ਫਿਰੋਜ਼ਪੁਰ, 7 ਅਕਤੂਬਰ (ਸਤਨਾਮ ਸਿੰਘ ਭੁ¤ਲਰ)- ਪੰਜਾਬ ਅੰਦਰ ਪੈਦਾ ਹੋ ਰਹੀ ਸਿਆਸੀ ਜ਼ਮੀਨ ਦੀ ਹਕੀਕਤ ਤੋਂ ਕੋਸਾਂ ਪਰ੍ਹੇ ਚ¤ਲ ਰਹੀ ਐ ਕਾਂਗਰਸ ਹਾਈ ਕਮਾਨ।ਕਾਂਗਰਸ ਦੇ ਸੂਬਾਈ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਪਿਛਲੇ ਇ¤ਕ ਸਾਲ ਦੌਰਾਨ ਪੰਜਾਬ ਅੰਦਰ ਕਾਂਗਰਸ ਦੀ ਸ਼ਾਖ ਨੂੰ ਮੁੜ ਸੁਰਜੀਤ ਕਰਨਾ ਤਾਂ ਦੂਰ ਬਲਕਿ ਆਪਣੀ ਹੀ ਪਾਰਟੀ ਅੰਦਰਲੀ ਵਿਰੋਧਤਾ ਨੂੰ ਸ਼ਾਂਤ ਨਹੀਂ ਕਰ ਸਕੇ।ਅਦਾਰਾ ਪੰਜਾਬ ਟਾਇਮਜ਼ ਦੇ ਇਸ ਪ¤ਤਰਕਾਰ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਨਾਲ ਸੰਬੰਧਤ ਗ੍ਰਾਮ ਪੰਚਾਇਤਾਂ ਪ੍ਰਤਾਪ ਨਗਰ ਦੇ ਪਤੀ ਸਰਪੰਚ ਗੁਰਨਾਮ ਸਿੰਘ, ਬਸਤੀ ਮੈਰੇ ਵਾਲ ਦੇ ਸਰਪੰਚ ਮੰਗਲ ਸਿੰਘ, ਰੁਕਨਸ਼ਾਹਵਾਲਾ ਦੇ ਸਰਪੰਚ ਬਲਵਿੰਦਰ ਸਿੰਘ, ਯਾਰੇਸ਼ਾਹ ਵਾਲਾ ਦੇ ਸਰਪੰਚ ਸੁਖਵਿੰਦਰ ਸਿੰਘ, ਭੜੋਲੀ ਭੰਨ ਦੇ ਸਾਬਕਾ ਸਰਪੰਚ ਕੇਵਲਜੀਤ ਸਿੰਘ ਸਮੇਤ ਕਈ ਪਿੰਡਾਂ ’ਚ ਪਹੁੰਚ ਕੇ ਸਾਲ 2017 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੀ ਵੋਟਰ ਵਜੋਂ ਵ¤ਖ-ਵ¤ਖ ਸਿਆਸੀਪਾਰਟੀਆਂ ਬਾਰੇ ਲਈ ਗਈ ਪ੍ਰਤੀਕਿਰਿਆ ਤੋਂ ਹੈਰਾਨ ਕਰਨ ਵਾਲੇ ਤ¤ਥ ਸਾਹਮਣੇ ਆਏ ਹਨ।ਇਸ ਇਲਾਕੇ ਦੇ ਬਹੁਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ ਅਤੇ ਅਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੂੰ ਬਿਹਤਰ ਸਮਝਦੇ ਹਨ।ਕੁਝ ਪੜ੍ਹੇ-ਲਿਖੇ ਅਤੇ ਸੂਝਾਵਾਨ ਪੇਂਡੂ ਆਗੂਆਂ ਅਨੁਸਾਰ ਕਾਂਗਰਸ ਪਾਰਟੀ ਤਾਂ ਲੋਕ ਸਭਾ ਅਤੇ ਰਾਜ ਸਭਾ ’ਚ ਦੇਸ਼ ਦੇ ਵਿਕਾਸ ਵਾਲੇ ਅਹਿਮ ਬਿੱਲਾਂ ਨੂੰ ਪਾਸ ਨਹੀਂ ਹੋਣ ਦਿੰਦੀ ਅਤੇ ਦੇਸ਼ ਦੇ ਵਿਕਾਸ ਵਿਚ ਰੋੜਾ ਅਟਕਾ ਰਹੀ ਹੈ ਲਿਹਾਜਾ ਕਾਂਗਰਸੀ ਉਮੀਦਵਾਰ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ’ਚ ਕਿਹੜਾ ਮੂੰਹ ਲੈ ਕੇ ਲੋਕਾਂ ਕੋਲੋਂ ਵੋਟਾਂ ਮੰਗਣਗੇ।ਪੰਜਾਬ ਅੰਦਰ ਬਣ ਰਹੀ ਸਿਆਸੀ ਜ਼ਮੀਨ ਦੀ ਹਕੀਕਤ ਦੀ ਪੜਤਾਲ ਕਰਨ ਦੌਰਾਨ ਇਹ ਵੀ ਤ¤ਥ ਸਾਹਮਣੇ ਆਇਆ ਕਿ ਅਗਲੀਆਂ ਵਿਧਾਨ ਸਭਾ ਚੋਣਾਂ ’ਚ ਮੁ¤ਖ ਮੁਕਾਬਲਾ ਅਕਾਲੀ-ਭਾਜਪਾ ਗੱਠਜੋੜ (ਜੇਕਰ ਚੋਣਾਂ ਤ¤ਕ ਕਾਇਮ ਰਹਿੰਦਾ ਹੈ) ਅਤੇ ਪੰਜਾਬ ਅੰਦਰ ਨਵੀਂ ਉ¤ਠੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦਰਮਿਆਨ ਹੀ ਹੋਵੇਗਾ।ਆਮ ਲੋਕਾਂ ਦੇ ਮਿਜ਼ਾਜ਼ ਤੋਂ ਇਸ ਗ¤ਲ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜੇਕਰ ਕਾਂਗਰਸ ਹਾਈ ਕਮਾਨ ਅਤੇ ਸੂਬਾਈ ਕਾਂਗਰਸ ਦਾ ਅੰਦਰੂਨੀ ਕਲੇਸ਼ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਅਗਾਮੀ ਚੋਣਾਂ ’ਚ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਸਕਦੀਆਂ ਹਨ।ਫਿਰੋਜ਼ਪੁਰ ਪੰਜਾਬ ਦਾ ਸਰਹੱਦੀ ਅਤੇ ਪਛੜਿਆ ਜ਼ਿਲ੍ਹਾ ਹੈ ਅਤੇ ਜੇਕਰ ਇਥੋਂ ਦੇ ਵੋਟਰਾਂ ’ਚ ਅਜਿਹੀ ਸੋਚ ਬਣ ਰਹੀ ਹੈ ਤਾਂ ਪੰਜਾਬ ਦੇ ਤਰ¤ਕੀ ਪਸੰਦ ਜ਼ਿਲ੍ਹਿਆਂ ਦੇ ਵਸਨੀਕਾਂ ’ਚ ਕਾਂਗਰਸ ਦੀ ਮੌਜੂਦਾ ਕਾਰਗੁਜ਼ਾਰੀ ਬਾਰੇ ਕੀ ਸੋਚ ਚਲ ਰਹੀ ਹੋਵੇਗੀ।ਕਾਂਗਰਸ ਹਾਈ ਕਮਾਨ ਦੀਆਂ ਮੌਜੂਦਾ ਨੀਤੀਆਂ ’ਚ ਸੁਧਾਰ ਨਾ ਆਇਆ ਤਾਂ ਸ਼ਾਇਦ ਕਾਂਗਰਸ ਦੇ ਪੰਜਾਬ ਅੰਦਰਲੇ ਸਿਆਸੀ ਤਾਬੂਤ ’ਚ ਅਗਾਮੀ ਵਿਧਾਨ ਸਭਾ ਚੋਣਾਂ ਆਖਰੀ ਕਿ¤ਲ ਸਾਬਤ ਹੋਣਗੀਆਂ।



