ਮੋਗਾ, (ਪੀ. ਟੀ.)- ਕੋਟਕਪੂਰਾ ’ਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਸਲੇ ਦਾ ਅਸਰ ਮੋਗਾ ਦੇ ਪਿੰਡ ਬੁ¤ਟਰ ’ਚ ਦੇਖਣ ਨੂੰ ਮਿਲਿਆ ਹੈ। ਮੋਗਾ ’ਚ ਇਸ ਮਾਮਲੇ ’ਤੇ ਪੁਲਿਸ ਤੇ ਸਿ¤ਖ ਜਥੇਬੰਦੀਆਂ ’ਚ ਜਬਰਦਸਤ ਝੜਪ ਹੋਈ ਹੈ। ਇਸ ਪਿੰਡ ਫਰੀਦਕੋਟ ਬਰਗਾੜੀ ‘ਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਮੋਗਾ ਜ਼ਿਲੇ ਦੇ ਪਿੰਡ ਬੁਟਰ ਦੀਆਂ ਸੰਗਤਾਂ ਨੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆਂ ਮੋਗਾ ਬਰਨਾਲਾ ਮੁ¤ਖ ਮਾਰਗ ਜਾਮ ਕਰ ਦਿ¤ਤਾ। ਇਸੇ ਦੌਰਾਨ ਮੋਗਾ ਤੋਂ ਇਕ ਐਸ.ਪੀ. ਦੀ ਅਗਵਾਈ ਹੇਠ ਪਹੁੰਚੀ ਪੁਲਸ ਪਾਰਟੀ ਨੇ ਧਰਨੇ ‘ਤੇ ਬੈਠੀਆਂ ਸੰਗਤਾਂ ਨੂੰ ਦੋਵਾਂ ਪਾਸਿਆਂ ਤੋਂ ਘੇਰ ਕੇ ਅੰਨ੍ਹੇ ਵਾਹ ਲਾਠੀ ਚਾਰਜ ਸ਼ੁਰੂ ਕਰ ਦਿ¤ਤਾ, ਜਦਕਿ ਸੰਗਤਾਂ ਸਤਿਨਾਮ ਵਾਹਿਗੁਰੂ ਦੇ ਜਾਪ ਕਰ ਰਹੀਆਂ ਸਨ।ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੌਰਾਨ ਪਿੰਡ ਵਾਸੀਆਂ ’ਚ ਰੋਸ ਦੀ ਲਹਿਰ ਦੌੜ ਗਈ ਅਤੇ ਸਮੁ¤ਚਾ ਪਿੰਡ ਸੜਕਾਂ ’ਤੇ ਉਤਰ ਆਇਆ ਅਤੇ ਇਸ ਦੌਰਾਨ ਵ¤ਡੀ ਗਿਣਤੀ ‘ਚ ਪਿੰਡ ਵਾਸੀਆਂ ਨੇ ਪੁਲਿਸ ’ਤੇ ਇ¤ਟਾਂ ਰੋੜਿਆਂ ਨਾਲ ਪਥਰਾਅ ਸ਼ੁਰੂ ਕਰ ਦਿ¤ਤਾ, ਜਿਸ ਦੌਰਾਨ ਪੁਲਸ ਨੂੰ ਹਵਾਈ ਫਾਇਰਿੰਗ ਕਰਨੀ ਗਈ।ਪਿੰਡ ਵਾਸੀਆਂ ਦੇ ਰੋਸ ਅਤੇ ਏਕੇ ਅ¤ਗੇ ਪੁਲਿਸ ਢਿ¤ਲੀ ਪੈ ਗਈ ਅਤੇ ਆਖਿਰਕਾਰ ਪੁਲਿਸ ਵਾਲਿਆਂ ਨੂੰ ਮੈਦਾਨ ਛ¤ਡ ਕੇ ਭ¤ਜਣਾ ਪਿਆ। ਇਸੇ ਦੌਰਾਨ ਹੀ ਪਿੰਡ ਵਾਸੀਆਂ ਨੇ ਪੁਲਸ ਵੱਲੋਂ ਮੌਕੇ ’ਤੇ ਲਗਾਈਆਂ ਪੁਲਿਸ ਦੀਆਂ ਦੋ ਬ¤ਸਾਂ ਅਤੇ ਇਕ ਸਕਾਰਪਿਓ ਗ¤ਡੀ ਵੀ ਚਕਰਨਾਚੂਰ ਕਰ ਦਿ¤ਤੀ ਅਤੇ ਬ¤ਸ ਪਲਟਾ ਦਿ¤ਤੀ।ਇਥੇ ਹੀ ਬ¤ਸ ਨਹੀਂ ਪਿੰਡ ਵਾਸੀਆਂ ਨੇ ਪੁਲਿਸ ਵਾਲਿਆਂ ਦੀਆਂ ਵਰਦੀਆਂ ਉਤਾਰ ਕੇ ਤਾਰਾਂ ’ਤੇ ਟੰਗ ਦਿ¤ਤੀਆਂ।ਮਾਮਲਾ ਵ¤ਧਦਾ ਦੇਖ ਕੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ ਅਮਰ ਸਿੰਘ ਚਾਹਲ, ਐਸ.ਐਸ.ਪੀ. ਮੋਗਾ ਚਰਨਜੀਤ ਸਿੰਘ, ਐਸ.ਐਸ.ਪੀ. ਬਰਨਾਲਾ ਰਜਿੰਦਰ ਸਿੰਘ ਘੁੰਮਣ ਸਮੇਤ ਹਜ਼ਾਰਾਂ ਦੀ ਗਿਣਤੀ ਵਿਚ ਪੁਲਿਸ ਫੋਰਸ ਪਿੰਡ ਬੁ¤ਟਰ ਵਿਖੇ ਪਹੁੰਚ ਗਈ ਪਰ ਪਿੰਡ ਵਾਸੀਆਂ ਨੇ ਇਹ ਫੈਸਲਾ ਕੀਤਾ ਸੀ ਕਿ ਉਹ ਕਿਸੇ ਵੀ ਕੀਮਤ ’ਤੇ ਧਰਨਾ ਨਹੀਂ ਚੁ¤ਕਣਗੇ। ਇਸ ਰੋਸ ਪ੍ਰਦਰਸ਼ਨ ਦੌਰਾਨ ਪਿੰਡ ਦੇ ਹਰ ਇਕ ਵਿਅਕਤੀ ਦੇ ਹ¤ਥ ’ਚ ਡਾਂਗਾ ਸੋਟੇ ਅਤੇ ਕਿਰਪਾਨਾਂ ਫੜੀਆਂ ਹੋਈਆਂ ਸਨ, ਇਥੋਂ ਤ¤ਕ ਕਿ ਸੜਕਾਂ ਦੇ ਦੋਵੇਂ ਪਾਸੇ ਘਰਾਂ ਦੇ ਕੋਠਿਆਂ ਦੀਆਂ ਛੱਤਾਂ ’ਤੇ ਇ¤ਟਾਂ ਰੋੜਿਆਂ ਦੇ ਢੇਰ ਲਗਾ ਕੇ ਰ¤ਖੇ ਹੋਏ ਸਨ ਤਾਂ ਜੋ ਪੁਲਿਸ ਨੂੰ ਖਦੇੜਿਆ ਜਾ ਸਕੇ।ਘਟਨਾ ਦੌਰਾਨ ਹੀ ਡੀ.ਸੀ. ਮੋਗਾ, ਡੀ.ਆਈ.ਜੀ. ਫਿਰੋਜ਼ਪੁਰ, ਐਸ.ਐਸ.ਪੀ. ਮੋਗਾ ਸਮੇਤ ਪੁਲਿਸ ਦੇ ਉ¤ਚ ਅਧਿਕਾਰੀਆਂ ਦੀ ਪਿੰਡ ਦੇ ਮੋਹਤਬਰਾਂ ਨਾਲ ਮੀਟਿੰਗ ਹੋਈ ਅਤੇ ਫੈਸਲਾ ਹੋਇਆ ਕਿ ਅ¤ਜ ਹੋਈ ਹਿੰਸਕ ਘਟਨਾ ਦੌਰਾਨ ਜ਼ਖਮੀ ਹੋਏ ਪੁਲਿਸ ਮੁਲਾਜ਼ਮਾਂ ਅਤੇ ਪੁਲਿਸ ਪ੍ਰਸ਼ਾਸਨ ਦੇ ਹੋਏ ਨੁਕਸਾਨ ਸਬੰਧੀ ਪਿੰਡ ਵਾਸੀਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।ਪ੍ਰਸ਼ਾਸਨ ਦੇ ਇਸ ਭੋਰੇਸੇ ਤੋਂ ਬਾਅਦ ਪਿੰਡ ਵਾਸੀਆਂ ਨੇ ਧਰਨਾ ਚੁ¤ਕ ਲਿਆ ਅਤੇ ਮਾਹੌਲ ਸ਼ਾਂਤੀਪੂਰਵਕ ਹੋ ਗਿਆ।



