Skip to content
Independent perspectives. Global stories.
BREAKING

ਦੇਸ਼ ’ਚ ਵਧ ਰਹੀ ਹੈ ਅਸਹਿਣਸ਼ੀਲਤਾ-ਕੇਂਦਰ ਸਰਕਾਰ ਸੁਚੇਤ ਹੋਵੇ

Share this story

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਦੇਸ਼ ਦਾ ਪ੍ਰਸ਼ਾਸਨ ਚਲਾ ਰਹੀ ਸਰਕਾਰ ਅਨੇਕਾਂ ਮੁ¤ਦਿਆਂ ‘ਤੇ ਘਿਰਦੀ ਨਜ਼ਰ ਆ ਰਹੀ ਹੈ। ਭਾਰਤ ਬਹੁ-ਧਰਮੀ ਅਤੇ ਸਮਾਜਿਕ ਤੇ ਸ¤ਭਿਆਚਾਰਕ ਖੇਤਰ ‘ਚ ਅਨੇਕਤਾਵਾਂ ਨਾਲ ਭਰਪੂਰ ਦੇਸ਼ ਹੈ। ਇਥੇ ਅਨੇਕਾਂ ਤਰ੍ਹਾਂ ਦੇ ਧਰਮ ਤੇ ਵਿਸ਼ਵਾਸ ਆਪਣੀ ਹੋਂਦ ਬਣਾਈ ਬੈਠੇ ਹਨ। ਇਸ ਲਈ ਇਥੇ ਸਮਾਜਿਕ ਤੌਰ ‘ਤੇ ਸਹਿਣਸ਼ੀਲਤਾ ਦੀ ਵ¤ਡੀ ਲੋੜ ਭਾਸਦੀ ਹੈ, ਪਰ ਕੁਝ ਵਰਗਾਂ ਤੇ ਸੰਸਥਾਵਾਂ ਵ¤ਲੋਂ ਅਜਿਹਾ ਮਾਹੌਲ ਸਿਰਜਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿਸ ‘ਚ ਕਿ ਸਭ ਨੂੰ ਇਕੋ ਢੰਗ ਤਰੀਕੇ ਨਾਲ ਚ¤ਲਣ ਲਈ ਮਜਬੂਰ ਕੀਤਾ ਜਾ ਸਕੇ। ਦੂਸਰਿਆਂ ਨੇ ਕੀ ਖਾਣਾ ਹੈ, ਕੀ ਪਾਉਣਾ ਹੈ, ਸਮਾਜ ‘ਚ ਵਿਚਰਦਿਆਂ ਕਿਸ ਤਰ੍ਹਾਂ ਦਾ ਵਤੀਰਾ ਅਪਣਾਉਣਾ ਹੈ, ਵਰਗੇ ਬਿਆਨ ਦੇਸ਼ ਦਾ ਮਾਹੌਲ ਖ਼ਰਾਬ ਕਰਨ ‘ਚ ਸਹਾਈ ਹੋ ਰਹੇ ਹਨ। ਪਿਛਲੇ ਦਿਨੀਂ ਉ¤ਤਰ ਪ੍ਰਦੇਸ਼ ਦੇ ਦਾਦਰੀ ‘ਚ ਵਾਪਰੀ ਘਟਨਾ ਨੇ ਦੇਸ਼ ਭਰ ਨੂੰ ਚੌਂਕਾਅ ਕੇ ਰ¤ਖ ਦਿ¤ਤਾ ਹੈ। ਇਕ ਪਰਿਵਾਰ ਦੇ ਗਊ ਮਾਸ ਖਾਣ ਸਬੰਧੀ ਫੈਲਾਈ ਗਈ ਅਫ਼ਵਾਹ ਲੈ ਕੇ ਬਹੁਗਿਣਤੀ ਲੋਕਾਂ ਨੇ ਜਿਸ ਤਰ੍ਹਾਂ ਦਾ ਵਤੀਰਾ ਧਾਰਿਆ ਤੇ ਜਿਸ ਤਰ੍ਹਾਂ ਇਕ ਵਿਅਕਤੀ ਨੂੰ ੋਹ-ਕੋਹ ਕੇ ਮਾਰਿਆ, ਇਹ ਦਰਦਨਾਕ ਘਟਨਾ ਆਪਣੀ ਮਿਸਾਲ ਆਪ ਹੈ। ਇਸ ਦੇ ਵਾਪਰ ਜਾਣ ਤੋਂ ਬਾਅਦ ਜਿਸ ਤਰ੍ਹਾਂ ਦੇ ਬਿਆਨ ਸਾਹਮਣੇ ਆਏ ਤੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਇਸ ਗੰਭੀਰ ਮਸਲੇ ‘ਤੇ ਚੁ¤ਪ ਧਾਰੀ ਰ¤ਖੀ, ਉਸ ਨਾਲ ਅਜਿਹੀਆਂ ਮੂਲਵਾਦੀ ਸੰਸਥਾਵਾਂ ਵਧੇਰੇ ਉਤਸ਼ਾਹਿਤ ਹੋਈਆਂ ਹਨ। 2 ਕੁ ਸਾਲ ਪਹਿਲਾਂ ਪੁਣੇ ‘ਚ ਡਾ: ਨਰਿੰਦਰ ਦਾਭੋਲਕਰ ਦੀ ਹ¤ਤਿਆ ਕਰ ਦਿ¤ਤੀ ਗਈ ਸੀ। ਉਸ ਦਾ ਕਸੂਰ ਇਹ ਸੀ ਕਿ ਉਹ ਇਕ ਤਰਕਸ਼ੀਲ ਆਗੂ ਵਜੋਂ ਉਭਰਿਆ ਸੀ ਤੇ ਬੇਖੌਫ਼ ਹੋ ਕੇ ਆਪਣੀ ਗ¤ਲ ਕਹਿੰਦਾ ਸੀ। ਇਸੇ ਹੀ ਤਰ੍ਹਾਂ ਕੋਹਲਾਪੁਰ ‘ਚ ਗੋਵਿੰਦ ਪਾਨਸਰੇ ਨੂੰ ਮਾਰ ਦਿ¤ਤਾ ਗਿਆ ਸੀ, ਜੋ ਕਿ ਇਕ ਸਿਆਸੀ ਪਾਰਟੀ ਦਾ ਆਗੂ ਸੀ ਤੇ ਉਸ ਦੀ ਸਿਆਸਤ ਕੁਝ ਵਰਗਾਂ ਨੂੰ ਰਾਸ ਨਹੀਂ ਸੀ ਆ ਰਹੀ। ਇਸੇ ਤਰ੍ਹਾਂ ਪਿਛਲੇ ਦਿਨੀਂ ਕਰਨਾਟਕ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਤੇ ਕੰਨੜ ਬੋਲੀ ਦੇ ਲਿਖਾਰੀ ਐਮ.ਐਸ. ਕੁਲਬਰਗੀ ਨੂੰ ਮਾਰ ਦਿ¤ਤਾ ਗਿਆ। ਹੈਰਾਨੀ ਦੀ ਗ¤ਲ ਤਾਂ ਇਹ ਹੈ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਦੀਆਂ ਹ¤ਤਿਆਵਾਂ ਸਬੰਧੀ ਕੋਈ ਸੂਹ ਤ¤ਕ ਨਹੀਂ ਮਿਲੀ। ਪਿਛਲੇ ਦਿਨੀਂ ਸ਼ਿਵ ਸੈਨਾ ਨੇ ਪਾਕਿਸਤਾਨ ਦੇ ਪ੍ਰਸਿ¤ਧ ਗਾਇਕ ਗੁਲਾਮ ਅਲੀ ਦੇ ਮੁੰਬਈ ਤੇ ਪੂਨੇ ਵਿਚ ਸਮਾਗਮਾਂ ‘ਤੇ ਪਾਬੰਦੀ ਲਾਉਣ ਦਾ ਐਲਾਨ ਕਰ ਦਿ¤ਤਾ ਸੀ। ਗੁਲਾਮ ਅਲੀ ਦੋਵਾਂ ਹੀ ਦੇਸ਼ਾਂ ‘ਚ ਇਕ ਉ¤ਤਮ ਗਾਇਕ ਦੇ ਤੌਰ ‘ਤੇ ਬੜੇ ਹੀ ਸਤਿਕਾਰੇ ਜਾਂਦੇ ਹਨ ਤੇ ਹਰ ਜਗ੍ਹਾ ਉਨ੍ਹਾਂ ਨੂੰ ਆਪਣੀ ਕਲਾ ਕਰਕੇ ਬੇਹ¤ਦ ਪਿਆਰ ਮਿਲਦਾ ਹੈ। ਅਜਿਹੀਆਂ ਧਮਕੀਆਂ ਕਰਕੇ ਇਹ ਸਮਾਗਮ ਨਾ ਹੋ ਸਕਿਆ ਅਤੇ ਹੁਣ ਤਾਜ਼ਾ ਮਿਸਾਲ ਇਹ ਹੈ ਕਿ ਪਾਕਿਸਤਾਨ ਦੇ ਸਾਬਕਾ ਵਿਦੇਸ਼ ਮੰਤਰੀ ਖ਼ੁਰਸ਼ੀਦ ਮਹਿਮੂਦ ਕਸੂਰੀ ਦੀ ਪੁਸਤਕ ਦੇ ਰਿਲੀਜ਼ ਸਮਾਗਮ ਨੂੰ ਰੋਕਣ ਲਈ ਇਸ ਦੇ ਆਯੋਜਕ ਸੁਧੇਂਦਰ ਕੁਲਕਰਨੀ ਦੇ ਮੂੰਹ ‘ਤੇ ਸ਼ਿਵ ਸੈਨਿਕਾਂ ਵ¤ਲੋਂ ਜ਼ਬਰਦਸਤੀ ਕਾਲਾ ਪੇਂਟ ਕਰ ਦਿ¤ਤਾ ਗਿਆ ਅਤੇ ਉਸ ਨੂੰ ਧਮਕੀ ਦਿ¤ਤੀ ਗਈ ਕਿ ਜੇਕਰ ਇਹ ਸਮਾਗਮ ਬੰਦ ਨਾ ਕੀਤਾ ਗਿਆ ਤਾਂ ਇਸ ਦੇ ਹੋਰ ਵੀ ਮਾੜੇ ਨਤੀਜੇ ਨਿਕਲਣਗੇ। ਪਿਛਲੇ ਦਿਨੀਂ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਇਹ ਕਿਹਾ ਸੀ ਕਿ ਦੇਸ਼ ‘ਚ ਪੈਦਾ ਹੋ ਰਿਹਾ ਮਾਹੌਲ ਇਸ ਦੀਆਂ ਸਥਾਪਤ ਪਰੰਪਰਾਵਾਂ ਦੇ ਉਲਟ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਬਣ ਰਹੇ ਅਜਿਹੇ ਮਾਹੌਲ ਨੂੰ ਕਿਸੇ ਵੀ ਤਰ੍ਹਾਂ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਤੋਂ ਉਪਜੀ ਬੇਚੈਨੀ ਕਿਸੇ ਵੀ ਤਰ੍ਹਾਂ ਦੇਸ਼ ਤੇ ਸਮਾਜ ਦੇ ਹਿ¤ਤ ‘ਚ ਨਹੀਂ ਹੋਵੇਗੀ। ਅਜਿਹੇ ਮਾਹੌਲ ਨੂੰ ਦੇਖਦਿਆਂ ਦੇਸ਼ ਭਰ ‘ਚੋਂ ਬਹੁਤ ਸਾਰੇ ਲੇਖਕਾਂ ਤੇ ਚਿੰਤਕਾਂ ਨੇ ਆਪੋ-ਆਪਣੇ ਢੰਗ ਨਾਲ ਰੋਸ ਪ੍ਰਗਟਾਇਆ ਹੈ। ਕੁਝ ਇਕ ਨੇ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਵ¤ਲੋਂ ਦਿ¤ਤੇ ਗਏ ਮਾਣ-ਸਨਮਾਨ ਵੀ ਵਾਪਸ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਸਰਕਾਰ ਨੂੰ ਪੈਦਾ ਹੋ ਰਹੇ ਅਜਿਹੇ ਹਾਲਾਤ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ, ਕਿਉਂਕਿ ਪਹਿਲਾਂ ਹੀ ਸਮਾਜ ‘ਚ ਬੇਹ¤ਦ ਵਖਰੇਵੇਂ ਪਏ ਨਜ਼ਰ ਆਉਂਦੇ ਹਨ। ਹੋਰ ਪੈ ਰਹੇ ਪਾੜਿਆਂ ਪ੍ਰਤੀ ਗੰਭੀਰ ਹੋਣ ਦੀ ਜ਼ਰੂਰਤ ਹੈ, ਤਾਂ ਜੋ ਪਹਿਲਾਂ ਹੀ ਬਣੇ ਮਾਹੌਲ ਦੇ ਗੰਧਲੇਪਣ ‘ਚ ਹੋਰ ਇਜ਼ਾਫ਼ਾ ਨਾ ਹੋਵੇ। ਅਜਿਹਾ ਇਜ਼ਾਫ਼ਾ ਕਿਸੇ ਵੀ ਤਰ੍ਹਾਂ ਦੇਸ਼ ਦੇ ਹਿ¤ਤ ‘ਚ ਨਹੀਂ ਹੋਵੇਗਾ ਅਤੇ ਇਕ ਤਰ੍ਹਾਂ ਨਾਲ ਇਹ ਇਸ ਨੂੰ ਹੋਰ ਵੀ ਬਿਮਾਰ ਕਰਨ ‘ਚ ਸਹਾਈ ਹੋ ਸਕਦਾ ਹੈ। (ਸੰਪਾਦਕੀ ਅਜੀਤ ਜਲੰਧਰ : 13 ਅਕਤੂਬਰ 2015)

WRITTEN BY