ਰਾਮਾ ਮੰਡੀ, 9 ਅਕਤੂਬਰ (ਜੱਗਾ ਸਿੰਘ ਸਿੱਧੂ)- ਅੱਜ ਪਿੰਡ ਬੰਗੀ ਕਲਾਂ ਵਿਖੇ ਹਲਕਾ ਤਲਵੰਡੀ ਸਾਬੋ ਦੇ ਐਮ ਐਲ ਏ ਸ. ਜੀਤ ਮਹਿੰਦਰ ਸਿੰਘ ਸਿੱਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਏ ਪੰਜਾਬ ਸਰਕਾਰ ਵੱਲੋਂ ਜੋ 10ਵੀਂ ਤੇ 11ਵੀਂ ਕਲਾਸ ਦੀਆ ਲੜਕੀਆ ਨੂੰ ਫਰੀ ਸਾਕੀਮ ਦੇ ਤਹਿਤ 135 ਨਵੇਂ ਸਾਈਕਲ ਵੰਡ ਕੇ ਗਏ। ਇਸ ਤੋ ਬਆਦ ਗੁਰਦੁਆਰਾ ਸਾਹਿਬ ਜਾ ਕੇ ਲੋਕਾ ਦੀ ਨਰਮੇ ਦੀ ਜੋ ਫਸਲ ਖਰਾਬ ਹੋ ਗਈ ਸੀ ਦੇ ਕੁਝ ਚੈਕ ਦਿੱਤੇ ਬਾਕੀ ਸਾਰੇ ਚੈਕ ਪੰਜ ਦਿਨਾ ਵਿੱਚ ਦੇਣ ਲਈ ਕਿਹਾ ਗਿਆ ਹਰ ਇੱਕ ਕਿਸਾਨ ਨੂੰ ਫਸਲ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ। ਪਿੰਡ ਵਿੱਚ ਜੋ ਨੀਲੇ ਕਾਰਡ ਤੇ ਪੈਨਸਨ ਸਕੀਮ ਬੰਦ ਹੋ ਗਈਆ ਸੀ ਉਹ ਦੁਵਾਰਾ ਸੁਰੂ ਕਰ ਦਿੱਤੀਆ ਅਤੇ ਹਰ ਗਰੀਬ ਘਰ ਨੂੰ ਪਖਾਨਾ ਬਣਾ ਕੇ ਦਿੱਤਾ ਜਾਵੇਗਾ।ਕੇਲੈਬਾਦਰ ਤੋ ਰਾਮਾ ਮੰਡੀ ਤੱਕ ਨਵੀ ਸੜਕ ਬਣਾਈ ਜਾਵੇਗੀ ਥੋੜੇ ਦਿਨਾ ਵਿੱਚ ਇਸ ਪਿੰਡ ਨੂੰ ਇੱਕ ਐਬੂਲੈਸ ਦਿੱਤੀ ਜਾਵੇਗੀ ਜੋ ਲੋੜ ਵੇਲੇ ਕੰਮ ਆ ਸਕੇ ਕਿਸੇ ਇਨਸਾਨ ਦੀ ਜਿੰਦਗੀ ਬੱਚ ਸਕੇ। ਇਸ ਤੋ ਬਾਅਦ ਪਿੰਡ ਦੀ ਪੰਚਾਇਤ ਵੱਲੋ ਸਿੱਧੂ ਸਾਹਿਬ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ।



