Skip to content
Independent perspectives. Global stories.
BREAKING

ਮੁੱਖ ਮੰਤਰੀ ਹਰਿਆਣਾ ਵੱਲੋਂ ਮਾਤਾ ਦੇ ਦਰਸ਼ਨ

Share this story

ਚੰਡੀਗੜ੍ਹ, 13 ਅਕਤੂਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਸ਼ੀਵਨ ਨਵਰਾਤਰੇ ਮੇਲੇ ਦੇ ਪਹਿਲੇ ਨਵਰਾਤਰੇ ’ਤੇ ਅੱਜ ਇਥੇ ਨੇੜੇ ਪੰਚਕੂਲਾ ਵਿਚ ਸ੍ਰੀਮਤਾ ਮਨਸਾ ਦੇਵੀ ਮੰਦਰ ਵਿਚ ਮਾਂ ਦੇ ਦਰਸ਼ਨ ਕੀਤੇ ਤੇ ਸੂਬਾਵਾਸੀਆਂ ਦੀ ਸੁਖ, ਸ਼ਾਂਤੀ ਤੇ ਤਰੱਕੀ ਦੇ ਲਈ ਯਗਸ਼ਾਲਾ ਵਿਚ ਪੂਜਾ ਅਰਚਨਾ ਕਰ ਹਵਨ ਵਿਚ ਆਹੂਤੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਾਚੀਨ ਸਮੇਂ ਤੋਂ ਭਾਰਤੀ ਪਰੰਪਰਾ ਅਨੁਸਾਰ ਨਵਰਾਤਰੇ ਨੂੰ ਪਵਿੱਤਰ ਦਿਨ ਮੰਨਿਆ ਗਿਆ ਹੈ। ਸ੍ਰੀ ਮਤਾ ਮਨਸਾ ਦੇਵੀ ਵਿਚ ਇਸ ਦੌਰਾਨ ਦੇਸ਼-ਪ੍ਰਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਲੱਖਾਂ ਸ਼ਰਧਾਲੂ ਮਨੋਕਾਮਨਾ ਦੇ ਲਈ ਇਥੇ ਆ ਕੇ ਮਾਂ ਦੇ ਦਰਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ ਕਦਮ ਰੱਖਦੇ ਹੀ ਮਨ ਵਿਚ ਵੀ ਧਾਰਮਿਕ ਤੇ ਸ਼ਰਧਾ ਦਾ ਭਾਵ ਉਤਪੰਨ ਹੋਣ ਲਗਦਾ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਨਵਰਾਤਰਿਆਂ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਮਾਂ ਉਨ੍ਹਾਂ ਦੀ ਮਨੋਕਾਮਨਾ ਪੂਰੀ ਕਰੇ।

WRITTEN BY