ਅਮਿੰਰਤਸਰ, 10 ਅਕਤੂਬਰ (ਦਵਾਰਕਾ ਨਾਥ ਰਾਣਾ)- ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਪ੍ਰਭਾਤ ਫੇਰੀ ਕੱਢੀ ਗਈ। ਸਵੇਰੇ ਪੰਜ ਵਜੇ ਤੋਂ ਹੀ ਸੰਗਤਾਂ ਗੁਰਦੁਆਰਾ ਰੂਪਨਗਰ ਭਗਤਾਂ ਵਾਲਾ ਵਿੱਖੇ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ ਸਨ। ਇਸ ਮੌਕੇ ’ਤੇ ਅਮਿੰ੍ਰਤਸਰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੇ ਸੰਗਤਾਂ ਜਥਿਆਂ ਦੇ ਰੂਪ ਵਿੱਚ ਪੁੱਜੀਆਂ ਅਤੇ ਥਾਂ-ਥਾਂ ’ਤੇ ਸੰਗਤਾਂ ਲਈ ਚਾਹ ਦਾ ¦ਗਰ ਤਿਆਰ ਕੀਤਾ ਗਿਆ। ਸਵੇਰੇ 6 ਵਜੇ ਪ੍ਰਭਾਤ ਫੇਰੀ ਸੰਗਤਾਂ ਦੇ ਵਿਸ਼ਾਲ ਸਮੂਹ ਦੇ ਨਾਲ ਗੁਰ ਚਰਨਾਂ ਵਿੱਚ ਅਰਦਾਸ ਸੋਧ ਕੇ ਸ੍ਰੀ ਦਰਬਾਰ ਸਾਹਿਬ ਵੱਲ ਸ਼ਬਦ ਕੀਰਤਨ ਕਰਦਿਆਂ ਚੱਲ ਪਈਆਂ। ਇਸ ਮੋਕੇ ਤੇ ਏ.ਪੀ.ਕੇ.ਐਫ ਸਕੂਲ ਦਾ ਬੈਂਡ ਅਤੇ ਗਤਕਾ ਪਾਰਟਂਆਂ ਸ਼ਾਮਿਲ ਹੋਇਆਂ। ਇਸ ਮੋਕੇ ਤੇ ਪੰਥਕ ਤਾਲਮੇਲ ਅਤੇ ਅਕਾਲ ਪੁਰਖ ਕੀ ਫ਼ੋਜ ਦੇ ਇਸ ਉਪਰਾਲੇ ਦੀ ਸ਼ਗਤਾਂ ਵਲੋਂ ਪ੍ਰਸੰਸਾ ਕੀਤੀ ਗਈ। ਵੱਖ ਵੱਖ ਸਿੱਖ ਜਥੇਬੰਦਿਆਂ ਵੱਲੋਂ ਇਸ ਕਾਰਜ ਨੂੰਸਫ਼ਲ ਬਨਾਉਣ ਲਈ ਪੁਰਨ ਸਹਿਯੋਗ ਦਿੱਤਾ ਗਿਆ। ਇਸ ਮੋਕੇ ਤੇ ਜਸਵਿੰਦਰ ਸਿੰਘ ਐਡਵੋਕੇਟ ਨੇ ਸਮੂਹ ਸ਼ੰਗਤਾ ਅਤੇ ਜਥੇਬੰਦਿਆਂ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸ਼ੁਕਰਾਣਾ ਕੀਤਾ । ਗਿਆਨੀ ਕੇਵਲ ਸਿੰਘ ਨੇ ਇਸ ਮੋਕੇ ਤੇ ਸੰਗਤਾਂ ਨੂੰ ਵਧਈ ਦਿੰਦਿਆ ਕਿਹਾ ਕਿ ਸੰਗਤਾਂ ਗੁਰੂ ਵੱਲ ਮੁਖ ਕਰਕੇ ਤੁਰੀਆਂ ਹਨ ਇਸ ਲਈ ਪੰਥਕ ਜਿੰਮੇਵਾਰ ਅਹੁਦੇ ਤੇ ਬਿਰਾਜਮਾਨ ਲੋਂਕਾਂ ਨੂੰ ਸੰਗਤਾਂ ਦੇ ਇਸ ਫੇਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਇਸ ਮੌਕੇ ’ਤੇ ਜਸਵਿੰਦਰ ਸਿੰਘ ਐਡਵੋਕੇਟ , ਗਿਆਨੀ ਕੇਵਲ ਸਿੰਘ, ਸ. ਕੁਲਜੀਤ ਸਿੰਘ, ਸ. ਅਮਰਜੀਤ ਸਿੰਘ ਭਾਟੀਆ, ਸ. ਹਰਜੀਤ ਸਿੰਘ, ਸ. ਭੁਪਿੰਦਰਪਾਲ ਸਿੰਘ, ਅਤੇ ਅਕਾਲ ਪੁਰਖ ਦੀ ਫ਼ੋਜ ਦੇ ਵੀਰ ਅਪਨੇ ਪਰਿਵਾਰ ਸਮੇਤ ਸ਼ਮਿਲ ਹੋਏ।



