Skip to content
Independent perspectives. Global stories.
BREAKING

ਐਡੀਲੇਡ ਵਿ¤ਚ ਮਰੇਬਰਿਜ ਮੇਲੇ ਦਾ ਪੋਸਟਰ ਪੰਜਾਬੀ ਵਿਰਾਸਤ ਐਸੋਸੀਏਸ਼ਨ ਵੱਲੋਂ ਰਿਲੀਜ਼

Share this story

ਐਡੀਲੇਡ, 11 ਅਕਤੂਬਰ (ਅਵਤਾਰ ਸਿੰਘ ਰਾਜੂ)- ਐਡੀਲੇਡ ਵਿ¤ਚ ਪੰਜਾਬੀਆਂ ਦਾ ਗੜ੍ਹ ਮੰਨੇ ਜਾਂਦੇ ਪਿੰਡ ‘ਮਰੇਬਰਿਜ ‘ਵਿਖੇ ਦੂਸਰਾ ਸ¤ਭਿਆਚਾਰਕ ਮੇਲਾ ‘ਪੰਜਾਬੀ ਵਿਰਾਸਤ ਐਸੋਸੀਏਸ਼ਨ ‘ ਵਲੋਂ 25 ਅਕਤੂਬਰ ਦਿਨ ਐਤਵਾਰ ਸਵੇਰੇ 11 ਤੋਂ ਸਾਮ 5 ਵਜੇ ਤ¤ਕ ਕਰਵਾਇਆ ਜਾ ਰਿਹਾ ਹੈ। ਅ¤ਜ ਇਸ ਮੇਲੇ ਦਾ ਪੋਸਟਰ ‘ਨਿਊ ਮੰਤਰਾ ਇੰਡੀਅਨ ਰੈਸਟੋਰੈਂਟ’ ਵਿ¤ਚ ਰਿਲੀਜ ਕਰਦੇ ਸਮੇਂ ‘ਪੰਜਾਬੀ ਵਿਰਾਸਤ ਐਸੋਸੀਏਸ਼ਨ’ ਦੇ ਸਰਪਰਸਤ ਜਗਤਾਰ ਸਿੰਘ ਨਾਗਰੀ, ਜੇ-ਜੇ ਸਿੰਘ, ਅਤੇ ਬਲਰਾਜ ਸਿੰਘ ਬਾਠ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੇਲੇ ਨੂੰ ਸੁਚ¤ਜੇ ਢੰਗ ਨਾਲ ਸਜਾਉਣ ਲਈ ਸਿਰਜਤ ਨਾਲ ਵਿਉਂਤਬੰਦੀਆ ਆੰਰਭੀਆ ਗਈਆਂ ਹਨ। ਇਸ ਮੇਲੇ ਵਿ¤ਚ ਖਿ¤ਚ ਦਾ ਕੇਂਦਰ ਇਕ ਵਿਸ਼ੇਸ਼ ਨਾਟਕ ਹੈ ਜੋ ਕਿ ‘ਫੇਕ ਲਾਈਫ ਗਰੁ¤ਪ’ ਵੱਲੋਂ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲੋਕਾਂ ਦਾ ਮਨੋਰੰਜਨ ਕਰਨ ਲਈ ਐਡੀਲੇਡ ਦੇ ਲੋਕਲ ਕਲਾਕਾਰ ਆਪਣੀ ਕਲਾ ਦੇ ਜੌਹਰ ਗੀਤਾਂ,ਕਮੇਡੀ, ਸਕਿ¤ਟਾਂ, ਗਿ¤ਧੇ ਅਤੇ ਭੰਗੜੇ ਰਾਹੀ ਦਿਖਾਉਣਗੇ। ਇਹ ਮੇਲਾ ਪਿਛਲੇ ਸਾਲ ਦੀ ਤਰ੍ਹਾਂ ‘ਮਰੇਬਰਿਜ ‘ਦੇ ਖੁ¤ਲੇ ਮੈਦਾਨ ਵਿ¤ਚ ਹੋ ਰਿਹਾ ਹੈ। ਇਸ ਸਾਲ ਵੀ ਪਿਛਲੇ ਸਾਲ ਦੀ ਤਰ੍ਹਾਂ ਭਾਰੀ ਗਿਣਤੀ ਵਿਚ ਲੋਕਾਂ ਦੇ ਆਉਣ ਦੀ ਆਸ ਹੈ। ਪੋਸਟਰ ਰਿਲੀਜ ਸਮੇਂ ‘ਪੰਜਾਬੀ ਵਿਰਾਸਤ ਐਸੋਸੀਏਸ਼ਨ’ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਪਹੁੰਚਣ ਦੀ ਬੇਨਤੀ ਕੀਤੀ ਹੈ।”’

WRITTEN BY