ਬਠਿੰਡਾ, 10 ਅਕਤੂਬਰ (ਇੰਦਰਜੀਤ ਨਥਾਣਾ)- ਮੁਅੱਤਲ ਕੀਤੇ ਜਾ ਚੁੱਕੇ ਡਾਇਰੈਕਟਰ ਮੰਗਲ ਸਿੰਘ ਸੰਧੂ ਨੂੰ ਪੰਜ ਦਿਨਾਂ ਰਿਮਾਂਡ ਤੋ ਬਾਅਦ ਅੱਜ ਪੁਲਿਸ ਨੇ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲਸ ਨੇ ਅਦਾਲਤ ਤੋਂ ਮੰਗਲ ਸੰਧੂ ਦੇ ਤਿੰਨ ਦਿਨ ਦੇ ਹੋਰ ਪੁਲਸ ਰਿਮਾਂਡ ਦੀ ਮੰਗ ਕੀਤੀ, ਪਰ ਅਦਾਲਤ ਨੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਪੁਲਿਸ ਨੇ ਸੰਧੂ ਦੇ ਨਾਲ ਨਾਲ ਨਕਲੀ ਖਾਦ ਸਪਲਾਈ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤੇ ਗਏ ਸ਼੍ਰੀ ਗਣੇਸ਼ ਕੈਮੀਕਲ ਭਵਾਨੀਗੜ੍ਹ ਦੇ ਮਾਲਕ ਆਕੁੰਸ਼ ਕੁਮਾਰ ਨੂੰ ਵੀ ਉਸੇ ਅਦਾਲਤ ਵਿੱਚ ਪੇਸ਼ ਗਿਆ ਅਤੇ ਅਦਾਲਤ ਨੇ ਉਸਨੂੰ ਵੀ ਨਿਆਂਇਕ ਹਿਰਾਸਤ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ। ਹੁਣ ਪੁਲਸ ਦੋਵਾਂ ਨੂੰ ਪੁਲਸ ਦੁਬਾਰਾ 23 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਕਰੇਗੀ। ਸੀਆਈਏ ਸਟਾਫ ਦੇ ਇੰਚਾਰਜ ਜਗਦੀਸ਼ ਸ਼ਰਮਾਂ ਅਤੇ ਥਾਣਾ ਰਾਮਾਂ ਮੰਡੀ ਦੇ ਐਸਐਚਓ ਗੁਰਸ਼ੇਰ ਸਿੰਘ ਦੀਅਗਵਾਈ ਹੇਠਲੀ ਪੁਲਸ ਪਾਰਟੀ ਖੇਤੀਬਾੜੀ ਅਧਿਕਾਰੀ ਮੰਗਲ ਸੰਧੂ ਅਤੇ ਅੰਕੁਸ਼ ਕੁਮਾਰ ਨੂੰ ਅੱਜ ਸਵੇਰੇ ਕਰੀਬ ਸਵਾ ਦਸ ਵਜੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਲੈ ਕੇ ਆਈ ਜਿੱਥੇ ਉਨ੍ਹਾਂ ਦੋਵਾਂ ਨੂੰ ਸਬ ਡਵੀਜ਼ਨਲ ਜ਼ੁਡੀਸੀਅਲ ਮੈਜਿਸਟ੍ਰੇਟ ਤਲਵੰਡੀ ਸਾਬੋ ਮੋਨਿਕਾ ਲਾਂਬਾ ਅੱਗੇ ਪੇਸ਼ ਕੀਤਾ ਗਿਆਮੈਜਿਸਟ੍ਰੇਟ ਮੋਨਿਕਾ ਲਾਂਬਾ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਨਣ ਤੋਂ ਬਾਅਦ ਮੰਗਲ ਸੰਧੂ ਅਤੇ ਖਾਦ ਫੈਕਟਰੀ ਦੇ ਭਵਾਨੀਗੜ੍ਹ ਵਾਸੀ ਮਾਲਕ ਆਕੁੰਸ਼ ਕੁਮਾਰ ਨੇ 14 ਦਿਨਾਂ ਲਈ ਨਿਆਂਇਕ ਹਿਰਾਸ਼ਤ ਵਿੱਚ ਭੇਜਣ ਦੇ ਹੁਕਮ ਦਿੱਤੇ। ਜਦੋਂ ਪੁਲਸ ਸੰਧੂ ਨੂੰ ਅਦਾਲਤ ਵਿੱਚ ਪੇਸ਼ ਕਰ ਰਹੀ ਸੀ ਤਾਂ ਪੱਤਰਕਾਰਾਂ ਨੇ ਉਸ ਨਾਲ ਗੱਲਬਾਤ ਦਾ ਯਤਨ ਕੀਤਾ ਪਰ ਪੁਲਿਸ ਨੇ ਅਜਿਹਾ ਨਾ ਹੋਣ ਦਿੱਤਾ।



