Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਿੱਖ ਰੋਸ ਲਹਿਰ ਲਹੂ-ਲੁਹਾਨ:3 ਸਿੰਘ ਸ਼ਹੀਦ

Share this story

ਪੁਲਿਸ ਵੱਲੋਂ 200 ਤੋਂ ਵਧ ਫਾਇਰ, ਪ੍ਰਮੁੱਖ ਨੇਤਾਵਾਂ ਸਮੇਤ ਸੈਂਕੜੇ ਗ੍ਰਿਫਤਾਰ, ਕਈ ਥਾਂ ਜਾਮ ਫ਼ਰੀਦਕੋਟ, 14 ਅਕਤੂਬਰ (ਸਰਬਜੀਤ ਸਿੰਘ)- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਤੇ ਇਤਿਹਾਸਕ ਗੁਰਦੁਆਰਾ ਦਸਵੇਂ ਪਾਤਸ਼ਾਹੀ ਦੇ ਬਾਹਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਭੰਗ ਕਰਨ ਦੀ ਹਿਰਦੇਵੇਦਕ ਘਟਨਾ ਖਿਲਾਫ ਸਿੱਖ ਭਾਈਚਾਰੇ ਦੀ ਰੋਸ ਲਹਿਰ ਨੂੰ ਬੁੱਧਵਾਰ ਪੰਜਾਬ ਪੁਲਿਸ ਨੇ ਅੰਨ੍ਹੇਵਾਹ ਤੁਸ਼ੱਦਦ ਅਤੇ ਗੋਲੀਬਾਰੀ ਨਾਲ ਲਹੂ-ਲੁਹਾਨ ਕਰ ਦਿੱਤਾ। ਪੁਲਿਸ ਵੱਲੋਂ ਸਵੇਰੇ ਵੱਡੇ ਤੜਕੇ ਕੋਟਕਪੁਰਾ ਵਿਖੇ ਸ਼ੁਰੂ ਕੀਤੀ ਗਈ ਕਾਰਵਾਈ ਦੌਰਾਨ ਸੈਂਕੜੇ ਸਿੱਖ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਬਾਅਦ ਵਿੱਚ ਪੁਲਿਸ ਨੇ ਨੇੜੇ ਪੈਂਦੇ ਪਿੰਡ ਬਹਿਬਲ ਕਲਾਂ ਵਿਖੇ ਅੰਨ੍ਹੇਵਾਹ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਮੌਕੇ ’ਤੇ ਮਾਰ ਦਿੱਤਾ ਜਦੋਂ ਕਿ ਇੱਕ ਨੌਜਵਾਨ ਦੀ ਬਾਅਦ ਵਿੱਚ ਮੌਤ ਹੋਣ ਦੀ ਖਬਰ ਹੈ। ਤੀਸਰੀ ਮੌਤ ਦੀ ਭਾਵੇਂ ਹਾਲੇ ਪੁਸ਼ਟੀ ਨਹੀਂ ਹੋਈ। ਇਸ ਘਟਨਾ ੋਤੋਂ ਬਾਅਦ ਪੂਰੇ ਪੰਜਾਬ ਵਿੱਚ ਸਿੱਖ ਸੰਗਤਾਂ ’ਚ ਰੋਸ ਫੈਲ ਗਿਆ। ਸੰਗਤਾਂ ਵੱਲੋਂ ਥਾਂ-ਥਾਂ ਧਰਨੇ ਦੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ। ਕੋਟਕਪੁਰਾ ਦੇ ਨਾਲ ਲਗਦੇ ਖੇਤਰਾਂ ਵਿੱਚ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਇਸ ਖੇਤਰ ਵਿੱਚ ਵੱਡੇ ਪੈਮਾਨੇ ’ਤੇਪੁਲਿਸ ਅਤੇ ਨੀਮ ਫੌਜੀ ਦਸਤੇ ਤਾਇਨਾਤ ਕੀਤੇ ਗਏ ਹਨ। ਇੱਥੇ ਜ਼ਿਕਰਯੋਗ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਨੇ ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਦੇਹ ਨੂੰ ਚੋਰੀ ਕਰ ਲਿਆ ਸੀ। ਦੋਖੀਆਂ ਨੇ ਬਾਅਦ ਵਿੱਚ ਇੱਕ ਕੰਧ ’ਤੇ ਪੋਸਟਰ ਲਾ ਕੇ ਸਿੱਖ ਸੰਗਤਾਂ ਨੂੰ ਚੁਣੌਤੀ ਵੀ ਦਿੱਤੀ। ਇਸ ਸਮੇਂ ਦੌਰਾਨ ਹੀ ਇਸ ਦੇਹ ਦੇ ਭੰਗ ਹੋਏ ਅੰਗ ਬਰਗਾੜੀ ਦੀਆਂ ਸੜਕਾਂ ’ਤੇ ਪਏ ਮਿਲੇ। ਇਸ ਘਟਨਾ ਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਿੱਖ ਸੰਗਤਾਂ ਵੱਲੋਂ ਲਗਾਤਾਰ ਰੋਸ ਵਿਖਾਵਾ ਕੀਤਾ ਜਾ ਰਿਹਾ ਸੀ। ਪੁਲਿਸ ਨੇ ਹਾਲੇ ਤੱਕ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ। ਇਸ ਦੌਰਾਨ ਸੰਗਤ ਨੇ ਬੀਤੇ ਕੱਲ੍ਹ ਕੋਟਕਪੁਰਾ ਵਿਖੇ ਵੱਡਾ ਧਰਨਾ ਸ਼ੁਰੂ ਕਰ ਦਿੱਤਾ। ਅੱਜ ਸਵੇਰੇ ਇਸ ਧਰਨੇ ਨੂੰ ਖਤਮ ਕਰਨ ਲਈ ਪੁਲਿਸ ਅਤੇ ਨੀਮ ਫੌਜੀ ਦਸਤਿਆਂ ਵੱਲੋਂ ਪਹਿਲਾਂ ਪਾਣੀ ਵਾਲੀਆਂ ਤੋਪਾਂ ਦੀ ਵਰਤੋਂ ਕੀਤੀ ਗਈ। ਬਾਅਦ ਵਿੱਚ ਲਾਠੀਚਾਰਜ ਅਤੇ ਗੋਲੀਬਾਰੀ ਦਾ ਸਹਾਰਾ ਲਿਆ ਗਿਆ। ਅ¤ਜ ਤੀਸਰੇ ਦਿਨ ਪਿੰਡ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੌਰਾਨ ਦੋ ਸਿੰਘਾਂ ਦੀ ਮੌਤ ਹੋ ਗਈ ਮਰਨ ਵਾਲਿਆਂ ਵਿਚ ਗੁਰਜੀਤ ਸਿੰਘ ਪਿੰਡ ਸਰਾਂਵਾਂ ਅਤੇ ਕ੍ਰਿਸ਼ਨ ਭਗਵਾਨ ਸਿੰਘ ਪਿੰਡ ਨਿਮਾਮੀ ਵਾਲਾ ਦੇ ਨਾਮ ਸ਼ਾਮਲ ਹਨ ਇਸ ਘਟਨਾ ਵਿਚ ਬੇਅੰਤ ਸਿੰਘ 21 ਸਾਲਾ ਨੌਜਵਾਨ ਗੰਭੀਰ ਜ਼ਖ਼ਮੀ ਹੈ ਜਿਸ ਦੇ ਪੇਟ ਅਤੇ ਪ¤ਟ ‘ਤੇ ਗੋਲੀ ਲ¤ਗੀ ਹੈ। ਪੁਲਿਸ ਨੇ 200 ਤੋਂ ਉਪਰ ਫਾਇਰ ਕੀਤੇ ਰੋਸ ਵਿਚ ਆਏ ਸਿੰਘਾਂ ਨੇ ਸੜਕ ਤੇ ਖੜ੍ਹੀਆਂ ਗ¤ਡੀਆਂ ਨੂੰ ਅ¤ਗ ਲਗਾ ਦਿ¤ਤੀ। ਇਸ ਤੋਂ ਪਹਿਲਾਂ ਸੁਭਾ 6: 30 ਵਜੇ ਕੋਟਕਪੂਰਾ ਸ਼ਹਿਰ ਵਿਚ ਸਥਿਤੀ ਉਸ ਵੇਲੇ ਤਣਾਅ ਪੂਰਨ ਬਣ ਗਈ ਜਦੋਂ ਬ¤ਤੀਆਂ ਵਾਲਾ ਚੌਂਕ ਵਿਖੇ ਰੋਸ ਪ੍ਰਗਟ ਕਰ ਰਹੇ ਸਿ¤ਖ ਸੰਗਤ ਅਤੇ ਪੁਲਿਸ ਆਪਸ ਵਿਚ ਹ¤ਥੋ ਪਾਈ ਹੋ ਗਈ। ਪੁਲਿਸ ਨੂੰ ਪਹਿਲਾ ਹਲਕਾ ਲਾਠੀਚਾਰਜ ਕਰਨਾ ਪਿਆ ਫੇਰ ਸਥਿਤੀ ਨੂੰ ਵਿਗੜਦਿਆਂ ਦੇਖਦੇ ਪੁਲਿਸ ਨੇ ਗੋਲੀ ਚਲਾ ਦਿ¤ਤੀ। ਦੋਵਾਂ ਧਿਰਾਂ ਦੇ ਝਗੜੇ ਦੌਰਾਨ 4 ਦਰਜਨ ਦੇ ਕਰੀਬ ਸਿੰਘ ਜ਼ਖਮੀ ਹੋ ਗਏ ਅਤੇ 15-20 ਦੇ ਕਰੀਬ ਪੁਲਿਸ ਕਰਮੀਂ। ਪਿੰਡ ਪੰਜਗਰਾਈਂ ਕਲਾਂ ਵਿਖੇ ਸਥਿਤੀ ਤਣਾਅ ਪੂਰਨ ਬਣੀ ਹੋਈ ਹੈ, ਪੁਲਿਸ ਨੇ ਇਕ¤ਠ ਨੂੰ ਖਦੇੜਨ ਲਈ ਹਵਾਈ ਫਾਇਰ ਕੀਤੇ ਇਨ੍ਹਾਂ ਖੇਤਰਾਂ ਵਿਚ ਸਥਿਤੀ ਪੂਰੀ ਤਰ੍ਹਾਂ ਤਣਾਅ ਪੂਰਨ ਹੈ ਪੁਲਿਸ ਦੇ ਸੀਨੀਅਰ ਅਧਿਕਾਰੀ ਕੋਟਕਪੂਰਾ ਵਿਖੇ ਸਾਰੇ ਹਾਲਤਾਂ ’ਤੇ ਨਜ਼ਰ ਰ¤ਖ ਰਹੇ ਹਨ। ਸਿਖ ਸੰਗਠਨਾਂ ਵ¤ਲੋਂ ਦਿੱਤਾ ਮੈਮੋਰੰਡਮ ਬਰਨਾਲਾ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਕਸਬਾ ਹੰਢਿਆਇਆ ਵਿਖੇ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਗੁਰਦੁਆਰਾ ਸੱਚਾ ਗੁਰੂਸਰ ਅਤੇ ਹੋਰ ਧਾਰਮਿਕ ਜਥੇਬੰਦੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਘੋਰ ਬੇਅਦਬੀ ਦੇ ਰੋਸ ਵਜੋਂ ਅੱਜ ਗੁਰਦੁਆਰਾ ਸਾਹਿਬ ਗੁਰੂਸਰ ਪੱਕਾ ਵਿਖੇ ਧਰਨਾ ਲਾਇਆ ਗਿਆ। ਇਥੋਂ ਸੰਗਤਾਂ ਇਕੱਠੀਆਂ ਹੋ ਕੇ ਕਾਫ਼ਲੇ ਦੇ ਰੂਪ ਵਿਚ ਕਸਬੇ ਅੰਦਰ ਅਤੇ ਖੁੱਡੀ ਕਲਾਂ ਵਿਖੇ ਰੋਸ ਮਾਰਚ ਕੱਢਿਆ ਅਤੇ ਹੰਡਿਆਇਆ ਕੈਂਚੀਆਂ ਵਿਖੇ ਧਰਨਾ ਲਾਇਆ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਰਾਮ ਸਿੰਘ, ਭਾਈ ਪਰਮਜੀਤ ਸਿੰਘ ਕੈਰੇ, ਬੰਧਨਤੋੜ ਸਿੰਘ, ਬਲਵੰਤ ਸਿੰਘ ਭੱਟੀ, ਜਥੇਦਾਰ ਭੋਲਾ ਸਿੰਘ, ਭਾਈ ਹਰਦੇਵ ਸਿੰਘ ਖੁੱਡੀ ਕਲਾਂ, ਮੱਘਰ ਸਿੰਘ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸੁਖਪੁਰਾ, ਜਤਿੰਦਰ ਸਿੰਘ ਈਸੜੂ ਆਦਿ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਵਾਹਰ ਵਾਲਾ ਪਿੰਡ ਵਿਖੇ ਚੋਰੀ ਹੋ ਗਈ ਸੀ, ਜਿਸ ’ਤੇ ਸ਼ਰਾਰਤੀ ਅਨਸਰਾਂ ਵੱਲੋਂ ਚਿੱਠੀ ਲਿਖ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਪਾੜਨ ਦੀ ਧਮਕੀ ਦਿੱਤੀ ਗਈ ਸੀ ਪਰ ਪੰਜਾਬ ਸਰਕਾਰ ਨੇ ਇਸਨੂੰ ਅਣਗੌਲਿਆਂ ਕਰਕੇ ਬੇਅਦਬੀ ਹੋਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸਦਾ ਸਿੱਧਾ-ਸਿੱਧਾ ਪੰਜਾਬ ਸਰਕਾਰ ਦਾ ਮਨੋਰਥ ਪੰਜਾਬ ਅੰਦਰ ਦੰਗੇ ਫੈਲਾਉਣ ਦਾ ਲਗਦਾ ਹੈ ਕਿਉਂਕਿ ਜੇਕਰ ਸਮੇਂ ਰਹਿੰਦੇ ਉਕਤ ਸ਼ਰਾਰਤੀ ਅਨਸਰਾਂ ਨੂੰ ਪੜਤਾਲ ਕਰਕੇ ਫੜਿਆ ਜਾਂਦਾ ਤਾਂ ਨਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣੀ ਸੀ ਅਤੇ ਨਾ ਹੀ ਸਿੱਖ ਸੰਗਤ ਵਿਚ ਏਨਾ ਰੋਸ ਪੈਦਾ ਹੋਣਾ ਸੀ। ਹੰਢਿਆਇਆ ਵਿਖੇ ਰੋਸ ਧਰਨੇ ਵਿਚ ਐਸਡੀਐਮ ਬਰਨਾਲਾ ਅਮਰਵੀਰ ਸਿੰਘ ਨੂੰ ਮੈਮੋਰੰਡਮ ਸੌਂਪਿਆ ਗਿਆ। ਐਸਡੀਐਮ ਨੇ ਭਰੋਸਾ ਦਿੱਤਾ ਕਿ ਤੁਹਾਡੇ ਇਸ ਮੈਮੋਰੰਡਮ ਨੂੰ ਮੈਂ ਐਸਐਸਪੀ ਦਫ਼ਤਰ ਅਤੇ ਸਰਕਾਰ ਪਾਸ ਪੁਜਦਾ ਕਰਾਂਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਾਰਨ ਸਿੱਖ ਸੰਗਤਾਂ ’ਚ ਰੋਸ ਬਨੂੜ (ਦਲਜੀਤ ਸਿੰਘ)- ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਤ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਅਪਮਾਨਿਤ ਕਰਕੇ ਖਿਲਾਰੇ ਜਾਣ ਦੇ ਵਿਰੁੱਧ ਇਲਾਕੇ ਦੀ ਸਿੱਖ ਸੰਗਤਾਂ ਵਿੱਚ ਰੋਸ ਦੀ ਲਹਿਰ ਫੈਲ ਗਈ ਹੈ। ਗੱਲਬਾਤ ਕਰਦਿਆਂ ਬਾਬਾ ਦਿਲਬਾਗ ਸਿੰਘ ਬਾਘਾ ਤੇ ਸੰਤ ਕਰਮ ਸਿੰਘ ਬਨੂੜ ਨੇ ਦੋਸ਼ੀਆਂ ਖਿਲਾਫ 302 ਦਾ ਪਰਚਾ ਦਰਜ ਕਰਨ ਦੀ ਸਰਕਾਰ ਤੋਂ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਸੰਮਣ ਜਾਰੀ ਹੋ ਸਕਦੇ ਹਨ ਤਾਂ ਦੋਸ਼ੀਆਂ ਖਿਲਾਫ 302 ਦਾ ਮੁਕੱਦਮਾ ਕਿਉਂ ਦਰਜ ਨਹੀਂ ਹੋ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਲੱਭ ਕੇ ਉਨ੍ਹਾਂ ਦੇ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਉਹ ਸਿੱਖ ਸੰਗਤਾਂ ਨਾਲ ਮਿਲ ਕੇ ਸ਼ਾਂਤਮਈ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। ਇਸੇ ਤਰ੍ਹਾਂ ਸੰਤ ਗੁਰਦੇਵ ਸਿੰਘ, ਡਾਕਟਰ ਭੁਪਿੰਦਰ ਸਿੰਘ ਮਨੋਲੀ ਸੂਰਤ, ਦਰਸ਼ਨ ਸਿੰਘ ਨਡਿਆਲੀ, ਸਤਨਾਮ ਸਿੰਘ ਸੱਤਾ ਤੋਂ ਇਲਾਵਾ ਇਲਾਕੇ ਦੀ ਬਹੁਤ ਸਾਰੀ ਸੰਗਤ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ। ਕੋਟਕਪੂਰਾ ਵਿਖੇ ਹੋਈ ਘਟਨਾ ਦੀ ਚੁਫੇਰਿਓਂ ਨਿੰਦਿਆ ਤਲਵੰਡੀ ਸਾਬੋ (ਜਗਦੀਪ ਕੋਮਲ)- ਕੋਟਕਪੂੁਰਾ ਵਿਖੇ ਸ਼ਾਂਤਮਈ ਧਰਨਾ ਦੇ ਰਹੀ ਸਿੱਖ ਸੰਗਤ ‘ਤੇ ਲਾਠੀਚਾਰਜ ਅਤੇ ਗੋਲੀਬਾਰੀ ਕਰਨ ਕਰਕੇ ਸੰਗਤ ਨੂੰ ਖਿਦੇੜਨ ਦਾ ਇਲਾਕੇ ਭਰ ਦੇ ਪਿੰਡਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਵੱਲੋਂ ਵੀ ਇਸ ਮੰਦਭਾਗੀ ਘਟਨਾ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਹਰਿਆਣਾ ਇਲੱਕੇ ਦੀਆਂ ੱਿਸੱਖ ਸੰਗਤਾਂ ਵੀ ਇਸ ਵਿਰੋਧ ਵਿੱਚ ਸ਼ਾਮਿਲ ਹੋ ਰਹੀਆਂ ਹਨ। ਇਸ ਦੇ ਚਲਦਿਆਂ ਭਲਕੇ ਬੰਦ ਦੇ ਸੱਦੇ ਨੂੰ ਕਬੂਲਦਿਆਂ ਵੱਖ-ਵੱਖ ਪਿੰਡਾਂ ਦੀਆਂ ਸਿੱਖ ਸੰਗਤਾਂ ਵਲੋਂ ਗੁਰੂ ਘਰਾਂ ਤੋਂ ਅਨਾਊਂਸਮੈਂਟ ਕਰਕੇ ਪਿੰਡ-ਪਿੰਡ ਸ਼ਾਂਤਮਈ ਤਰੀਕੇ ਨਾਲ਼ ਧਰਨੇ ਲਾਉਣ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਇਲਾਕੇ ਦੇ ਅਨੇਕਾਂ ਪਿੰਡਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਲੋਕਾਂ ਦਾ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ ਪ੍ਰਤੀ ਵੀ ਬਹੁਤ ਜਿਆਦਾ ਰੋਸ ਹੈ। ਸਿੰਘ ਸਾਹਬ ਵੱਲੋਂ ਕੱਲ੍ਹ ਦਿੱਤੇ ਬਿਆਨ ਕਿ ਜੇ ਪ੍ਰਸ਼ਾਸ਼ਨ ਇਸ ਮਸਲੇ ‘ਤੇ ਕੁੱਝ ਨਹੀਂ ਕਰਦਾ ਤਾਂ ਸਿੰਘਾਂ ਨੂੰ ਕੁੱਝ ਕਰਨਾ ਪਵੇਗਾ ਦੇ ਸੰਬੰਧ ਵਿੱਚ ਬਹੁਤੇ ਲੋਕ ਇਹ ਕਹਿੰਦੇ ਸੁਣੇ ਗਏ ਕਿ ਇਸ ਤਰ੍ਹਾਂ ਦੇ ਬਿਆਨ ਦੇ ਕੇ ਜਥੇਦਾਰ ਵੱਲੋਂ ਹੁਣ ਸਿੱਖ ਸੰਗਤਾਂ ਦਾ ਵਿਸ਼ਵਾਸ਼ ਨਹੀਂ ਜਿੱਤਿਆ ਜਾ ਸਕਦਾ। ਲੋਕਾਂ ਦਾ ਤਾਂ ਕਹਿਣਾ ਇੱਥੋਂ ਤੱਕ ਵੀ ਸੀ ਕਿ ਬਰਗਾੜੀ ਵਾਲ਼ੀ ਮਦਭਾਗੀ ਘਟਨਾ ਪਿੱਛੇ ਬਾਦਲ ਸਰਕਾਰ ਦੀ ਸੋਚੀ ਸਮਝੀ ਕੋਝੀ ਚਾਲ ਹੈ ਕਿ ਇੱਕ ਪਾਸੇ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਰੋਸ ਧਰਨੇ ਕਰ ਰਹੇ ਹਨ, ਮੰਤਰੀਆਂ ਦੀਆਂ ਕੋਠੀਆਂ ਦਾ ਘਿਰਾਓ ਕਰਨ ਲਈ ਵਿਉਂਤਵੰਦੀ ਕਰ ਰਹੇ ਹਨ ਤੇ ਸਿੱਖ ਵਿਰੋਧੀ ਸਰਕਾਰ ਨੇ ਇਹ ਘਿਨਾਉਣੀ ਤੇ ਮੰਦਭਾਗੀ ਘਟਨਾ ਨੂੰ ਇੰਜਾਮ ਦੇ ਕੇ ਕਿਸਾਨਾਂ ਲੋਕਾਂ ਦਾ ਧਿਆਨ ਖਿਚਣ ਦੀ ਚਾਲ ਖੇਡੀ ਹੈ। ਇਸ ਬੰਦ ਦੇ ਸੰਬੰਧ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।

WRITTEN BY