜਮੀਰ ਵਾਲੇ ਜਥੇਦਾਰਾ ਆਪਣੇ ਆਕਾ ਨੂੰ ਖੁਸ਼ ਕਰਨ ਲਈ ਮਾਫ ਕਰਨ ਦਾ ਸਿੱਟਾ ਹੈ। ਉਹਨਾਂ ਕਿਹਾ ਕਿ ਇਹ ਦੁਖਾਤ ਇਸ ਲਈ ਕੀਤਾ ਗਿਆ ਹੈ ਕਿ ਉਹਨਾ ਦੇ ਗੁਰੂ ਸੌਦਾਸਾਧ ਵੱਲੋ ਗੁਰੂ ਗੋਬਿੰਦ ਸਿੰਘ ਜੀ ਦਾ ਸੁਵਾਗ ਰਚਣ ਤੇ ਘਰ ਬੈਠੇ ਮਾਫ ਦੇਣ ਦਾ ਨਤੀਜਾ ਹੈ। ਇਸ ਤੋ ਬਆਦ ਸਿੱਖ ਸੰਗਤਾ ਨੇ ਨਾਇਬ ਤਹਿਸੀਲਦਾਰ ਪ੍ਰਬੋਧ ਚੰਦਰ ਨੂੰ ਆਪਣਾ ਮੰਗ ਪੱਤਰ ਦਿੱਤਾ। ਇਸ ਮੌਕੇ ਰਣਧੀਰ ਸਿੰਘ ਸਜੂਮਾ, ਪਾਲ ਸਿੰਘ ਖਾਈ, ਕਰਮਜੀਤ ਸਿੰਘ ਜਲੂਰ, ਰਾਜਾ ਰਾਜ ਸਿੰਘ ਕੜੈਲ, ਗੁਰਮੇਲ ਸਿੰਘ ਦਿੜਬਾ, ਬੀਬੀ ਸੁਖਪਾਲ ਕੋਰ, ਬੀਬੀ ਹਰਜੀਤ ਕੋਰ, ਛੋਟਾ ਸਿੰਘ ਦਿੜਬਾ, ਕਰਨੈਲ ਸਿੰਘ ਫੌਜੀ ਦਿੜਬਾ, ਹਰਵਿੰਦਰ ਸਿੰਘ ਦਿਆਲਗੜ, ਬਲਵੰਤ ਸਿੰਘ ਛਾਹੜ, ਰਾਜਵਿੰਦਰ ਸਿੰਘ ਚੱਠਾ,ਮਨਦੀਪ ਸਿੰਘ ਛਾਹੜ, ਬਲਵਿੰਦਰ ਸਿੰਘ, ਪ੍ਰਿਥੀ ਸਿੰਘ, ਗੱਗੀ ਸਿੰਘ ਛਾਹੜ, ਸਤਗੁਰ ਸਿੰਘ, ਜਥੇਦਾਰ ਵਰਮਾ ਸਿੰਘ, ਅਵਤਾਰ ਸਿੰਘ ਦਿੜਬਾ, ਮਲਕੀਤ ਸਿੰਘ ਖੇਤਲਾ, ਜੱਗਰ ਸਿੰਘ ਦਿੜਬਾ, ਬਲਕਾਰ ਸਿੰਘ ਭੁੱਲਰ ਪਾਤੜਾ, ਸਤਨਾਮ ਸਿੰਘ ਸੱਤਾ, ਸੁਖਵਿੰਦਰ ਸਿੰਘ ਸੰਧੜਾ, ਭਗਵਾਨ ਸਿੰਘ ਢੰਡੋਲੀ, ਪ੍ਰਿਤਪਾਲ ਸਿੰਘ ਢੰਡੋਲੀ, ਗੁਰਪਿਆਰ ਕੌਰ, ਨੈਬ ਸਿੰਘ ਛਾਹੜ ਅਤੇ ਪੁਲਿਸ ਪ੍ਰਸ਼ਾਸ਼ਕ ਡੀ.ਐ¤ਸ.ਪੀ ਦਿੜਬਾ ਮਨਜੀਤ ਸਿੰਘ ਬਰਾੜ, ਐ¤ਸ.ਐ¤ਚ.ੳ ਗੁਰਭਜਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਹਾਜ਼ਰ ਸਨ। ਸਿੱਖ ਜੱਥੇਬੰਦੀਆਂ ਨੇ ਕੀਤੀ ਸੜਕ ਜਾਮ ਰਾਮਪੁਰਾ ਫੂਲ (ਮਨਪ੍ਰੀਤ ਗਿੱਲ, ਜਸਵੰਤ ਦਰਦਪ੍ਰੀਤ, ਜੋਸਫ ਬੰਸਲ)- ਪਿਛਲੇ ਦਿਨੀ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਪੰਥ ਵਿਰੋਧੀ ਤਾਕਤਾ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਅਪਮਾਨ ਦੇ ਵਿਰੋਧ ਵਿੱਚ ਸਿੱਖ ਜੱਥੇਬੰਦੀਆਂ ਵੱਲੋ ਕੀਤੇ ਜਾ ਰਹੇ ਰੋਸ ਮਾਰਚਾ ਦਾ ਸੇਕ ਅੱਜ ਰਾਮਪੁਰਾ ਫੂਲ ਵਿਖੇ ਵੀ ਵੇਖਣ ਨੂੰ ਮਿਲਿਆਂ । ਅੱਜ ਦੁਪਹਿਰ ਬਾਰਾਂ ਵਜੇ ਤੋ ਹੀ ਗੁੱਸੇ ਚ, ਆਈਆ ਸਿੱਖ ਜੱਥੇਬੰਦੀਆਂ ਨੇ ਸਥਾਨਕ ਸਟੈਲਕੋ ਫਾਟਕਾ ਨੇੜੇ ਬਠਿੰਡਾ ਚੰਡੀਗੜ ਮੁੱਖ ਮਾਰਗ ਤੇ ਧਰਨਾ ਲਗਾ ਸੜਕੀ ਆਵਾਜਾਈ ਠੱਪ ਕਰ ਦਿੱਤੀ । ਤਕਰੀਬਨ ਪੰਜ ਘੰਟੇ ਤੱਕ ਧਰਨਾ ਲਗਾਉਣ ਤੋ ਬਾਦ ਸਿੱਖ ਜੱਥੇਬੰਦੀਆਂ ਵੱਲੋ ਸ਼ਹਿਰ ਵਿੱਚ ਰੋਸ਼ ਮਾਰਚ ਵੀ ਕੱਢਿਆ ਗਿਆ । ਉਧਰ ਸਿੱਖ ਜੱਥੇਬੰਦੀਆਂ ਕਾਰਨ ਸ਼ਹਿਰ ਵਿੱਚ ਟ੍ਰੈਫਿਕ ਵਿਵਸਥਾ ਪੂਰੀ ਤਰਾਂ ਚਰ ਮਰਾ ਗਈ । ਧਰਨੇ ਨੁੰ ਸੰਬੋਧਨ ਕਰਦਿਆ ਵੱਖ ਵੱਖ ਸਿੱਖ ਆਗੂਆਂ ਨੇ ਬੋਲਦਿਆ ਕਿਹਾ ਕਿ ਇਹ ਸਰਮ ਦੀ ਗੱਲ ਹੈ ਕਿ ਸਾਡੇ ਕੁਝ ਅਖੋਤੀ ਜੱਥੇਦਾਰ ਪੰਥ ਵਿਰੋਧੀ ਤਾਕਤਾ ਨਾਲ ਮਿਲਕੇ ਲਗਾਤਾਰ ਸਿੱਖੀ ਨੂੰ ਨੁਕਸਾਨ ਪਹੁੰਚਾ ਰਹੇ ਹਨ .। ਧਰਨੇ ਨੂੰ ਹੋਰਨਾ ਤੋ ਇਲਾਵਾ ਕਰਮਜੀਤ ਢਿਪਾਲੀ, ਭਗਵਾਨ ਸਿੰਘ ਸੰਧੂ, ਜਗਜੀਤ ਸਿੰਘ ਪੂਹਲਾ ਐਮ ਸੀ, ਗਿਆਨੀ ਗੁਰਲਾਲ ਸਿੰਘ ਢਿਪਾਲੀ, ਗੁਰਪ੍ਰੀਤ ਸਿੰਘ ਲਾਲੀ, ਗੁਰਮੀਤ ਸਿੰਘ ਗ੍ਰੰਥੀ ਬਾਠ, ਧਰਮ ਸਿੰਘ ਢਿਪਾਲੀ, ਭੋਲਾ ਸਿੰਘ ਰਾਇਆ, ਜਗਜੀਤ ਸਿੰਘ ਖਾਲਸਾ, ਬੂਟਾ ਸਿੰਘ ਧਿੰਗੜ, ਗੁਰਪਿੰਦਰ ਸਿੰਘ ਰਿੱਕੀ, ਉਜਲ ਸਿੰਘ ਮੰਡੀਕਲਾਂ, ਹਰਜੀਤ ਸਿੰਘ , ਹਰਵਿੰਦਰ ਸਿੰਘ ਕਾਕਾ, ਰਾਜੂ ਸਿੰਘ ਪੱਖੋਕੇ ਆਦਿ ਸ਼ਾਮਿਲ ਹੋਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਦੇ ਸਕੈ¤ਚ ਜਾਰੀ ਫਰੀਦਕੋਟ, 14 ਅਕਤੂਬਰ (ਪੀ. ਟੀ.)- ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕਰਨ ਵਾਲੇ ਦੋ ਸ਼ੱਕੀ ਦੋਖੀਆਂ ਦੇ ਸਕੈ¤ਚ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਦੋਨਾਂ ਦੋਖੀਆਂ ਨੂੰ ਬਗਰਾੜੀ ਨਾਲ ਪੈਂਦੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰ ਲਏ ਸਨ। ਬਾਅਦ ਵਿੱਚ ਸਰੂਪ ਦੇ ਅੰਗ ਭੰਗ ਕਰਕੇ ਬਰਗਾੜੀ ਦੀਆਂ ਗਲੀਆਂ ਵਿੱਚ ਸੁੱਟ ਦਿੱਤੇ ਗਏ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੰਧਾਂ ਉ¤ਪਰ ਪੋਸਟਰ ਲਾ ਕੇ ਸਿੱਖਾਂ ਨੂੰ ਚੁਣੌਤੀ ਦਿੱਤੀ ਸੀ। ਇਸ ਹਿਰਦੇਵੇਦਕ ਘਟਨਾ ਕਾਰਨ ਹੀ ਅੱਜ ਦਾ ਖੂਨੀ ਗੋਲੀਕਾਂਡ ਵਾਪਰਿਆ। ਇਨ੍ਹਾਂ ਦੋਨਾਂ ਦੋਖੀਆਂ ਦੀ ਸੂਚਨਾ ਐਸਐਚਓ ਬਾਜਾਖਾਨਾ ਨੂੰ ਮੋਬਾਇਲ ਨੰ. 78370-18008 ’ਤੇ ਦਿੱਤੀ ਜਾ ਸਕਦੀ ਹੈ।



