Skip to content
Independent perspectives. Global stories.
BREAKING

ਪੰਜਾਬ ਦੇ ਕਿਸੇ ਵੀ ਕੁਦਰਤੀ ਸੋਮੇ ’ਤੇ ਪੰਜਾਬ ਦਾ ਹੱਕ ਕਿਉਂ ਨਹੀਂ : ਜਥੇ. ਜਵਾਹਰਕੇ

Share this story

ਬਰੇਟਾ, 10 ਅਕਤੂਬਰ (ਜੈਲ ਕੌਰ ਖਾਲਸਾ/ਹਰਵਿੰਦਰ ਸਿੰਘ)- ਸ਼੍ਰੋਮਣੀ ਅਕਾਲੀ ਦਲ (ਅ) ਦੀ ਇੱਕ ਅਹਿਮ ਮੀਟਿੰਗ ਸਾਬਕਾ ਸਰਪੰਚ ਅਮਰਜੀਤ ਸਿੰਘ ਖੁਡਾਲ ਕਲਾਂ ਸੀਨੀਅਰ ਅਕਾਲੀ ਆਗੂ ਸ਼ੋ:ਅ:ਦਲ (ਅ) ਅਤੇ ਸਰਕਲ ਜਥੇਦਾਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਪਿੰਡ ਚੱਕ ਅਲੀਸ਼ੇਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਸਮੇਂ ਵੱਖ-ਵੱਖ ਪਿੰਡਾਂ ਦੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ 50 ਪ੍ਰੀਵਾਰਾਂ ਸ਼੍ਰੋਮਣੀ ਅਕਾਲੀ ਦਲ (ਅ) ਵਿੱਚ ਸ਼ਾਮਿਲ ਹੋਏ। ਇਸ ਵਿੱਚ ਕੋਈ ਅੱਤਕਥਨੀ ਨਹੀਂ ਕਿ ਇਸ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ। ਇਸ ਸਮੇਂ ਵਿਸ਼ੇਸ਼ ਤੌਰ ’ਤੇ ਪਹੁੰਚੇ ਜ਼ਿਲ੍ਹਾ ਆਗੂ ਰਜਿੰਦਰ ਸਿੰਘ ਜਵਾਹਰਕੇ, ਜਥੇਦਾਰ ਸੰਗੇੜਾ ਜਿਲ੍ਹਾ ਪ੍ਰਧਾਨ ਬਰਨਾਲਾ, ਰਨਦੇਵ ਸਿੰਘ ਦੇਬੀ ਕੌਮੀ ਯੂਥ ਪ੍ਰਧਾਨ ਸ਼ੋ:ਅ:ਦਲ (ਅ) ਨੇ ਸ਼ੋ:ਅ:ਦਲ (ਅ) ਦੇ ਮੁੱਖ ਏਜੰਡੇ ਖਾਲਿਸਤਾਨ ਬਾਰੇ ਖੁਲ੍ਹ ਕੇ ਵਿਚਾਰਾਂ ਕੀਤੀਆਂ। ਪਹੁੰਚੇ ਵਰਕਰਾਂ ਅਤੇ ਆਮ ਲੋਕਾਂ ਨੂੰ ਖਾਲਿਸਤਾਨ ਦੇ ਲੋਕਾਂ ਦੇ ਮਨ ਵਿੱਚ ਪਏਹਊਏ ਨੂੰ ਲੋਕ ਮਨਾਂ ਦੇ ਕੱਢ ਦੇਣ ਬਾਰੇ ਵੀ ਵਿਚਾਰ ਰੱਖੇ ਕੇ ਖਾਲਸਤਾਨ ਪੰਜਾਬ ਦੇ ਵਾਸੀਆਂ ਮਜਦੂਰ, ਕਿਸਾਨ, ਵਪਾਰੀ ਦਾ ਅਪਣਾ ਘਰ ਅਪਣਾ ਦੇਸ਼ ਹੋਵੇਗਾ। ਪਹੰਚੇ ਆਗੂ ਬਲਬੀਰ ਸਿੰਘ ਬਛੌਆਣਾ, ਅਜੈਬ ਸਿੰਘ ਰੱਲੀ,ਜਥੇਦਾਰ ਜੋਗਿੰਦਰ ਸਿੰਘ ਬੋਹਾ, ਦਰਸ਼ਨ ਸਿੰਘ ਦਲੇਰ ਕੋਟਲੀ ਨੇ ਸਰਸਾ ਡੇਰਾ ਦੇ ਮੁੱਖੀ ਨੂੰ ਬਿਨਾਂ ਮਾਫੀ ਮੰਗੇ ਮਾਫ ਕਰਨ ਦੀ ਵੀ ਜਥੇਦਾਰਾਂ ਦੀ ਅਤੇ ਸ਼ੌ:ਅ:ਦਲ (ਬ) ਦੀ ਅਲੋਚਨਾਂ ਕਰਦਿਆ ਕਿਹਾ ਕਿ ਇਹ ਸਭ ਸਿਆਸਤ ਤੋਂ ਪ੍ਰੇਰਤ ਅਤੇ ਸਿੱਖ ਕੌਮ ਦਾ ਸਿਰ ਨੀਵਾਂ ਕਰਨ ਵਾਲੀ ਚਾਲ ਹੈ। ਆਗੂਆਂ ਨੇ 12 ਅਕਤੂਬਰ ਨੂੰ ਲੁਧਿਆਣਾ ਵਿਖੇ ਮਾਡਲ ਟਾਉਨ ਸ਼ਹੀਦਾਂ ਵਾਲਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਲਈ ਵੀ ਅਪੀਲ ਕੀਤੀ, ਜਿਥੇ ਸਰਬਤ ਖਾਲਸਾ ਸੱਦਣ ਦੀ ਵਿਚਾਰ ਕੀਤੀ ਜਾਣੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਚਰਨਜੀਤ ਸਿੰਘ ਬਹਾਦਰਪੁਰ, ਜਸਵਿੰਦਰ ਸਿੰਘ, ਭੁਰਾ ਸਿੰਘ ਚੱਕ ਅਲੀਸ਼ੇਰ, ਗੁਰਨੈਬ ਸਿੰਘ ਜੋਗਾ, ਸੁਖਜਿੰਦਰ ਸਿੰਘ ਝੰਡੁਕੇ ਆਦਿ ਨੇ ਵੀ ਸੰਬੋਧਨ ਕੀਤਾ। ਜਥੇਦਾਰ ਬਲਵਿੰਦਰ ਸਿੰਘ ਮੰਡੇਰ ਜਿਲ੍ਹਾ ਪ੍ਰਧਾਨ ਮਾਨਸਾ ਨੇ ਪਹੁੰਚੇ ਆਗੂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।

WRITTEN BY