Skip to content
Independent perspectives. Global stories.
BREAKING

ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਬਾਦਲ ਸਰਕਾਰ ਦੇ ਰਾਜ ਅੰਦਰ ਕਿਸਾਨ ਖੁਦਕੁਸ਼ੀਆਂ ਲਈ ਮਜਬੂਰ : ਆਪ ਆਗੂ

Share this story

ਧਨੌਲਾ, 7 ਅਕਤੂਬਰ, (ਸਰਾਜ ਘਨੌਰ)- ਰਾਜ ਨਹੀਂ ਸੇਵਾ ਦਾ ਨਾਅਰਾ ਦੇ ਕੇ ਕਿਸਾਨਾ, ਮਜਦੂਰਾ, ਮੁਲਾਜਮਾ ਨੂੰ ਭਰਮਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੇ ਕਿਸਾਨਾ ਦਾ ਦਿਵਾਲਾ ਕੱਢ ਦਿੱਤਾ ਹੈ। ਇਹ ਦਾਅਵਾ ਆਮ ਆਦਮੀ ਪਾਰਟੀ ਯੂਥ ਆਗੂ ਗੁਰਮੁੱਖ ਸਿੰਘ ਭੈਣੀ ਜੱਸਾ ਨੇ ਪ੍ਰੈਸ ਨਾਲ ਗੱਲ ਬਾਤ ਕਰਦਿਆ ਕੀਤਾ। ਉਨ੍ਹਾਂ ਕਿਹਾ ਕਿ ਕਿੰਨੀ ਸਰਮ ਵਾਲੀ ਗੱਲ ਹੈ ਕਿ ਕਿਸਾਨ ਹਿਤੈਸੀ ਅਖਵਾਉਣ ਵਾਲੀ ਬਾਦਲ ਸਰਕਾਰ ਦੇ ਮੰਤਰੀ ਤੋਤਾ ਸਿੰਘ ਅਤੇ ਡਾਇਰੈਕਟਰ ਮੰਗਲ

ਸਿੰਘ ਵਲੋਂ ਨਕਲੀ ਕੀਟਨਾਸ਼ਕ ਦਵਾਈਆ ਵਿੱਚ ਵੱਡੀਆ ਧਾਂਦਲੀਆ ਕਰਕੇ ਕਿਸਾਨਾਂ ਨੂੰ ਜੜੋ ਉਜਾੜ ਦਿੱਤਾ ਹੈ। ਭਾਵੇ ਕਿ ਕਿਸਾਨਾ ਦੇ ਵੱਡੇ ਸੰਘਰਸ ਤੋਂ ਬਾਅਦ ਸਰਕਾਰ ਨੇ ਅੱਖ ਖੋਲ ਕੇ ਕਈ ਕਿਸਾਨਾ ਨੂੰ ਸਾਂਤ ਕਰਨ ਲਈ ਉਨ੍ਹਾਂ ਨੂੰ ਮਹਿਜ 20 ਰੁਪਏ, 80 ਰੁਪਏ, 100 ਰੁਪਏ, ਨਰਮੇ ਦੀ ਹੋਈ ਬਰਬਾਦੀ ਦਾ ਇਹ ਮੁਆਵਜਾ ਦੇ ਕੇ ਸਰੇਆਮ ਮਜਾਕ ਉਡਾਇਆ ਹੈ। ਜਿਸ ਦਾ ਜਵਾਬ ਸਮੁੱਚੇ ਕਿਸਾਨ ਮਜਦੂਰ ਨਜਦੀਕ ਆ ਰਹੀਆ ਵਿਧਾਨ ਸਭਾ ਚੋਣਾ ਵਿੱਚ ਦੇਣ ਲਈ ਤਿਆਰ ਬੈਠੇ ਹਨ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਦਵਾਈਆ ਵਿੱਚ ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀਆ ਧਾਂਦਲੀਆ ਮੁੱਖ ਮੰਤਰੀ ਦੀ ਸ਼ਹਿ ਤੋਂ ਬਿਨਾ ਨਹੀ ਹੋ ਸਕਦੀਆ। ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ ਟੀਮ ਗਠਿਤ ਕਰਕੇ ਦਵਾਈਆ ਵਿੱਚ ਹੋਈਆ ਧਾਂਦਲੀਆ ਅਤੇ ਕਿਸਾਨਾਂ ਦੀ ਬਰਬਾਦੀ ਦੀ ਰਿਪੋਰਟ ਤਿਆਰ ਕਰਵਾਉਣ ਤੋਂ ਬਾਅਦ ਸਭ ਸੱਚ ਸਾਹਮਣੇ ਆਵੇਗਾ। ਜਦੋ ਕਿ ਬਰਬਾਦ ਹੋ ਚੁੱਕੇ ਕਈ ਕਰਜਾਈ ਕਿਸਾਨ ਹੁਣ ਤੱਕ ਆਤਮ ਹੱਤਿਆਵਾ ਕਰ ਚੁੱਕੇ ਹਨ।

WRITTEN BY