ਚੰਡੀਗੜ, 14 ਅਕਤੂਬਰ- ਹਰਿਆਣਾ ਦੇ ਵਿੱਤ ਮੰਤਰੀ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਦੇਸ਼ ਵਿਚ ਮਾਲ ਤੇ ਸੇਵਾ ਕਰ (ਜੀਐਸਟੀ) ਪ੍ਰਣਾਲੀ ਲਾਗੂ ਹੋਣ ਦੇ ਬਾਅਦ ਖਪਤਕਾਰ ਟੈਕਸ 15 ਤੋਂ 20 ਫੀਸਦੀ ਤੱਕ ਘਟ ਸਕਦਾ ਹੈ। ਭਾਰਤ ਸਰਕਾਰ ਵੱਲੋਂ ਗਠਿਤ ਵਿੱਤ ਮੰਤਰੀਆਂ ਦੀ ਉ¤ਚ ਅਧਿਕਾਰ ਪ੍ਰਾਪਤ ਕਮੇਟੀ ਦੇ ਨੁਮਾਇੰਦੇ ਦੇ ਤੌਰ ’ਤੇ ਹੁਣ ਹੀ ਵਿਚ ਆਸਟਰੇਲੀਆ ਦੌਰੇ ਤੋਂ ਵਾਪਸ ਆਏ ਕੈਪਟਨ ਅਭਿਮਨਿਯੂ ਅੱਜ ਇਥੇ ਇਕ ਪੱਤਰਕਾਰ ਵਰਤਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੀਐਸਟੀ ਦੇ ਲਾਗੂ ਹੋਣ ਨਾਲ ਨਾ ਕੇਵਲ ਖਪਤਕਾਰ ਟੈਕਸ ਘਟੇਗਾ, ਸਗੋਂ ਕਈ ਤਰ੍ਹਾਂ ਦੀਆਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿਚ ਵੀ ਕਮੀ ਆਵੇਗੀ। ਕੈਪਟਨ ਅਭਿਮਨਿਯੂ ਨੇ ਦੱਸਿਆ ਕਿ ਆਸਟਰੇਲੀਆ ਦੌਰੇ ਦੇ ਬਾਅਦ ਉਹ ਸਿੰਘਾਪੁਰ ਦੀ
ਨਿੱਜੀ ਯਾਤਰਾ ’ਤੇ ਵੀ ਗਏ ਸਨ ਜਿੱਥੇ ਉਨ੍ਹਾਂ ਉਥੋਂ ਦੀ ਸਰਕਾਰ ਦੇ ਲੋਕਾਂ ਅਤੇ ਉਦਯੋਗਪਤੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਸਿੰਘਾਪੁਰ ਦੇ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਵੀ ਭਾਰਤ ਵਿਚ ਨਿਵੇਸ਼ ਦੀ ਇੱਛਾ ਪ੍ਰਗਟ ਕੀਤੀ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਯਾਤਰਾਵਾਂ ਨਾਲ ਪੂਰੇ ਵਿਸ਼ਵ ਵਿਚ ਭਾਰਤ ਦੇ ਪ੍ਰਤੀ ਭਰੋਸਾ ਵਧਇਆ ਹੈ। ਮੌਜੂਦਾ ਦੌਰ ਵਿਚ ਚੀਨ ਵਿਚ ਆਈ ਮੰਦੀ ਦਾ ਵੀ ਭਾਰਤ ਨੂੰ ਲਾਭ ਮਿਲ ਸਕਦਾ ਹੈ, ਕਿਉਂਕਿ ਸਾਡੇ ਦੇਸ਼ ਵਿਚ ਵਿਕਾਸ ਦੀਆਂ ਬਹੁਤ ਸੰਭਾਵਨਾਵਾਂ ਹਨ। ਕੈਪਟਨ ਅਭਿਮਨਿਯੂ ਨੇ ਕਿਹਾ ਕਿ 1 ਅਪ੍ਰੈਲ 2016 ਤੋਂ ਪੂਰੇ ਦੇਸ਼ ਵਿਚ ਜੀਐਸਟੀ ਪ੍ਰਣਾਲੀ ਲਾਗੂ ਹੋਣ ਦੀਆਂ ਸੰਭਾਵਨਾਵਾਂ ਹਨ। ਪੱਤਰਕਾਰ ਸੰਮੇਲਨ ਦੇ ਦੌਰਾਨ ਮੌਜੂਦਾ ਸਰਕਾਰ ਦੀ ਇਕ ਸਾਲ ਦੀਆਂ ਉਪਲੱਬਧੀਆਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕੈਪਟਨ ਅਭਿਮਨਿਯੂ ਨੇ ਕਿਹਾ ਕਿ ਇਕ ਸਾਲ ਦੇ ਕਾਰਜਕਾਲ ਵਿਚ ਸਰਕਾਰ ਨੇ ਸੂਬੇ ਦੀ ਜਨਤਾ ਵਿਚ ਭਰੋਸੇ ਦੀ ਬਹਾਲੀ ਕੀਤੀ ਹੈ। ਆਸਟਰੇਲੀਆ ਦੌਰੇ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਤ ਮੰਤਰੀ ਨੇ ਦੱਸਿਆ ਕਿ ਵਿੱਤ ਮੰਤਰੀਆਂ ਦੀ ਉ¤ਚ ਅਧਿਕਾਰ ਪ੍ਰਾਪਤ ਕਮੇਟੀ ਦੇ ਨੁਮਾਇੰਦਿਆਂ ਨੇ ਸਿਡਨੀ ਅਤੇ ਕੈਨਬਰਾ ਵਿਚ ਜ਼ਿਆਦਾਤਰ ਮੀਟਿੰਗਾਂ ਕੀਤੀਆਂ ਅਤੇ ਜੀਐਸਟੀ ਪ੍ਰਣਾਲੀ ਦਾ ਗਹਿਰਾਈ ਨਾਲ ਅਧਿਐਨ ਕੀਤਾ। ਵਫਦ ਦੇ ਮੈਂਬਰਾਂ ਨੇ ਨਿਊ ਸਾਊਥ ਵੇਲਸ ਦੀ ਸੰਸਦ ਦਾ ਵੀ ਦੌਰਾ ਕੀਤਾ ਅਤੇ ਉਥੋਂ ਦੇ ਪ੍ਰੀਮੀਅਰ ਮਾਈਕ ਬੈਰਡ ਨਾਲ ਮੁਲਾਕਾਤ ਕੀਤੀ। ਦੌਰੇ ਦੇ ਦੌਰਾਨ ਮੈਂਬਰਾਂ ਨੇ 2 ਅਕਤੂਬਰ ਨੂੰ ਉਥੇ ਮਹਾਤਮਾ ਗਾਂਧੀ ਦੀ ਜਯੰਤੀ ਮਨਾਈ ਅਤੇ ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸਰ ਡਾਨ ਬ੍ਰੈਡਮੈਨ ਦੇ ਘਰ ਅਤੇ ਮਿਊਜੀਅਮ ਦਾ ਵੀ ਦੌਰਾ ਕੀਤਾ।



