ਜਲੰਧਰ/ਚੰਡੀਗੜ੍ਹ, 13 ਅਕਤੂਬਰ- ਰਾਜ ਦੀਆਂ ਵੱਖ ਵੱਖ ਮੰਡੀਆਂ ਵਿੱਚ ਕੱਲ ਸਾਂਮ ਤੱਕ 17.10 ਲੱਖ ਮੀਟ੍ਰਿਕ ਟਨ ਝੋਨਾ ਅਤੇ 1509 ਬਾਸਮਤੀ ਦੀ ਕਿਸਮ ਦੀ ਖਰੀਦ ਕੀਤੀ ਗਈ। ਇਸ ਵਿਚੋ‘ 15.98 ਲੱਖ ਮੀਟ੍ਰਿਕ ਟਨ ਭਾਰਤ ਖੁਰਾਕ ਨਿਗਮ ਸਮੇਤ ਵੱਖ ਵੱਖ ਏਜੰਸੀਆਂ ਨੇ ਖਰੀਦੀ ਜਦਕਿ 1.12 ਲੱਖ ਮੀਟ੍ਰਿਕ ਟਨ ਮਿੱਲ ਮਾਲਕਾਂ ਅਤੇ ਮਿਲਰਾਂ ਨੇ ਖਰੀਦਿਆਂ। ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸਾਂ ਤੇ ਅੱਜ ਕਪੂਰਥਲਾ, ਤਰਨਤਾਰਨ ਮੰਡੀ ਅਤੇ ਫਤਿਹਬਾਦ (ਤਰਨਤਾਰਨ )ਅਨਾਜ ਮੰਡੀਆਂ ਦਾ ਸ਼੍ਰੀ ਐਸ ਪ੍ਰਮੱਖ ਸਕੱਤਰ ਟੂ ਮੁੱਖ ਮੰਤਰੀ ਪੰਜਾਬ ਵਲੌ ਦੌਰਾ ਕੀਤਾ ਗਿਆ ਅਤੇ ਖਰੀਦ ਵਿੱਚ ਲੱਗੇ ਅਧਿਕਾਰੀਆਂ, ਮਾਰਕੀਟ ਕਮੇਟੀਆਂ ਦੇ ਚੇਅਰਮੇੈਨ ਅਤੇ ਆੜ੍ਹਤੀਆਂ ਨਾਲ ਮੀਟਿੰਗ ਵੀ ਕੀਤੀ। ਮੀਟਿੰਗ ਦੌਰਾਨ ਕਿਸਾਨਾਂ ਅਤੇ ਆੜ੍ਹਤੀਆਂ ਨੇ ਪੰਜਾਬ ਸਰਕਾਰ ਵਲੌ ਕੀਤੀ ਜਾ ਰਹੀ ਖਰੀਦ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।ਇਸ ਮੌਕੇ ਬੌਲਦਿਆ ਸ੍ਰੀ ਸੰਧੂ ਨੇ ਕਿਹਾ ਕਿ ਹੁਣ ਤੱਕ ਕੀਤੀ ਕੁੱਲ ਖਰੀਦਵਿਚੋ 2 5 ਲੱਖ ਮੀਟਰਕ ਟਨ 1509 ਜਿਣਸ ਦੀ ਖਰੀਦ ਕੀਤੀ ਗਈ ਹੈ ਜ਼ਦ ਕਿ ਬੀਤੇ ਸਾਲ ਅੱਜ ਦੇ ਦਿਨ ਤੱਕ 10 8 ਲੱਖ ਮੀਟਰਕ ਟਨ ਝੌਨੇ ਦੀ ਖਰੀਦ ਰਾਜ ਦੀ ਮੰਡੀਆਂ ਵਿੱਚ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਖਰੀਦ ਸਬੰਧੀ ਰਾਜ ਦੀਆਂ ਖਰੀਦ ਏਜੰਸੀਆਂ ਲਈ ਤੈਅ ਨਿਯਮਾਂ ਤੋ ਵੱਧ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 14 3 ਲੱਖ ਮੀਟਰਕ ਟਨ ਝੌਨੇ ਦੀ ਸੂਬੇ ਦੀਆਂ ਏਜੰਸੀਆਂ ਵਲੌ ਖਰੀਦ ਕੀਤੀ ਗਈ ਹੈ ਜਿਸ ਵਿਚੋ 9 4 ਲੱਖ ਮੀਟਰਕ ਟਨ ਝੌਨੇ ਦੀ ਲਿਫਟਿੰਗ ਹੋ ਚੁੱਕੀ ਹੈ ਜੋ ਕਿ ਮਿੱਥੇ ਟੀਚੇ ਦਾ 103 ਫੀਸਦੀ ਬਣਦਾ ਹੈ।



