ਯੂ ਐਸ ਏ ਤੋਂ ਡਾ. ਸੁਰਿੰਦਰ ਸਿੰਘ ਗਿੱਲ ਵਰਜੀਨੀਆ, 13 ਅਕਤੂਬਰ- ਵਿਦੇਸ਼ਾਂ ਵਿੱਚ ਸਿੱਖਾਂ ਦੀਆਂ ਵੰਡੀਆਂ ਅਜਿਹੀ ਕਦਰ ਪੈ ਰਹੀਆਂ ਹਨ ਜਿਨ੍ਹਾਂ ਵਿੱਚ ਗੁਰੂ ਘਰਾਂ ਦੇ ਪ੍ਰਬੰਧਕ ਵੀ ਭਾਗੀਦਾਰ ਹਨ। ਜੋ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਗਰੁੱਪਾਂ ਵਿੱਚ ਵੰਡ ਕੇ ਫਿਰ ਕਾਬਜ਼ ਧੜਾ ਹੀਨ ਭਾਵਨਾ ਵਾਲਾ ਰਵੱਈਆ ਅਪਣਾ ਕੇ ਉਕਸਾਊ ਨੀਤੀ ਦਾ ਇਜ਼ਹਾਰ ਕਰਕੇ ਸਿੱਖਾਂ ਨੂੰ ਸਿੱਖਾਂ ਦਾ ਦੋਖੀ ਬਣਾਉਣ ਦਾ ਅਜਿਹਾ ਰੋਲ ਅਦਾ ਕੀਤਾ ਜਾ ਰਿਹਾ ਹੈ ਜਿਸ ਦੀ ਕਈ ਪਾਸਿਓਂ ਨਿੰਦਾ ਹੋ ਰਹੀ ਹੈ। ਕਈ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਹੁਕਮਨਾਮਿਆਂ ਨੂੰ ਟਿੱਚ ਜਾਣ ਕੇ ਆਪਣੀ ਹਊਮੇ ਨੂੰ ਪੱਠੇ ਪਾ ਰਹੇ ਹਨ, ਜਿਵੇਂ ਕਿ ਉਹ ਧਰਮ ਦੇ ਠੇਕੇਦਾਰ ਹੋਣ। ਜਿੱਥੇ ਅਜਿਹੀ ਸਥਿਤੀ ਦਾ ਜਨਮ ਹੋਵੇਗਾ ਉਥੇ ਸਿੱਖ ਸਿੱਖਾਂ ਦੇ ਵੈਰੀ ਬਣ ਕੇ ਵਿਚਰਨਗੇ ਅਤੇ ਵਿਦੇਸ਼ੀ ਸਰਕਾਰ ਸਖਤ ਕਾਨੂੰਨ ਲਾਗੂ ਕਰਕੇ ਸਿੱਖਾਂ ਨੂੰ ਨੁਕਸਾਨ ਦਾ ਹਮਸਫਰ ਬਣਾਏਗੀ। ਗੌਰਤਲਬ ਹੈ ਕਿ ਇੰਡੀਅਨ ਅਨੈਪਲਿਸ ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਸਟੇਜ ’ਤੇ ਜੋ ਨੰਗੀ ਸ਼ਮਸ਼ੀਰ ਦਾ ਨਾਚ ਅੰਮ੍ਰਿਤਧਾਰੀ ਸਿੰਘ ਨੇ ਕੀਤਾ ਹੈ ਉਹ ਘੋਰ ਨਿੰਦਣਯੋਗ ਹੈ। ਕਿਉਂਕਿ ਸਿੱਖ ਇਤਿਹਾਸ ਤੋਂਕੋਹਾਂ ਦੂਰ ਸਿਰਫ ਆਪਣੀ ਹਊਮੇ ਦੇ ਸ਼ਿਕਾਰ ਹੋ ਕੇ ਸਿੱਖਾਂ ਦੇ ਖਿਲਾਫ ਮੰਦੀ ਸ਼ਬਦਾਵਲੀ ਬੋਲਣ ਵਾਲਾ ਅਸਲ ਸਿੱ
ਖ ਨਹੀਂ ਹੋ ਸਕਦਾ, ਸਗੋਂ ਸ਼ੇਰ ਦੀ ਖੱਲ ਵਿੱਚ ਲਿਪਟਿਆ ਗੈਰਜ਼ਿੰਮੇਵਾਰ ਹੋ ਸਕਦਾ ਹੈ। ਅਜਿਹੀ ਸਥਿਤੀ ਉਤਪਨ ਕਰਨ ਵਾਲਾ ਵਿਦੇਸ਼ੀ ਸਿੱਖਾਂ ਦਾ ਦੁਸ਼ਮਣ ਹੀ ਹੋ ਸਕਦਾ ਹੈ ਜਿਸ ਕਰਕੇ ਸਿੱਖਾਂ ਨੂੰ ਉਨ੍ਹਾਂ ਦੇ ਕਕਾਰ ਪਹਿਨਣ ਤੋਂ ਰੋਕਣ ਦਾ ਕਾਰਨਾਮਾ ਹੈ ਕਿਉਂਕਿ ਪਹਿਲਾਂ ਹੀ ਗੁਰੇਜ਼ ਵਰਤੋਂ ਅਤੇ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ। ਮੰਦੀ ਸ਼ਬਦਾਵਲੀ ਸਿੱਖਾਂ ਨੂੰ ਸ਼ੋਭਾ ਨਹੀਂ ਦਿੰਦੀ ਅਤੇ ਨਾ ਹੀ ਜ਼ੁਲਮ ਤੋਂ ਬਗੈਰ ਸ਼ਮਸ਼ੀਰ ਦੀ ਵਰਤੋਂ ਦੀ ਆਗਿਆ ਦਿੰਦੀ ਹੈ। ਅਜਿਹੀ ਸਥਿਤੀ ਦਾ ਨੋਟਿਸ ਲੈਂਦਿਆਂ ਸਿੱਖਾਂ ਨੂੰ ਸ਼ਮਸ਼ੀਰ ਪਾਉਣ ਤੋਂ ਰੋਕਣ ਦੇ ਕਾਨੂੰਨ ਨੂੰ ਅਮਰੀਕਾ ਵਿੱਚ ਅਜਿਹੇ ਵਿਅਕਤੀ ਤਰਜੀਹ ਦੇ ਰਹੇ ਹਨ ਜੋ ਬਾਣੇ ਦੀ ਦੁਰਵਰਤੋਂ ਕਰਕੇ ਸਿੱਖਾਂ ਨੂੰ ਭੜਕਾਉਣ ਦੀ ਕਾਰਵਾਈ ਕਰਕੇ ਵਿਦੇਸ਼ੀ ਪੁਲਿਸ ਨੂੰ ਦਖਲਅੰਦਾਜ਼ੀ ਕਰਨ ਨੂੰ ਸੱਦਾ ਦਿੰਦੇ ਹਨ। ਲੋੜ ਹੈ ਪ੍ਰਬੰਧਕਾਂ ਨੂੰ ਅਜਿਹੇ ਅਨਸਰਾਂ ਤੋਂ ਸਾਵਧਾਨ ਰਹਿਣ ਦੀ ਜੋ ਪੰਥ ਦੋਖੀ ਹੋਣ ਦਾ ਸਬੂਤ ਦਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਅਮਰੀਕਾ ਅਜਿਹੇ ਅਨਸਰਾਂ ਦੀ ਨਿਖੇਧੀ ਕਰਦਾ ਹੈ ਅਤੇ ਗੁਰੂ ਘਰ ਦੇ ਪ੍ਰਬੰਧਕ ਨੂੰ ਭਵਿੱਖ ਵਿੱਚ ਅਜਿਹੇ ਅਨਸਰਾਂ ਨੂੰ ਸਟੇਜ ਤੋਂ ਦੂਰ ਰੱਖਣ ਦੀ ਅਪੀਲ ਕਰਦਾ ਹੈ ਤਾਂ ਜੋ ਅਜਿਹੀ ਹਾਸੋਹੀਣੀ ਸਥਿਤੀ ਪੈਦਾ ਹੀ ਨਾ ਹੋਵੇ।



