ਰਾਮਪੁਰਾ ਫੂਲ, 13 (ਜਸਵੰਤ ਦਰਦਪ੍ਰੀਤ , ਮਨਪ੍ਰੀਤ ਗਿੱਲ, ਜੋਸਫ ਬਾਂਸਲ)- ਇਤਿਹਾਸ ’ਚ ਪਹਿਲੀ ਵਾਰ ਕਿਸਾਨਾਂ ਦੀਆਂ ਅ¤ਠ ਜਥੇਬੰਦੀਆਂ ਵਲੋਂ ਲਗਾਤਾਰ 7 ਦਿਨਾਂ ਤ¤ਕ ਰੇਲ ਰੋਕੋ ਅੰਦੋਲਨ ਸੂਬੇ ’ਚ ਚ¤ਲਦਾ ਰਿਹਾ। ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਅ¤ਜ ਨਾਭਾ ਵਿਖੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿ¤ਲ ਨੇ ਕਿਹਾ ਹੈ ਕਿ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਕੁਝ ਮੰਗਾ ਮੰਨ ਲਈਆਂ ਗਈਆਂ ਹਨ ਤੇ ਅ¤ਜ ਦੁਪਹਿਰ 2 ਵਜੇ ਤ¤ਕ ਧਰਨਿਆਂ ਨੂੰ ਸਮਾਪਤ ਕੀਤਾ ਜਾਵੇਗਾ ਤੇ 22 ਤਰੀਕ ਤੋਂ ਪੰਜਾਬ ਦੇ ਐਮ.ਪੀ., ਵਿਧਾਇਕ ਤੇ ਹੋਰ ਸਿਆਸੀ ਆਗੂਆਂ ਦੀਆਂ ਕੋਠੀਆਂ ਅ¤ਗੇ ਘਿਰਾਓ ਤੇ ਰੈਲੀਆਂ ਕੀਤੀਆਂ ਜਾਣਗੀਆਂ। ਕਈ ਦਿਨਾਂ ਦੇ ¦ਬੇ ਸੰਘਰਸ਼ ਤੋ ਬਾਦ ਸੂਬਾ ਸਰਕਾਰ ਵੱਲੋ ਕਿਸਾਨਾ ਦੀਆਂ ਕੁਝ ਮੰਗਾ ਮੰਨੇ ਜਾਣ ਤੇ ਸਥਾਨਕ ਰੇਲਵੇ ਪਟੜੀ ਤੇ ਬੇਠੈ ਕਿਸਾਨ ਵੱਲੋ ਅੱਜ ਦੁਪਹਿਰਧਰਨਾ ਸਮਾਪਤ ਕਰ ਦਿੱਤਾ ਗਿਆ । ਭਾਂਵੇ ਕਿ ਕਿਸਾਨਾ ਵੱਲੋ ਸੂਬਾ ਸਰਕਾਰ ਵੱਲੋ ਮੰਨੀਆਂ ਮੰਗਾ ਨੂੰ ਨਾ ਮਾਤਰ ਕਰਾਰ ਦਿੰਦਿਆ 22 ਅਕਤੂਬਰ ਨੂੰ ਸੱਤਾਧਿਰ ਨਾਲ ਸੰਬਧਿਤ ਮੰਤਰੀਆਂ , ਸੰਸਦੀ ਸਕੱਤਰਾ, ਮੈਬਰ ਪਾਰਲੀਮੈਟ ਅਤੇ ਵਿਧ੍ਯਾਿੲਕਾ ਦੀਆਂ ਕੋਠੀਆਂ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ । ਇਸ ਸਬੰਧੀ 15 ਅਕਤੂਬਰ ਨੂੰ ਜਿਲਾਂ ਵਾਰ ਮੀਟਿੰਗਾ ਕਰਕੇ ਧਰਨੇ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਅੱਜ ਦੁਪਹਿਰ ਦੋ ਵਜੇ ਦੇ ਕਰੀਬ ਧਰਨਾ ਸਮਾਪਤ ਕਰਨ ਸਮੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਪੰਜਾਬ ਦੀਆਂ ਵੱਖ ਵੱਖ ਕਿਸਾਨ ਮਜਦੂਰ ਜੱਥੇਬੰਦੀਆਂ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਵਿੱਚ ਯੂਨੀਅਨ ਦੀਆਂ ਕੁਝ ਮੰਗਾ ਨੂੰ ਮਨ ਲਿਆਂ ਗਿਆ ਹੈ ਪ੍ਰੰਤੂ ਸਰਕਾਰ ਵੱਲੋ ਮੰਗੀਆਂ ਗਈਆਂ ਮੰਨਾ ਗੈਰ ਤਸੱਲੀ ਬਖ਼ਸ ਹੋ ਕਾਰਨ ਉਹਨਾਂ ਦਾ ਘੋਲ ਜਾਰੀ ਰਹੇਗਾ। ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਇਹਨਾਂ ਦੋਵਾਂ ਕੁੰਜੀਵਤ ਕਿਸਾਨੀ ਮੰਗਾਂ ਤੋ ਵਾਰ ਵਾਰ ਇਹ ਕਹਿਕੇ ਪੱਲਾ ਛੜਾਉਦੇ ਰਹੇ ਕਿ ਸਰਕਾਰ ਕੋਲ ਨਾ ਤਾਂ ਬਾਸਮਤੀ ਖ੍ਰੀਦਣ ਲਈ ਕੋਈ ਪੈਸਾ ਹੈ ਨਾ ਹੀ ਭੰਡਾਰ ਕਰਨ ਦੇ ਪ੍ਰਬੰਧ ਹਨ ਦੂਜੇ ਪਾਸੇ 8000 ਪ੍ਰਤੀ ਏਕੜ ਤੋ ਵੱਧ ਮੁਆਵਜ਼ਾ ਦੇਣ ਲਈ ਕੋਈ ਪੈਸਾ ਨਹੀ ਹੈ, ਉਹਨਾਂ ਕਿਹਾ ਕਿ ਇਹ ਦੋਵੇ ਮੰਗਾ ਕੇਦਰ ਸਰਕਾਰ ਦੀਆਂ ਹਨ ਜਦ ਆਗੂਆਂ ਨੇ ਮੋੜਵਾਂ ਕਿਹਾ ਕਿ ਕੇਦਰ ਸਰਕਾਰ ਵੀ ਤੁਹਾਡੇ ਗੱਠਜੋੜ ਦੀ ਸਰਕਾਰ ਹੈ ਤੇ ਕੇਦਰ ਵਿੱਚ ਤੁਹਾਡੇ ਮੰਤਰੀ ਵੀ ਹਨ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਤਾਂ ਪਹਿਲਾ ਹੀ ਕੇਦਰ ਸਰਕਾਰ ਨੂੰ ਮਨਾਉਣ ਲਈ ਉਹਨਾਂ ਤੇ ਜੋਰ ਪਾ ਰਹੀ ਹੈ ਤੇ ਪਾਉਦੀ ਰਹੇਗੀ ਪਰ ਮੈਂ ਵਾਅਦਾ ਕੋਈ ਨਹੀਂ ਕਰ ਸਕਦਾ ਸਿਰਫ ਇਹ ਹੀ ਕਿਹਾ ਕਿ ਬਾਸਮਤੀ ਟ੍ਰੇਡਿੰਗ ਕਾਰਪੋਰੇਸ਼ਨ ਬਣਾਉਣ ਅਤੇ ਬਾਸਮਤੀ ਦੀ ਐਮ ਐਸ ਪੀ ਤਹਿ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਜੋਰਦਾਰ ਢੰਗ ਨਾਲ ਆਖਿਆ ਜਾਵੇਗਾ। ਇਸ ਮੋਕੇ ਹੋਰਨਾਂ ਤੋ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ , ਝੰਡਾ ਸਿੰਘ ਜੇਠੂਕੇ, ਬੂਟਾ ਸਿੰਘ ਬੁਰਜ਼ ਗਿੱਲ, ਜਗਮੋਹਣ ਸਿੰਘ ਪਟਿਆਲਾ, ਸੁਰਜੀਤ ਸਿੰਘ ਫੂਲ, ਸਿੰਦਰ ਸਿੰਘ ਨੱਥੂਵਾਲ, ਰੁਲਦੂ ਸਿੰਘ ਮਾਨਸਾ, ਕੁਲਵੰਤ ਸਿੰਘ ਸੰਧੂ, ਰਘੂਵੀਰ ਸਿੰਘ, ਡਾ: ਸਤਨਾਮ ਸਿੰਘ ਅਜਨਾਲਾ, ਸਤਨਾਮ ਸਿੰਘ ਪੰਨੂ, ਸਰਵਨ ਸਿੰਘ ਪੰਧੇਰ, ਕਵਲਪ੍ਰੀਤ ਸਿੰਘ ਪੰਨੂ, ਜੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲਾ, ਗੁਰਨਾਮ ਸਿੰਘ ਦੋਦ, ਦਰਵਾਰਾ ਸਿੰਘ ਫੂਲੇਵਾਲਾ, ਬਲਕਰਨ ਬੱਲੀ ਆਦਿ ਵੀ ਸਾਮਲ ਸਨ।



