Skip to content
Independent perspectives. Global stories.
BREAKING

ਚੇਅਰਮੈਨ ਮੰਡੀ ਬੋਰਡ ਅਜਮੇਰ ਸਿੰਘ ਲੱਖੋਵਾਲ ਨੇ ਕੀਤਾ ਅੰਮ੍ਰਿਤਸਰ ਤੇ ਤਰਨਤਾਰਨ ਮੰਡੀਆਂ ਦਾ ਦੌਰਾ’

Share this story

ldh4 ਅੰਮ੍ਰਿਤਸਰ, 11 ਅਕਤੂਬਰ (ਸੁਨੀਲ ਗੁਪਤਾ)- ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਵਲੌ ਅੱਜ ਅੰਮ੍ਰਿਤਸਰ ਸਾਹਿਬ ਅਤੇ ਤਰਨਤਾਰਨ ਜਿਲ਼ਿਆ ਵਿਚ ਝੋਨੇ ਦੀ ਖਰੀਦ ਦੇ ਪ੍ਰਬੰਧਾ ਦਾ ਜਾਇਜਾ ਲੈਣ ਲਈ ਦੌਰਾ ਕੀਤਾ ਗਿਆ ਇਸ ਸਬੰਧੀ ਪ੍ਰਾਪਤ ਸੂਚਨਾ ਅਨੁਸਾਰ ਜਿਲੇ ਵਿਚ 2,02,159 ਟਨ ਕੁੱਲ ਝੋਨੇ ਦੀ ਆਮਦ ਹੋਈ ਹੈ ਜਿਸ ਵਿਚੋ 85,813 ਟਨ ਸਰਕਾਰ ਨੇ ਖ੍ਰੀਦ ਕੀਤੀ ਹੈ ਅਤੇ 1,14,750 ਟਨ ਵਿਊਪਾਰੀਆਂ ਵਲੌ ਖ੍ਰੀਦ ਕੀਤੀ ਗਈ ਹੈ ਅਤੇ 1596 ਟਨ ਦੇ ਲਗਭਗ ਅਣਵਿਕਿਆ ਝੋਨਾ ਮੰਡੀਆ ਵਿਚ ਪਿਆ ਹੈ ਜੋ ਕਿ ਨਾ ਮਾਤਰ ਦੇ ਬਰਾਬਰ ਹੈ।1509 ਝੋਨੇ ਦੀ ਖ੍ਰੀਦ ਦੀ ਜਾਣਕਾਰੀ ਦਿੰਦਿਆ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਦਸਿੱਆ ਕਿ 1,50,429 ਟਨ ਝੋਨੇ ਦੀ ਆਮਦ ਹੋਈ ਸੀ ਜਿਸ ਵਿਚੋ39,313 ਟਨ ਸਰਕਾਰ ਵਲੌ ਖ੍ਰੀਦ ਕੀਤੀ ਗਈ ਹੈ ਅਤੇ 1,10,287 ਟਨ ਵਿਊਪਾਰੀਆ ਵਲੋ ਖ੍ਰੀਦ ਕੀਤੀ ਗਈ ਹੈ। ਜਿਲ੍ਹੇ ਵਿਚ ਕੇਵਲ 829 ਟਨ 1509 ਕਿਸਮ ਦਾ ਝੋਨਾ ਅਣਵਿਕਿਆ ਹੈ। ਚੇਅਰਮੈਨ ਪੰਜਾਬ ਮੰਡੀ ਬੋਰਡ ਵਲੌ ਮੰਡੀ ਭਗਤਾਵਾਲਾ ਦੇ ਆੜਤੀਆ ਐਸੋਸੀਏਸ਼ਨ ਅਤੇ ਮਜਦੂਰਾ ਦੇ ਨੁਮਾਇੰਦਿਆ ਨਾਲ ਵੀ ਮੀਟਿੰਗ ਕੀਤੀ ਗਈ। ਆੜਤੀਆ ਦੇ ਨੁਮਾਇੰਦਿਆ ਵਲੋ ਦੱਸਿਆ ਗਿਆ ਕਿ ਉਹਨਾ ਨੂੰ ਮੰਡੀ ਵਿਚ ਕੇਵਲ ਖ੍ਰੀਦ ਕੀਤੇ ਝੋਨੇ ਦੀ ਲਿਫਟਿੰਗ ਸਬੰਧੀ ਸਮੱਸਿਆ ਆ ਰਹੀ ਹੈ। ਕਿਉਕਿ ਸਰਕਾਰ ਵਲੌ ਖ੍ਰੀਦ ਕੀਤੀ 85813 ਟਨ ਵਿਚੋ 60565 ਟਨ ਝੋਨਾ ਅਣਲਿਫਟਿਡ ਪਿਆ ਹੈ। ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦਿਆ ਨੇ ਇਹ ਵੀ ਕਿਹਾ ਕਿ ਲਿਫਟਿੰਗ ਹਲਕੀ ਚਾਲ ਹੋਣ ਕਾਰਨ ਖ੍ਰੀਦ ਏਜੰਸੀਆ ਵਲੌ ਕੇਵਲ ਵੇਅਰਹਾਊਸ ਦੇ ਗੋਦਾਮ ਵਿਚ ਹੀ ਝੌਨਾ ਲਗਵਾਇਆ ਜਾ ਰਿਹਾਂ ਹੈ ਅਤੇ ਇਸ ਸਮੇ ਮੰਡੀ ਵਿਚ ਲਗਭਗ 400 ਟੱਰਕ ਅਣਲੌਡ ਹੋਣ ਲਈ ਖੜੇ ਹਨ ਪਰੰਤੂ ਊਥੇ ਅਣਲੋਡਿੰਗ ਸਟਾਫ ਦੀ ਕਮੀ ਕਾਰਨ ਇਹ ਦਿੱਕਤ ਆ ਰਹੀ ਹੈ ਅਤੇ ਜੇਕਰ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਲਿਫਟਿੰਗ ਦੀ ਸਮੱਸਿਆ ਹੋਰ ਗੰਭੀਰ ਹ ਜਾਵੇਗੀ। ਇਸ ਤੇ ਚੇਅਰਮੈਨ ਮੰਡੀ ਬੋਰਡ ਵਲੋ ਤੁਰੰਤ ਸਬੰਧਿਤ ਅਧਿਕਾਰੀਆ ਨਾਲ ਗੱਲ ਕਰਕੇ ਇਸ ਸਮੱਸਿਆ ਨੂੰ ਜਲਦ ਹੱਲ ਕਰਨ ਲਈ ਹਦਾਇਤ ਕੀਤੀ ਗਈ ਅਤੇ ਸੰਭਾਵਨਾ ਜਤਾਈ ਕਿ ਬੁੱਧਵਾਰ ਤੱਕ ਇਹ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਇਸ ਮੌਕੇ ਮੰਡੀ ਮਜਦੂਰਾਂ ਵਲੋਂ ਈ.ਪੀ.ਐਫ. ਦੀ ਕਟੋਤੀ ਸਬੰਧੀ ਆਪਣੇ ਮਸਲੇ ਵੀ ਧਿਆਨ ਵਿਚ ਲਿਆਂਦੇ ਗਏ ਜਿਨਾ ਦਾ ਹੱਲ ਕਰਨ ਲਈ ਚੇਅਰਮੈਨ ਮੰਡੀ ਬੋਰਡ ਵਲੌ ਭਰੋਸਾ ਦਿਤਾ ਗਿਆ। ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਕਿਸਾਨਾ ਨੂੰ ਸਮੇ ਸਿਰ ਅਦਾਇਗੀ ਕਰਾਉਣ ਨੂੰ ਯਕੀਨੀ ਬਨਾਉਣ।

WRITTEN BY