Skip to content
Independent perspectives. Global stories.
BREAKING

ਕਿਸਾਨਾਂ ਦੇ ਧਰਨੇ ਕਾਰਨ ਅੰਮ੍ਰਿਤਸਰ ਸ਼ਤਾਬਦੀ ਢਾਈ ਘੰਟੇ ਬਿਆਸ ਸਟੇਸ਼ਨ ’ਤੇ ਖੜ੍ਹੀ ਰਹਿ ਕੇ ਵਾਪਿਸ ਮੁੜੀ

Share this story

ਰਈਆ, 7 ਅਕਤੂਬਰ (ਸੁਨੀਲ ਕੁਮਾਰ ਬਿੱਟੂ)- ਕਿਸਾਨ ਜੱਥੇਬੰਦੀਆਂ ਵੱਲੌਂ ਰੇਲਵੇ ਲਾਈਨਾਂ ਵਿੱਚ ਧਰਨਾਂ ਦੇਣ ਕਾਰਣ ਦਿੱਲੀ ਤੋਂ ਚੱਲੀ ਸ਼ਤਾਬਦੀ ਐਕਸਪ੍ਰੈਸ ਟਰੇਨ ਅੱਜ ਕਰੀਬ ਢਾਈ ਘੰਟੇ ਤੱਕ ਬਿਆਸ ਹੀ ਰੁਕੀ ਰਹੀ। ਸਟੇਸ਼ਨ ਮਾਸਟਰ ਠਾਕੁਰ ਦੱਤ ਨੇ ਦੱਸਿਆ ਕਿ ਸ਼ਤਾਬਦੀ ਐਕਸਪ੍ਰੈਸ ਅੱਜ ਦੁਪਿਹਰ 1.21 ਵਜੇ ਦਿੱਲੀ ਤੋਂ ਬਿਆਸ ਵਿਖੇ ਪਹੁੰਚ ਗਈ ਸੀ ਪਰ ਬੁਟ੍ਹਾਰੀ ਤੋਂ ਟਾਂਗਰਾ ਸਟੇਸ਼ਨ ਦਰਮਿਆਨ ਕਿਸਾਨਾਂ ਵੱਲੋਂ ਮੁੱਛਲ ਪਿੰਡ ਕੋਲ ਰੇਲਵੇ ਟਰੈਕ ਉ¤ਪਰ ਧਰਨਾ ਦੇਕੇ ਰੇਲ ਟਰੈਕ ਤੇ ਆਵਾਜਾਈ ਠੱਪ ਕਰ ਦਿੱਤੀ ਗਈ ਇਸੇ ਕਾਰਣ ਸ਼ਤਾਬਦੀ ਟਰੇਨ ਨੂੰ ਕਰੀਬ 3.55 ਤੱਕ ਬਿਆਸ ਰੋਕਣ ਤੋਂ ਬਾਦ ਵਾਪਿਸ ਜਲੰਧਰ ਲਈ ਰਵਾਨਾ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਗੱਡੀ ਦੇ ਵਿੱਚ ਕਰੀਬ 50-60 ਯਾਤਰੀ ਸਫਰ ਕਰ ਰਹੇ ਸਨ ਜੋ ਬੱਸਾਂਰਾਂਹੀਂ ਅੰਮ੍ਰਿਤਸਰ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਨੰਗਲ ਡੈਮ ਟਰੇਨ ਵੀ ਬੁਟ੍ਹਾਰੀ ਸਟੇਸ਼ਨ ਤੇ ਰੋਕੀ ਗਈ ਸੀ ਜੋ ਕਿ ੳਥੌਂ 3:58 ਤੇ ਵਾਪਸ ਨੰਗਲ ਡੈਮ ਲਈ ਰਵਾਨ ਕਰ ਦਿੱਤੀ ਗਈ ਇਸੇ ਤਰ੍ਹਾਂ ਪੈਸੰਜਰ ਗੱਡੀ ਵੀ ਸ਼ਾਮ ਕਰੀਬ 4:30 ਵਜੇ ਬਿਆਸ ਤੋਂ ਹੀ ਜਲੰਧਰ ਲਈ ਰਵਾਨਾ ਕਰ ਦਿੱਤੀ ਗਈ। ਕਿਸਾਨਾ ਦੇ ਧਰਨੇਨੂੰ ਮੁੱਖ ਰੱਖਦੇ ਹੋਏ ਬਿਆਸ ਵਿਖੇ ਪੁਲਿਸ ਵੱਲੋਂ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਸਨ ਜਿਸ ਕਾਰਣ ਬਿਆਸ ਇਲਾਕੇ ਵਿੱਚ ਵੀ ਪੁਲਿਸ ਹੀ ਪੁਲਿਸ ਨਜ਼ਰ ਆ ਰਹੀ ਸੀ।

WRITTEN BY