Skip to content
Independent perspectives. Global stories.
BREAKING

ਦਾਦਰੀ ਮਾਮਲੇ ਦੇ ਦੋਸ਼ੀ ਨੂੰ ਵਕੀਲ ਕਰਕੇ ਦੇਣਗੇ ਬਜਰੰਗ ਦਲ ਤੇ ਵੀ.ਐਚ.ਪੀ.

Share this story

ਨੋਇਡਾ, 13 ਅਕਤੂਬਰ (ਪੀ. ਟੀ.)- ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਨੇ ਦਾਦਰੀ ਕਾਂਡ ਦੇ ਮੁ¤ਖ ਦੋਸ਼ੀ ਦੀ ਅਦਾਲਤ ‘ਚ ਪੈਰਵੀ ਕਰਨ ਲਈ ਵਕੀਲ ਕਰਨ ਦੀ ਪੇਸ਼ਕਸ਼ ਕੀਤੀ ਹੈ।ਬਜਰੰਗ ਦਲ ਮੁਤਾਬਿਕ ਦਾਦਰੀ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ‘ਤੇ ਕਾਫੀ ਦਬਾਅ ਹੈ। ਸੂਬਾ ਸਰਕਾਰ ਸ਼ਾਂਤੀ ਵਿਵਸਥਾ ਬਣਾ ਕੇ ਰ¤ਖਣ ‘ਚ ਨਾਕਾਮ ਸਾਬਤ ਹੋਈ ਹੈ। ਦਲ ਨੂੰ ਸ਼¤ਕ ਹੈ ਕਿ ਸਰਕਾਰ ਹਿੰਦੂ ਸਮੂਹ ਦੇ ਕੁਝ ਬੇਗੁਨਾਹ ਲੋਕਾਂ ਨੂੰ ਫਸਾ ਸਕਦੀ ਹੈ। ਇਸ ਲਈ ਇਹ ਫੈਸਲਾ ਕੀਤਾ ਗਿਆ ਹੈ। ਬਜਰੰਗ ਦਲ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਦੋਸ਼ੀ ਦਾ ਸਮਰਥਨ ਨਹੀਂ ਕਰ ਰਹੇ ਪਰ ਜਿਨ੍ਹਾਂ ਲੋਕਾਂ ‘ਤੇ ਦੋਸ਼ ਹੈ ਉਨ੍ਹਾਂ ਨੂੰ ਬੇਗੁਨਾਹੀ ਸਾਬਤ ਕਰਨ ਦਾ ਮੌਕਾ ਮਿਲੇ।ਇਥੇ ਜਿਕਰਯੋਗ ਹੈ ਕਿ ਸੋਮਵਾਰ ਨੂੰ ਯੂਪੀ ਪੁਲਿਸ ਨੇ ਦਾਦਰੀ ਮਾਮਲੇ ‘ਚ 9 ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

WRITTEN BY