ਬਰਨਾਲਾ 13 ਅਕਤੂਬਰ (ਅਖਿਲੇਸ਼ ਬਾਂਸਲ/ਕੁਲਦੀਪ ਸੂਦ)- ਰਜਿੰਦਰ ਸਿੰਘ ਬਰਾੜ ਵਾਸੀ ਬਰਨਾਲਾ ਵੱਲੋਂ ਦੀਪਕ ਕੁਮਾਰ, ਇਸ ਦੀ ਪਤਨੀ ਡਿੰਪਲ, ਬਲਰਾਜ ਕੁਮਾਰ ਅਤੇ ਇਸ ਦੀ ਪਤਨੀ ਰਿੰਪੀ ਦੇ ਖਿਲਾਫ਼ 10 ਲੱਖ ਰੁਪਏ ਦੀ ਧੋਖਾ ਧੜੀ ਦੇ ਸਬੰਧ ਵਿੱਚ ਐਫ.ਆਈ.ਆਰ ਨੰ. 285 ਮਿਤੀ 01/10/2015 ਨੂੰ ਜੇਰ ਧਾਰਾ 420/120-ਬੀ.ਆਈ.ਪੀ.ਸੀ ਤਹਿਤ ਥਾਣਾ ਸਿਟੀ ਬਰਨਾਲਾ ਵਿੱਚ ਐਫ.ਆਈ.ਆਰ ਦਰਜ ਕਰਵਾਈ ਗਈ ਸੀ। ਜੋ ਇਸ ਚਿੰਟ ਫੰਡ ਕੰਪਨੀ ਦੇ ਐਮ ਡੀ ਨੂੰ ਪੁਲਿਸ ਵੱਲੋਂ ਇਸ ਕੇਸ ਵਿੱਚ ਗ੍ਰਿਫਤਾਰ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਡ ਲਿਆ ਗਿਆ ਸੀ ਜੋ ਅੱਜ ਦੁਆਰਾ ਇਸ ਨੂੰ ਕੋਰਟ ਵਿੱਚ ਪੇਸ ਕਰਨ ਤੇ ਮੁਦਈ ਧਿਰ ਦੇ ਵਕੀਲ ਧੀਰਜ ਕੁਮਾਰ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਕਿ ਇਸ ਕੇਸ ਦੇ ਬਾਕੀ ਦੋਸੀ ਹਾਲੇ ਗ੍ਰਿਫਤਾਰ ਕਰਨੇ ਬਾਕੀ ਹਨ ਅਤੇ 10 ਲੱਖ ਦੀ ਰਿਕਵਰੀ ਵੀ ਬਕਾਇਆ ਹੈ। ਮਾਨਯੋਗ ਜੱਜ ਸ੍ਰੀ ਰੰਜੀਵਪਾਲ ਸਿੰਘ ਚੀਮਾ ਜੁਡੀਸੀਅਲ ਮੈਜੀਸਟਰੇਟ ਫਸਟ ਕਲਾਸ ਬਰਨਾਲਾ ਵੱਲੋਂ ਦੀਪਕ ਕੁਮਾਰ ਦਾ ਇੱਕ ਦਿਨ ਦਾ ਹੋਰ ਪੁਲਿਸ ਰਿਮਾਡ ਦੇ ਦਿੱਤਾ ਹੈ।



