Skip to content
Independent perspectives. Global stories.
BREAKING

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਾਦਰ ਨੂੰ ਲੈ ਕੇ ਹਾਲਤ ਵਿਸਫੋਟਕ-ਕਈ ਥਾਂ ਸੜਕਾਂ ਜਾਮ

Share this story

image ਫਰੀਦਕੋਟ/ਕੋਟਕਪੂਰਾ 13 ਅਕਤੂਬਰ (ਸਰਬਜੀਤ ਸਿੰਘ, ਗੁਰਜੀਤ ਰੋਮਾਣਾ)- ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬਰਗਾੜੀ ਵਿੱਚ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਦੀ ਘਟਨਾ ਨਾਲ ਸਿੱਖ ਭਾਈਚਾਰੇ ਅੰਦਰ ਗੁੱਸੇ ਦੀ ਭਾਵਨਾ ਪਾਈ ਜਾ ਰਹੀ ਹੈ।ਅਜੇ ਥੋੜ੍ਹਾ ਸਮਾਂ ਪਹਿਲਾਂ ਹੀ ਬਰਗਾੜੀ ਦੇ ਨੇੜਲੇ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੀ ਘਟਨਾ ਵਾਪਰੀ ਸੀ, ਜਿਸ ਕਰਕੇ ਉਦੋਂ ਵੀ ਧਰਨੇ ਪ੍ਰਦਰਸ਼ਨਾਂ ਲੱਗੇ ਅਤੇ ਕੋਟਕਪੂਰਾ ਤੇ ਫ਼ਰੀਦਕੋਟ ਸ਼ਹਿਰ ਬੰਦ ਕੀਤੇ ਗਏ।ਉਸ ਸਮੇਂ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਲ¤ਭ ਕੇ ਕਾਰਵਾਈ ਕਰਨ ਦਾ ਭਰੋਸਾ ਦਿ¤ਤਾ ਸੀ, ਬੇਸ਼¤ਕ ਅਜੇ ਤ¤ਕ ਪੁਲਿਸ ਦੇ ਹ¤ਥ ਖਾਲੀ ਸਨ ਉਪਰੋਂ ਇਹ ਘਟਨਾ ਵਾਪਰ ਗਈ ਹੈ। ਕ¤ਲ੍ਹ ਇਸ ਘਟਨਾ ਦੇ ਵਿਰੋਧ ਵਿ¤ਚ ਕੋਟਕਪੂਰਾ ਬ¤ਤੀਆਂ ਵਾਲੇ ਚੌਕ ਵਿ¤ਚ ਵ¤ਖ-ਵ¤ਖ ਸਿ¤ਖ ਜਥੇਬੰਦੀਆਂ ਵ¤ਲੋਂ ਧਰਨਾ ਦਿ¤ਤਾ ਗਿਆ।ਦੇਰ ਰਾਤੀਂ ਇਹ ਧਰਨਾ ਪ੍ਰਸ਼ਾਸਨ ਵ¤ਲੋਂ ਉਠਾ ਦਿ¤ਤਾ ਗਿਆ।ਰਾਤੀਂ ਇਹ ਘਟਨਾ ਸੋਸ਼ਲ ਮੀਡੀਏ ਰਾਹੀਂ ਹਰ ਇਕ ਤ¤ਕ ਪਹੁੰਚਗਈ।ਇਨ੍ਹਾਂ ਸੰਦੇਸ਼ਾਂ ਰਾਹੀਂ ਕੋਟਕਪੂਰਾ ਧਰਨੇ ਵਿ¤ਚ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਗਈ ਸੀ।ਇਸ ਤੋਂ ਇਲਾਵਾ ਪਿੰਡਾਂ ਦੇ ਗੁਰੂ ਘਰਾਂ ਵਿ¤ਚ ਘਟਨਾ ਤੇ ਧਰਨੇ ਸੰਬੰਧੀ ਅਨਾਊਂਸਮੈਂਟ ਵੀ ਕੀਤੀ ਗਈ। ਅ¤ਜ ਸੁਭਾ ਸਿ¤ਖ ਸੰਗਤ ਤੇ ਵ¤ਖ -ਵ¤ਖ ਜਥੇਬੰਦੀਆਂ ਦੇ ਨੁਮਾਇੰਦੇ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਹੁੰਚਣੇ ਸ਼ੁਰੂ ਹੋ ਗਏ।ਇਸ ਮੌਕੇ ਬਾਬਾ ਰਣਜੀਤ ਸਿੰਘ ਢ¤ਡਰੀਆਂ, ਭਾਈ ਪੰਥਪਰੀਤ ਸਿੰਘ ਖਾਲਸਾ, ਭਾਈ ਹਰਜਿੰਦਰ ਸਿੰਘ ਮਾਝੀ, ਭਾਈ ਨਿਰਮਲ ਸਿੰਘ ਸਾਧਾਂਵਾਲਾ ਤੋਂ ਇਲਾਵਾ ਹੋਰ ਸਿ¤ਖ ਆਗੂ ਹਾਜ਼ਰ ਹੋਏ ।ਆਪਸੀ ਸਲਾਹ ਤੋਂ ਬਾਅਦ ਚੌਕ ਵਿ¤ਚ ਧਰਨੇ ਦਾ ਐਲਾਨ ਕੀਤਾ ।ਇਸ ਧਰਨੇ ਸਮੇਂ ਵ¤ਡੀ ਗਿਣਤੀ ਵਿ¤ਚ ਸਿ¤ਖ ਸੰਗਤਾਂ ਹਾਜ਼ਰ ਸਨ। ਇਸ ਸਮੇਂ ਪੁਲਿਸ ਅਮਨ ਕਾਨੂੰਨ ਦੀ ਸਥਿਤੀ ਬਣਾਈ ਰ¤ਖਣ ਲਈ ਹਾਜ਼ਰ ਸੀ।ਪੁਲਿਸ ਨੇ ਚੌਂਕ ਘੇਰਨ ਤੋਂ ਇਲਾਵਾ ਸ਼ਹਿਰ ਦੇ ਬਾਹਰਲੇ ਹਿ¤ਸਿਆਂ ਤੇ ਵੀ ਨਾਕੇ ਲਾਏ ਹੋਏ ਸਨ।ਸ਼ਹਿਰ ਵਿ¤ਚ ਵੜਣ ਵਾਲਾ ਟਰੈਫਿਕ ਹੋਰਨਾਂ ਰਸਤਿਆਂ ਰਾਹੀਂ ਡਾਈਵਰਟ ਕੀਤਾ ਗਿਆ । ਇਸ ਮੌਕੇ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਆਮ ਲੋਕਾਂ ਨੇ ਵੀ ਇਸ ਘਟਨਾ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁ¤ਧ ਸਖ਼ਤ ਕਾਰਵਾਈ ਦੀ ਮੰਗ ਕੀਤੀ ।ਅਜਿਹੇ ਸ਼ਰਾਰਤੀ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਸਜਾ ਦਿ¤ਤੀ ਜਾਵੇ ਤਾਂ ਜੋ ਕੋਈ ਵੀ ਅਮਨ ਦੀ ਸਥਿਤੀ ਨੂੰ ਖਰਾਬ ਨਾ ਕਰ ਸਕੇ। ਖਬਰ ਲਿਖੇ ਜਾਣ ਤ¤ਕ ਸੰਗਤਾਂ ਦੀ ਗਿਣਤੀ ਬਹੁਤ ਜਿਆਦਾ ਹੋ ਚੁ¤ਕੀ ਸੀ।ਸੈਂਕੜਿਆਂ ਦੀ ਗਿਣਤੀ ਵਿ¤ਚ ਸੰਗਤਾਂ ਦਾ ਆਉਣਾ ਜਾਰੀ ਸੀ।ਆਈਆਂ ਹੋਈਆਂ ਸੰਗਤਾਂ ਲਈ ਪ੍ਰਸ਼ਾਦੇ ਦਾ ਪ੍ਰਬੰਧ ਚੌਕ ਵਿ¤ਚ ਕੀਤਾ ਗਿਆ ਸੀ।ਸ਼ਾਂਤਮਈ ਧਰਨਾ ਜਾਰੀ ਸੀ। ਜਿਸ ਦੇ ਰੋਸ਼ ਵਜੋ ਸਿਖ ਸੰਗਤਾਂ ਵਲੋ ਅ¤ਜ ਬਠਿੰਡਾ- ਅਮ੍ਰਿਤਸਰ ਨੈਸ਼ਨਲ ਹਾਈਵੇ ਨੰਬਰ 15 ਨੂੰ ਕੋਟਕਪੁਰਾ ਵਿ¤ਚ ਜਾਮ ਕਰ ਦਿਤਾ ਗਿਆ ਹੈ ਇਸ ਦੋਰਾਨ ਸਿਖ ਸੰਗਤਾਂ ਵਿ¤ਚ ਕਾਫੀ ਰੋਸ਼ ਵੇਖਣ ਨੂੰ ਮਿਲਿਆ ਅਤੇ ਕੋਟਕਪੁਰਾ ਦੇ ਗੋਲ ਚੋਕ ਵਿ¤ਚ ਜਾਮ ਲਗਾ ਦਿਤਾ ਗਿਆ।ਜਿਸ ਵਿ¤ਚ ਹਰ ਪਾਸੇ ਤੋ ਆਉਣ ਜਾਉਣ ਵਾਲੇ ਟ੍ਰੈਫਿਕ ਨੂੰ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨ ਪਿਆ।ਇਸ ਦੋਰਾਨ ਸਿ¤ਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਜੋ ਬਰਗਾੜੀ ਵਿ¤ਚ ਗੁਰ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਜਿਸ ਵਿ¤ਚ ਪੁਲਿਸ ਵਲੋ ਆਰੋਪੀਆਂ ਨੂੰ ਟ੍ਰੇਸ ਨਹੀ ਕਿਤਾ ਗਿਆ ਹੈ ਅਤੇ ਉਹਨਾਂ ਦਾ ਧਰਨਾਂ ਸਾੰਤਮਈ ਢੰਗ ਨਾਲ ਉਦੋ ਤ¤ਕ ਜਾਰੀ ਰਹੇਗਾ ਜਦੋ ਤਕ ਕਿ ਆਰੋਪੀਆਂ ਨੂੰ ਗਿਰਫਤਾਰ ਨਹੀ ਕੀਤਾ ਜਾਵੇਗਾ। ਜੰਡਿਆਲਾ ਗੁਰੂ (ਵਰੁਣ ਸੋਨੀ)- ਫਰੀਦਕੋਟ ਨਜਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਕੀਤੇ ਗਏ ਨਿਰਾਦਰ ਤੋਂ ਬਾਅਦ ਸਮੁੱਚੇ ਸਿੱਖ ਪੰਥ ਵਿੱਚ ਇਕ ਵਾਰ ਫਿਰ ਗੁੱਸੇ ਅਤੇ ਰੋਸ ਦੀ ਲਹਿਰ ਦੋੜ ਉ¤ਠੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਤੇ ਫਰੀਦਕੋਟ ਰਵਾਨਾ ਹੋਣ ਮੋਕੇ ਭਾਈ ਬਲਬੀਰ ਸਿੰਘ ਮੁੱਛਲ ਮੁੱਖ ਸੇਵਾਦਾਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕਿਹਾ ਕਿ ਸੋਦਾ ਸਾਧ ਦੇ ਮੁੱਖੀ ਗੁਰਮੀਤੇ ਨੂੰ ਮੁਆਫੀ ਦੇਣ ਵਾਲੇ ਸਾਡੀ ਕੋਮ ਦੇ ਜਥੇਦਾਰਾਂ ਨੂੰ ਹੁਣ ਖੁਦਕੁਸ਼ੀ ਕਰ ਲੈਣੀ ਚਾਹੀਦੀ ਹੈ ਕਿਉਂ ਕਿ ਇਸ ਘਿਨਾਉਣੀ ਘਟਨਾ ਪਿੱਛੇ ਸਿੱਧੇ ਤੋਰ ਤੇ ਗੁਰਮੀਤੇ ਦੇ ਡੇਰਾ ਪ੍ਰੇਮੀਆਂ ਦਾ ਹੀ ਹੱਥ ਹੈ ਹੁਣ ਕਿਸ ਮੂੰਹ ਨਾਲ ਜਥੇਦਾਰ ਸੰਗਤਾਂ ਦੇ ਗੁੱਸੇ ਦਾ ਸਾਹਮਣਾ ਕਰਨਗੇ। ਫਰੀਦਕੋਟ ਰਵਾਨਾ ਹੋਣ ਮੋਕੇ ਉਹਨਾਂ ਦੇ ਨਾਲ ਭਾਈ ਸਤਨਾਮ ਸਿੰਘ, ਬਾਬਾ ਮਨਜੀਤ ਸਿੰਘ, ਸੂਬਾ ਸਿੰਘ, ਨਿਸ਼ਾਨ ਸਿੰਘ, ਕਰਤਾਰ ਸਿੰਘ, ਗਿਆਨ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ ਸਮੇਤ ਦਰਜਨਾਂ ਸਿੰਘ ਮੋਜੂਦ ਸਨ। ਉਹਨਾਂ ਸਮੁੱਚੀ ਸਿੱਖ ਕੋਮ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਸਜਾਵਾਂ ਨਾ ਮਿਲਣ ਤੱਕ ਵਹੀਰਾਂ ਘੱਤਕੇ ਫਰੀਦਕੋਟ ਦਿੱਤੇ ਜਾ ਰਹੇ ਧਰਨੇ ਵਿੱਚ ਸ਼ਾਮਿਲ ਹੋਵੋ।

WRITTEN BY