Skip to content
Independent perspectives. Global stories.
BREAKING

ਕਿਸਾਨਾਂ ਵੱਲੋਂ ਨਰਮੇ ਦੇ ਮੁਆਵਜ਼ੇ ਲਈ ਲਗਾਇਆ ਧਰਨਾ ਦੋ ਦਿਨ ਹੋਰ ਅੱਗੇ ਪਿਆ

Share this story

ਮਾਨਸਾ, 11 ਅਕਤੂਬਰ (ਅਮਰਜੀਤ ਸਿੰਘ, ਅਨੂਪ ਸਿੰਘ ਖਾਲਸਾ)- ਚਿੱਟੇ ਮੱਛਰ ਨਾਲ ਨਰਮੇ ਦੀ ਹੋਈ ਤਬਾਹੀ ਦਾ ਕੇਂਦਰ ਅਤੇ ਪੰਜਾਬ ਸਰਕਾਰ ਕੋਲੋਂ 40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਅਤੇ 20 ਹਜ਼ਾਰ ਰੁਪਏ ਪ੍ਰਤੀ ਪਰਿਵਾਰ ਮਜਦੂਰਾਂ ਨੂੰ ਲੈਣ ਲਈ ਅੱਠ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਸ਼ੁਰੂ ਕੀਤਾ ਰੇਲ ਰੋਕੋ ਅੰਦੋਲਨ ਅੱਜ ਮਾਨਸਾ ਵਿੱਚ ਚੌਥੇ ਦਿਨ ਵੀ ਜਾਰੀ ਰਿਹਾ। ਰੇਲ ਜਾਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜਦੂਰ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਈਆਂ। ਪਿੰਡਾਂ ਵਿੱਚੋਂ ਕਾਫਲਿਆਂ ਦੇ ਰੂਪ ਵਿੱਚ ਪੁੱਜ ਰਹੇ ਕਿਸਾਨ ਆਪਣੇ ਨਾਲ ਆਪੋ-ਆਪਣੇ ਪਿੰਡਾਂ ’ਚੋਂ ਤਿਆਰ ਕਰਕੇ ਲੰਗਰ ਦੇ ਰੂਪ ਵਿੱਚ ਚੌਲ ਅਤੇ ਕੜਾਹ ਪ੍ਰਸ਼ਾਦ ਵੱਡੀ ਪੱਧਰ ਤੇ ਲੈ ਕੇ ਆਏ। ਰੇਲ ਜਾਮ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ, ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਬੀ. ਕੇ. ਯੂ. ਡਕੌਂਦਾ ਦੇ

ਮਹਿੰਦਰ ਸਿੰਘ ਦਿਆਲਪੁਰਾ, ਗੋਰਾ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਸੁਖਦੇਵ ਸਿੰਘ ਅਤਲਾ, ਮਾਸਟਰ ਸੀਤਾ ਰਾਮ, ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਸਿੰਘ ਭੀਖੀ ਤੇ ਭੋਲਾ ਸਿੰਘ ਸਮਾਉਾਂ ਆਦਿ ਨੇ ਕਿਸਾਨ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਬੜੇ ਗੁੱਸੇ ਨਾਲ ਕੋਸ ਰਹੇ ਸਨ ਕਿ ਉਨ੍ਹਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਪੰਜਾਬ ਦਾ ਕਿਸਾਨ ਬਰਬਾਦ ਹੋ ਗਿਆ ਹੈ ਪਰ ਹੁਣ ਕਿਸਾਨਾਂ ਵੱਲੋਂ ਰੇਲਾਂ ਰੋਕਣ ਦੇ ਬਾਵਜੂਦ ਦੋਵੇਂ ਸਰਕਾਰਾਂ ਗੱਲ ਸੁਣਨ ਨੂੰ ਤਿਆਰ ਨਹੀਂ ਹਨ। ਅੱਜ ਦੇ ਰੇਲ ਜਾਮ ਦੌਰਾਨ ਬੁਲਾਰਿਆਂ ਨੇ ਭਰਵੇਂ ਇਕੱਠ ਵਿੱਚ ਦੋਸ਼ ਲਾਇਆ ਕਿ ਮਾਨਸਾ ਦਾ ਖੇਤੀਬਾੜੀ ਅਫਸਰ ਰਜਿੰਦਰ ਸਿੰਘ ਬਰਾੜ ਮੋਹਾਲੀ ਵਿੱਚ ਬਣੀ ਘਟੀਆ ਖਾਦ ਅਤੇ ਦਵਾਈ ਮਾਨਸਾ ਦੇ ਡੀਲਰਾਂ ਨੂੰ ਜਬਦਸਤੀ ਵੇਚਣ ਲਈ ਮਜਬੂਰ ਕਰ ਰਹੇ ਹਨ। ਕਰੋੜਾਂ ਰੁਪਏ ਦੀ ਘਟੀਆ ਸਮੱਗਰੀ ਕਿਸਾਨਾਂ ਨੂੰ ਦੇ ਕੇ ਖੇਤੀ ਕਿੱਤਾ ਬਰਬਾਦ ਕਰ ਕੇ ਰੱਖ ਦਿੱਤਾ ਹੈ। ਧਰਨੇ ਦੌਰਾਨ ਹੱਥ ਖੜ੍ਹੇ ਕਰਕੇ ਕਿਸਾਨਾਂ ਨੇ ਮਤਾ ਪਾਸ ਕੀਤਾ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਭ੍ਰਿਸ਼ਟ ਖੇਤੀਬਾੜੀ ਅਫਸਰ ਨੂੰ ਤੁਰੰਤ ਗ੍ਰਿਫਤਾਰ ਕਰਕੇ ਭ੍ਰਿਸ਼ਟਾਚਾਰ ਅਤੇ ਦੇਸ਼ ਧਰੋਹੀ ਦਾ ਮੁਕੱਦਮਾ ਦਰਜ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਵੇ। ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨਾਂ ਦਾ ਧਰਨਾ 12 ਅਕਤੂਬਰ ਤੱਕ ਹੋਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਮੁਆਵਜ਼ਾ ਦੇਣ ਵਾਲੀ ਗੱਲ ਨਾ ਮੰਨੀ ਤਾਂ ਸੰਘਰਸ਼ ਦਾ ਅਗਲਾ ਐਲਾਨ 12 ਅਕਤੂਬਰ ਦੀ ਸ਼ਾਮ ਨੂੰ ਕੀਤਾ ਜਾਵੇਗਾ।

WRITTEN BY