Skip to content
Independent perspectives. Global stories.
BREAKING

ਪੰਜਾਬ ਲਈ ਕੀਤੀਆਂ ਕੁਰਬਾਨੀਆਂ ਸਦਕਾ ਸ. ਬਾਦਲ ਨੂੰ ‘ਨੋਬਲ ਪੀਸ ਪ੍ਰਾਈਜ਼’ ਮਿਲੇ : ਜਸਪ੍ਰੀਤ ਸਿੰਘ ਅਟਾਰਨੀ

Share this story

jaspreetsingh-attorney-single-9451 ਨਿਊਯਾਰਕ, 12 (ਡਾ. ਗਿੱਲ)-ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਾਸੀਆਂ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਸਿਆਸੀ ਕਾਰਨਾਂ ਕਰਕੇ ਅਜ਼ਾਦ ਭਾਰਤ ਵਿਚ ਲਗਭਗ ਦੋ ਦਹਾਕੇ ਜੇਲ੍ਹ ਕੱਟਣ ਦੇ ਇਵਜ਼ ਵਜੋਂ ਉਨ੍ਹਾਂ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਅਜਾਦ ਭਾਰਤ ਦਾ ਨੈਲਸਨ ਮੰਡੇਲ ਕਰਾਰ ਦੇਣ ’ਤੇ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਨੇ ਸ੍ਰੀ ਨਰਿੰਦਰ ਮੋਦੀ ਦੇ ਇਸ ਬਿਆਨ ਦਾ ਸਵਾਗਤ ਕੀਤਾ। ਇਸ ਸਬੰਧੀ ਸ: ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕੋਰ ਕਮੇਟੀ ਅਮਰੀਕਾ ਅਤੇ ਲੀਗਰ ਅਡਵਾਇਜ਼ਰ ਦੀ ਰਹਿਨੁਮਾਈ ਹੇਠ ਹੋਈ। ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਇਸ ਵਿਚ ਕੋਈ ਛੱਕ ਨਹੀਂ ਕਿ ਜਿੰਨੀ ਜੇਲ੍ਹ ਅਜ਼ਾਦ ਭਾਰਤ ਵਿਚ ਸ: ਪ੍ਰਕਾਸ਼ ਸਿੰਘਬਾਦਲ ਨੇ ਕੱਟੀ ਹੈ, ਉਨੀ ਸ਼ਾਇਦ ਹੀ ਕਿਸੇ ਹੋਰ ਲੀਡਰ ਨੇ ਕੱਟੀ ਹੋਵੇ। ਉਨ੍ਹਾਂ ਡੈਮੋਕਰੇਸੀ, ਕਿਸਾਨਾਂ, ਨੌਜਵਾਨਾਂ, ਪੰਜਾਬ, ਪੰਜਾਬੀਆਂ, ਪੰਜਾਬੀਅਤ ਲਈ ਜਿੰਨੀਆਂ ਕੁਰਬਾਨੀਆਂ ਕੀਤੀਆਂ, ਉਹ ਆਪਣੇ ਆਪ ਵਿਚ ਹੀ ਇਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੇ ਜੋ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਕੰਮ ਕੀਤਾ ਹੈ, ਉਸਦਾ ਵੀ ਕੋਈ ਜਵਾਬ ਨਹੀਂ। ਇਸ ਮੌਕੇ ਸਮੂਹ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਇਹ ਮੰਗ ਕੀਤੀ ਕਿ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਲਈ ‘ਨੋਬਲ ਪੀਸ ਪ੍ਰਾਈਜ਼’ ਮਿਲਣਾ ਚਾਹੀਦਾ ਹੈ। ਇਸ ਮੌਕੇ ਸ਼੍ਰੋਮਣੀ ਅਕਾਲ ਦਲ ਵਲੋਂ ਸ: ਜਸਪ੍ਰੀਤ ਸਿੰਘ ਅਟਾਰਨੀ ਦੀ ਰਹਿਨੁਮਾਈ ਹੇਠ ਇਕ ਮਤਾ ਵੀ ਪਾਸ ਕੀਤਾ ਗਿਆ ਜਿਸ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਦਾ ਨਾਮ ਨੋਬਲ ਪੀਸ ਪ੍ਰਾਈਜ਼ ਕਮੇਟੀ ਨੂੰ ਭੇਜਣ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਮੌਕੇ ਹਰਬੰਸ ਸਿੰਘ ਪੰਮਾ, ਹਰਬੰਸ ਚਾਹਲ, ਕੁਲਵੰਤ ਸਿੰਘ ਖਹਿਰਾ ਕੈਲੀਫੋਰਨੀਆਂ, ਸਤਪਾਲ ਸਿੰਘ ਬਰਾੜ, ਮਲਜੀਤ ਸਿੰਘ ਮਾਨ, ਮੋਹਣ ਸਿੰਘ ਖਟੜਾ, ਰਘਬੀਰ ਸਿੰਘ ਸੁਭਾਨਪੁਰ, ਹਰਬੰਸ ਸਿੰਘ ਚਾਹਲ, ਹਰਬੰਸ ਸਿੰਘ ਢਿੱਲੋਂ, ਅਮਰੀਕ ਸਿੰਘ ਅਮਰ ਕਾਰਪੇਟ, ਹਰਵਿੰਦਰ ਸਿੰਘ ਘੋਤੜਾ, ਬਚਨ ਸਿੰਘ ਗਿੱਲ, ਮੁਖਤਿਆਰ ਸਿੰਘ ਗਿੱਲ, ਸਰਬਜੋਤ ਸਿੰਘ ਸਵੱਦੀ, ਨਰਿੰਦਰਪਾਲ ਸਿੰਘ ਹੁੰਦਲ, ਜਸਕਰਨ ਸਿੰਘ ਧਾਲੀਵਾਲ, ਹਾਕਮਜੀਤ ਸਿੰਘ ਗਰੇਵਾਲ, ਅਵਤਾਰ ਸਿੰਘ ਗਿੱਲ, ਅਰਵਿੰਦਰ ਲਾਖਨ, ਮੁਖਤਿਆਰ ਸਿੰਘ ਹੀਰ, ਰਵਿੰਦਰ ਸਿੰਘ ਬੋਇਲ ਆਦਿ ਨੇ ਇਸ ਬਿਆਨ ਦੀ ਪ੍ਰੋੜਤਾ ਕੀਤੀ।

WRITTEN BY