ਅੰਮ੍ਰਿਤਸਰ, 10 ਅਕਤੂਬਰ (ਸੁਨੀਲ ਗੁਪਤਾ)- ਅੰਮ੍ਰਿਤਸਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਜਿਨ੍ਹਾ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੂੰ ਚੌਂਕਾਂ ਵਿਚ ਤੈਨਾਤ ਕਰਦੇ ਹਨ, ਉਹ ਸ਼ਾਇਦ ਭੁੱਲ ਜਾਂਦੇ ਹਨ ਕਿ ਸ਼ਹਿਰ ਦੇ ਨਾਗਰਿਕਾਂ ਨਾਲ ਗੱਲ ਕਿਸ ਤਰ੍ਹਾ ਕਰਨੀ ਚਾਹੀਦੀ ਹੈ। ਅਜਿਹੀ ਹੀ ਤਾਜਾ ਮਿਸਾਲ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਪੱਤਰਕਾਰ ਨੇ ਸ਼ਹਿਰ ‘ਚ ਦਿਨ ਸਮੇਂ 11:30 ਵਜੇ ਦਰਮਿਆਨ ਸ਼ਹਿਰ ਅੰਦਰ ਦਾਖਲ ਹੋ ਰਹੇ ਟਰੱਕਾਂ ਬਾਰੇ ਸੁਲਤਾਨਵਿੰਡ ਗੇਟ ਵਿਖੇ ਡਿਊਟੀ ਦੇ ਰਹੇ ਟ੍ਰੈਫਿਕ ਪੁਲਿਸ ਕਰਮਚਾਰੀ ਨੂੰ ਇਹ ਪੁੱਛਿਆ ਕਿ ਸ਼੍ਰੀਮਾਨ ਜੀ! ਟਰੱਕ ਦਿਨ ਦੇ ਸਮੇਂ ਨੋ ਐਂਟਰੀ ਵਿਚ ਕਿੰਝ ਦਾਖਲ ਹੋ ਰਹੇ ਹਨ ਤਾਂ ਇਸ ਮੁਲਾਜਮ ਨੇ ਪੱਤਰਕਾਰ ਦੇ ਸਵਾਲ ਅੱਗੇ ਆਪਣਾ ਰੋਅਬ ਝਾੜਦਿਆਂ ਕਿਹਾ ਕਿ ਠਤੂੰ ਕੀ ਲੈਣਾ ਪੁੱਛਕੇ, ਕੋਣ ਹੈ ਤੂੰ ਤੇ ਜੋ ਕਰਨਾ ਹੈ ਕਰ ਲੈ ਇਹ ਟਰੱਕ ਕਿਸੇ ਕੀਮਤ ‘ਤੇ ਨਹੀਂ ਰੁਕਣੇ ਦਾਖਲ ਹੋਣ ਤੋਂੂ। ਜਦੋਂ ਪੱਤਰਕਾਰ ਵੱਲੋਂ ਟ੍ਰੈਫਿਕ ਜੋਨ ਇੰਚਾਰਜ ਨੰਬਰ1 ਕੁਲਬੀਰ ਸਿੰਘ ਨਾਲ ਗੱਲ ਕਰਨ ਦੀ ਗੱਲ ਕਹੀ ਤਾਂ ਇਹ ਪੁਲਿਸ ਕਰਮਚਾਰੀ ਆਪਣੀ ਭੈੜੀ ਸ਼ਬਦਾਵਲੀ ਜਾਰੀ ਰੱਖਦਾ ਹੋਇਆ ਕਹਿਣ ਲੱਗਾ ਕਿ ਠਤੂੰ ਕੀ ਗੱਲ ਕਰਨੀ ਹੈ ਮੈਂ ਹੀ ਡਿਪਟੀ ਸਾਹਿਬ, ਇੰਚਾਰਜ ਸਾਹਿਬ ਜਾਂ ਪੁਲਿਸ ਕਮਿਸ਼ਨਰ ਸਾਹਿਬ ਨਾਲ ਗੱਲ ਕਰਦਾ ਹਾਂੂ। ਇਸ ਘਟਨਾਕ੍ਰਮ ਤੋਂ ਬਾਅਦ ਜਦੋਂ ਏ.ਸੀ.ਪੀ ਟ੍ਰੈਫਿਕ ਬਾਲ ਕ੍ਰਿਸ਼ਨ ਸਿੰਗਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾ ਜਵਾਬ ਦਿੱਤਾ ਕਿ ਠਇਨ੍ਹਾ ਟਰੱਕਾਂ ਨੂੰ ਸ਼ਹਿਰ ਵਿਚ ਦਾਖਲ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਚਾਹੇ ਫਿਰ ਦਿਨ ਹੋਵੇ ਜਾਂ ਰਾਤ ਹੋਵੇ, ਇਹ ਟਰੱਕ ਇੰਝ ਹੀ ਸ਼ਹਿਰ ਵਿਚ ਘੁੰਮਣਗੇੂ। ਜੇਕਰ ਏ.ਸੀ.ਪੀ ਸਾਹਿਬ ਹੀ ਇਹ ਬਿਆਨ ਦੇ ਰਹੇ ਹਨ ਤਾਂ ਮੁਲਾਜਮ ਵੀ ਤਾਂ ਉਹੀ ਕਹਿਣਗੇ। ਇਥੇ ਤਾਂ ਗੱਲ ਪੱਤਰਕਾਰ ਨਾਲ ਹੋ ਰਹੀ ਸੀ ਤਾਂ ਏਨਾ ਭੈੜੀ ਸ਼ਬਦਾਵਲੀ ਵਾਲਾ ਲਹਿਜਾ ਸੀ, ਇਹ ਅੰਦਾਜਾ ਵੀ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਆਮ ਪਬਲਿਕ ਨਾਲ ਇਹ ਅਧਿਕਾਰੀ ਅਤੇ ਕਰਮਚਾਰੀ ਕਿਸ ਲਹਿਜੇ ਵਿਚ ਗੱਲ ਕਰਦੇ ਹੋਣਗੇ। ਇਸ ਸਮੁੱਚੇ ਘਟਨਾਕ੍ਰਮ ਤੋਂ ਇੱਕ ਗੱਲ ਤਾਂ ਸਾਫ ਉ¤ਭਰ ਕੇ ਸਾਹਮਣੇ ਆਈ ਹੈ ਕਿ ਪੁਲਿਸ ਮੁਲਾਜਮਾਂ ਅਤੇ ਟ੍ਰੈਫਿਕ ਮੁਲਾਜਮਾਂ ਨੂੰ ਇਹ ਟ੍ਰੇਨਿੰਗ ਬਿਲਕੁਲ ਨਹੀਂ ਹੈ ਕਿ ਆਮ ਜਨਤਾਂ ਜਾਂ ਫਿਰ ਲੋਕਤੰਤਰ ਦਾ ਚੌਥਾ ਥੰਮ ਕਹੇ ਜਾਣ ਵਾਲੇ ਪੱਤਰਕਾਰ ਨਾਲ ਕਿੰਝ ਗੱਲ ਕਰਨੀ ਹੈ। ਮਾਣਯੋਗ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਪੁਲਿਸ ਮੁੱਖੀ ਸ੍ਰੀ: ਸੁਮੇਧ ਸੈਣੀ ਜੀ ਨੂੰ ਚਾਹੀਦਾ ਹੈ ਕਿ ਇਨ੍ਹਾ ਸਮੁੱਚੇ ਪੁਲਿਸ ਮੁਲਾਜ਼ਮਾਂ ਦੀ ਪਬਲਿਕ ਡੀਲਿੰਗ ਕਰਨ ਸਬੰਧੀ ਖਾਸ ਕਲਾਸਾਂ ਲਗਾ ਕੇ ਟ੍ਰੇਨਿੰਗ ਦਿੱਤੀ ਜਾਵੇ ਅਤੇ ਸਹੀ ਸ਼ਬਦਾਵਲੀ ਇਸਤੇਮਾਲ ਕਰਨ ਦਾ ਢੰਗ ਦੱਸਿਆ ਜਾਵੇ। ਸਮੁੱਚੇ ਘਟਨਾਕ੍ਰਮ ਤੋਂ ਬਾਅਦ ਵਿਚ ਜਦੋਂ ਕੁਲਬੀਰ ਸਿੰਘ ਇੰਚਾਰਜ ਟ੍ਰੈਫਿਕ ਜੋਨ ਨੰ: 1 ਨਾਲ ਗੱਲ ਕੀਤੀ ਤਾਂ ਉਨ੍ਹਾ ਕਿਹਾ ਕਿ ਮੈਂ ਹੁਣੇ ਮੁਲਾਜਮ ਨੂੰ ਪੁੱਛਦਾ ਹਾਂ। ਪ੍ਰੰਤੂ ਬਹੁਤ ਸਮਾਂ ਬੀਤ ਜਾਣ ਦੇ ਬਾਅਦ ਵੀ ਉਸ ਕਰਮਚਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।



