ਚੰਡੀਗੜ੍ਹ, 7 ਅਕਤੂਬਰ (ਵੱਖ-ੱਵੱਖ ਪੱਤਰਕਾਰਾਂ ਦੁਆਰਾ)- ਪੰਜਾਬ ਦੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲਈ ਦੋ ਰੋਜਾ ਰੇਲ ਰੋਕੋ ਅੰਦੋਲਨ ਦੇ ਪਹਿਲੇ ਦਿਨ ਪੰਜਾਬ ਭਰ ਵਿੱਚ ਰੇਲ ਆਵਾਜਾਈ ਠੱਪ ਕਰ ਦਿੱਤੀ। ਇਸ ਕਾਰਨ ਰੇਲਵੇ ਮੁਸਾਫਿਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਦੀਆਂ ਪੇਸ਼ਬੰਦੀਆਂ ਦੇ ਬਾਵਜੂਦ ਕਿਸਾਨ ਅੰਦੋਲਨ ਪੂਰੇ ਜ਼ੋਰ ਨਾਲ ਰੇਲ ਆਵਾਜਾਈ ਨੂੰ ਠੱਪ ਕਰਨ ਵਿੱਚ ਕਾਮਯਾਬ ਰਿਹਾ। ਰੇਲਵੇ ਨੂੰ ਕੁਝ ਰੂਟਾਂ ਉ¤ਪਰ ਗੱਡੀਆਂ ਚਲਾਉਣ ਲਈ ਬਦਲਵੇਂ ਰੂਟ ਦਾ ਪ੍ਰਬੰਧ ਕਰਨਾ ਪਿਆ। ਕਿਸਾਨਾਂ ਵੱਲੋਂ ਕੁਝ ਖੇਤਰਾਂ ਵਿੱਚ ਸੜਕੀ ਆਵਾਜਾਈ ਠੱਪ ਕਰਨ ਦੀਆਂ ਵੀ ਰਿਪੋਰਟਾਂ ਹਨ। ਕਿਸਾਨਾਂ ਦਾ ਰੇਲ ਰੋਕੇ ਅੰਦੋਲਨ 8 ਅਕਤੂਬਰ ਨੂੰ ਵੀ ਜਾਰੀ ਰਹੇਗਾ। ਇਸ ਅੰਦੋਲਨ ਵਿੱਚ ਕਿਸਾਨਾਂ ਦੀਆਂ ਕਈ ਜਥੇਬੰਦੀਆਂ ਹਿੱਸਾ ਲੈ ਰਹੀਆਂ ਹਨ। ਕਿਸਾਨਾਂ ਵਲੋਂ ਅ¤ਜ ਪਹਿਲੇ ਦਿਨ ਮੁ¤ਖ ਤੌਰ ਤੇ ਪੰਜਾਬ ਤੇ ਦਿ¤ਲੀ ਦੇ ਰੂਟ ਤੇ ਰੇਲਾਂ ਰੋਕੀਆਂ ਗਈਆਂ ਤੇ ਪੰਜਾਬ ਦਾ ਦੇਸ਼ ਨਾਲੋਂ ਰੇਲ ਰੂਟ ਤੋੜਨ ਦਾ ਯਤਨ ਕੀਤਾ ਗਿਆ।ਕਿਸਾਨ ਜਥੇਬੰਦੀਆਂ ਨਰਮੇ ਦੇ ਹੋਏ ਖਰਾਬੇ ਲਈ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਮੁਆਵਜ਼ੇ ਦੀ ਮੰਗ ਕਰ ਰਹੀਆਂ ਹਨ ਜਦਕਿ ਇਸ ਤੋਂ ਇਲਾਵਾ ਪ੍ਰਤੀ ਏਕੜ 20 ਹਜ਼ਾਰ ਖੇਤ ਮਜਦੂਰਾਂ ਲਈ ਵੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ 1509 ਬਾਸਮਤੀ ਕਿਸਮ ਲਈ 4500 ਪ੍ਰਤੀ ਕੁਇੰਟਲ ਤੇ 1121 ਲਈ 5000 ਪ੍ਰਤੀ ਕੁਇੰਟਲ ਕਰਨ, ਕਰਜ਼ਿਆਂ ਦੀ ਮੁਆਫੀ, ਗਰੀਬ ਕਿਸਾਨਾਂ ਨੂੰ 5 ਲ¤ਖ ਤੇ ਗੰਨੇ ਦੀਆਂ ਬਕਾਇਆ ਅਦਾਇਗੀਆਂ ਵੀ ਤੁਰੰਤ ਕਰਨ ਦੀ ਮੰਗ ਕਰ ਰਹੀਆਂ ਹਨ।ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਅਣਮਿੱਥੇ ਸਮੇਂ ਲਈ ਹੋ ਸਕਦਾ ਹੈ ਰੇਲ ਰੋਕੋ ਅੰਦੋਲਨ: ਸੁਰਜੀਤ ਫੂਲ- ਰਾਮਪੁਰਾ ਫੂਲ ਤੋਂ ਮਨਪ੍ਰੀਤ ਗਿੱਲ- ਨਰਮੇ ਦੀ ਫਸਲ ਦੇ ਹੋ ਰਹੇ ਨੁਕਸਾਨ ਸਮੇਤ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਦਿੱਤੇ ਦੋ ਦਿਨਾਂ ਰੇਲ ਰੋਕੋ ਪ੍ਰੋਗਰਾਮ ਤਹਿਤ ਅੱਜ ਕਿਸਾਨ ਜੱਥੇਬੰਦੀਆਂ ਨੇ ਸਥਾਨਕ ਬਠਿੰਡਾ ਰੋਡ ਸਥਿਤ ਰੇਲਵੇ ਫਾਟਕ ਤੇ ਧਰਨਾ ਦਿੱਤਾ। ਜਿਸ ਕਾਰਨ ਬਠਿੰਡਾ ਤੋਂ ਪਟਿਆਲਾ ਆਦਿ ਲਈ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਈ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਕਿਹਾ ਕਿ ਨਰਮਾ ਪੱਟੀ ਨੂੰ ਉਜਾੜਣ ਵਿੱਚ ਸਰਕਾਰ ਦੀਆਂ ਕਥਿਤ ਭ੍ਰਿਸ਼ਟ ਨੀਤੀਆਂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿਹਾ ਕਿ ਮਿਲਾਵਟਖੋਰੀ ਦੇ ਅਸਲ ਦੋਸ਼ੀਆਂ ਨੂੂੰ ਕਾਬੂ ਕਰਨ ਦੀ ਥਾਂ ਦੇ ਸਰਕਾਰ ਉਨ੍ਹਾਂ ਦੇ ਬਚਾਅ ਵਿੱਚ ਲੱਗੀ ਹੋਈ ਹੈ, ਜਿਸ ਕਾਰਨ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਸ਼ਰੇਆਮ ਨੰਗਾ ਹੋਇਆ ਹੈ। ਇਸ ਮੋਕੇ ਬੋਲਦਿਆਂ ਭਾਕਿਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸਿੰਗਾਰਾ ਸਿੰਘ ਮਾਨ, ਭਾਕਿਯੂ ਕਰਾਂਤੀਕਾਰੀ ਦੇ ਸੂਬਾ ਪ੍ਰਧਾਜਨ ਸੁਰਜੀਤ ਸਿੰਘ ਫੂਲ, ਭਾਕਿਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਅਤੇ ਜਮਹੂਰੀ ਕਿਸਾਨ ਸਭਾ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਨਥਾਣਾ ਨੇ ਕਿਹਾ ਕਿ ਸਰਕਾਰ ਨੇ ਨਰਮਾ ਪੱਟੀ ਦੇ ਕਿਸਾਨਾਂ ਦੀ ਬਾਂਹ ਫੜ੍ਹਣ ਦੀ ਥਾਂ ਤੇ ਉਨ੍ਹਾਂ ਨੂੰ ਨਿਗੂਣੇ ਚੈਕ ਦੇ ਕੇ ਉਨ੍ਹਾਂ ਦੀ ਮਜ਼ਬੂਰੀ ਦਾ ਮਜ਼ਾਕ ਉਡਾਉਣ ਵਾਲਾ ਕਦਮ ਚੁੱਕਿਆ ਹੈ। ਉਕਤ ਆਗੂਆਂ ਨੇ ਕਿਹਾ ਕਿ ਗਿਰਦਾਵਰੀ ਤੋਂ ਬਿਨ੍ਹਾਂ ਹੀ ਚੈਕ ਵੰਡਣ ਤੋਂ ਸਾਫ ਹੈ ਕਿ ਇਸ ਵੰਡ ਵਿੱਚ ਵੀ ਭਾਈ ਭਤੀਜਾਵਾਦ ਭਾਰੂ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਪੱਖਪਾਤੀ ਨੀਤੀ ਕਾਰਨ ਪੀੜਤ ਕਿਸਾਨ ਤਾਂ ਮੁਆਵਜੇ ਤੋਂ ਵਾਂਝੇ ਰਹਿ ਗਏ ਜਦਕਿ ਪਹੁੰਚ ਵਾਲੇ ਲੋਕ ਉਕਤ ਚੈਕ ਹਾਸਲ ਕਰ ਗਏ। ਉਨ੍ਹਾਂ ਕਿਹਾ ਕਿ ਭਲਕੇ ਹੋਣ ਵਾਲੀ ਅੱਠ ਕਿਸਾਨ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਵਿੱਚ ਸਰਕਾਰ ਦੀ ਇਸ ਨੀਤੀ ਖਿਲਾਫ਼ ਨਵੀਂ ਰੂਪ ਰੇਖਾ ਉਲੀਕੀ ਜਾਵੇਗੀ। ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਦੱਸਿਆ ਕਿ ਬੇਸ਼ੱਕ ਫਿਲਹਾਲ ਇਹ ਧਰਨਾ ਦੋ ਦਿਨ ਲਈ ਉਲੀਕਿਆ ਗਿਆ ਹੈ ਪਰ ਜੇਕਰ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਇਹ ਰੇਲ ਰੋਕੋ ਅੰਦੋਲਨ ਅਣਮਿੱਥੇ ਸਮੇਂ ਲਈ ਕਰ ਦਿੱਤਾ ਜਾਵੇਗਾ। ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਜਗਜੀਤ ਸਿੰਘ ਭੂੰਦੜ, ਸੁਖਦੇਵ ਸਿੰਘ ਜਵੰਧਾ, ਬੇਅੰਤ ਸਿੰਘ ਜੇਠੂਕੇ, ਅਮਰੀਕ ਸਿੰਘ ਸਿਵੀਆਂ, ਬਸੰਤ ਸਿੰਘ ਕੋਠਾਗੁਰੂ, ਬਲਜੀਤ ਸਿੰਘ ਪੂਹਲਾ, ਦਰਸ਼ਨ ਸਿੰਘ ਮਾਇਸਰਖਾਨਾ, ਸੁਰਮੁਖ ਸਿੰਘ ਸੇਲਬਰਾਹ, ਸੁਰਮੁਖ ਸਿੰਘ ਸਿੱਧੂ, ਪ੍ਰਸ਼ੋਤਮ ਸਿੰਘ ਮਹਿਰਾਜ, ਸੁਰਜੀਤ ਸਿੰਘ ਭੁੱਚੋ, ਸੁਖਵਿੰਦਰ ਸਿੰਘ ਫੂਲੇਵਾਲਾ, ਸੁਖਦੇਵ ਸਿੰਘ ਨਥਾਣਾ, ਸੁਖਪਾਲ ਸਿੰਘ ਖਿਆਲੀਵਾਲਾ, ਦਰਬਾਰਾ ਸਿੰਘ ਫੂਲੇਵਾਲਾ, ਜਗਸੀਰ ਸਿੰਘ ਕੋਟੜਾ, ਤੀਰਥ ਸਿੰਘ ਕੋਠਾ ਗੁਰੂ ਆਦਿ ਨੇ ਸੰਬੋਧਨ ਕੀਤਾ। ਕਿਸਾਨਾਂ ਦੇ ਧਰਨੇ ਮੋਕੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਮੌਜੂਦ ਸਨ। ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਬੇਸ਼ੱਕ ਪੁਲਿਸ ਨੇ ਕਿਸਾਨਾਂ ਨੂੰ ਰੇਲ ਲਾਇਨ ਤੋਂ ਪਿੱਛੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨਾਂ ਦੀ ਜਿਆਦਾ ਗਿਣਤੀ ਹੋਣ ਕਾਰਨ ਪੁਲਿਸ ਦੀ ਸਖਤੀ ਕੰਮ ਨਾ ਆ ਸਕੀ। ਲਹਿਰਾਗਾਗਾ ਤੋਂ ਹਰਬੰਸ ਭੁਟਾਲ- ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦੇ ਤਹਿਤ ਅੱਜ ਲਹਿਰਾਗਾਗਾ ਵਿਖੇ ਵੀ ਕਿਸਾਨਾ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਨੇ ਆਉਣਾ ਸ਼ੁਰੂ ਕੀਤਾ ਤਾ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਹਨਾ ਸੁਨਾਮ ਜਾਖਲ ਮੁੱਖ ਮਾਰਗ ਉ¤ਪਰ ਹੀ ਰੋਕ ਦਿੱਤਾ ਅਤੇ ਪਰ ਕੁਝ ਕਿਸਾਨਾ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਬਲਵੀਰ ਜਲੂਰ ਦੀ ਅਗਵਾਈ ਹੇਠ ਰੇਲਵੇ ਲਾਇਨ ਉ¤ਪਰ ਬੈਠ ਗਏ। ਪਰ ਕੁਝ ਦੇਰ ਬਾਅਦ ਪੁਲਸ ਪ੍ਰਸ਼ਾਸ਼ਨ ਵੱਲੋਂ ਉਹਨਾ ਨੂੰ ਉ¤ਥੇ ਹਟਣ ਲਈ ਕਿਹਾ ਗਿਆ। ਕਿਸਾਨ ਅਤੇ ਮਜਦੂਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆ ਦੀ ਅਗਵਾਈ ਵਿੱਚ ਸੁਨਾਮ ਜਾਖਲ ਮਾਰਗ ਉ¤ਪਰ ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਵਿਰੁੱਧਜਮਕੇ ਨਾਰੇਬਾਜੀ ਕੀਤੀ । ਇਸ ਮੌਕ ਮਾਣਕ ਕਣਕਵਾਲ (ਜ਼ਿਲ੍ਹਾ ਆਗੂ), ਜ਼ਸਵਿੰਦਰ ਸਿੰਘ ਲੋਗੋਵਾਲ ਜਿਲ੍ਹਾ ਮੀਤ ਪ੍ਰਧਾਨ,ਪਰਮਿੰਦਰ ਪਿਸ਼ੋਰ, ਜ਼ਸਵਿੰਦਰਪਾਲ ਸੂਬਾ ਸੰਗਤਪੁਰਾ, ਅਜੈਬ ਜਖੇਪਲ , ਜ਼ਸਵੰਤ ਤੋਲਾਵਾਲ, ਗੁਰਮੀਤ ਸਿੰਘ ਭੱਟੀਵਾਲ, ਬਹਾਲ ਸਿੰਘ ਢੀਂਡਸਾ, ਕਰਨੈਲ ਗਨੋਟਾ, ਰਾਮਸ਼ਰਨ ਸਿੰਘ ਉਗਰਾਹਾਂ, ਹਰਪਾਲ ਤੇਧਨੀ, ਦਿਲਬਾਗ ਹਰੀਗੜ੍ਹ, ਗੱਜਣ ਸਿੰਘ, ਹਰਦੇਵ ਸਿੰਘ ਧੂਰੀ ਸਮੇਤ ਹੋਰ ਕਿਸਾਨ ਮਜਦੂਰ ਮਜੂੌਦ ਸਨ। ਸੰਗਰੂਰ ’ਚ ਕਿਸਾਨਾਂ ਵੱਲੋਂ ਜਾਮ ਸੰਗਰੂਰ ਤੋਂ ਹਰਜੀਤ ਸਿੰਘ ਹਸਨਪੁਰੀ- ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਖਰਾਬ ਹੋਈ ਨਰਮੇ ਦੀ ਫਸਲ ਲਈ 20 ਹਜ਼ਾਰ ਰੁਪਏ ਮਜਦੂਰਾਂ ਤੇ 40 ਹਜ਼ਾਰ ਰੁਪਏ ਕਿਸਾਨਾਂ ਨੂੰ ਪ੍ਰਤੀ ਏਕੜ ਮੁਆਵਜੇ ਦੀ ਮੰਗ, ਇਸਦੇ ਲਈ ਦੋਸ਼ੀ ਖੇਤੀ ਮੰਤਰੀ ਤੋਤਾ ਸਿੰਘ ਉ¤ਪਰ ਪਰਚਾ ਦਰਜ਼ ਕਰਵਾਉਣ ਤੇ ਤੁਰੰਤ ਗ੍ਰਿਫਤਾਰੀ ਦੀ ਮੰਗ, ਬਾਸਮਤੀ ਦਾ ਭਾਅ 5000 ਰੁਪਏ ਮਿੱਥਣ ਆਦਿ ਮੰਗਾਂ ਨੂੰ ਲੈ ਕੇ ਸੰਗਰੂਰ ਰੇਲਵੇ ਲਾਈਨ ਉ¤ਪਰ ਸੋਕੜਿਆਂ ਦੀ ਗਿਣਤੀ ਵਿੱਚ ਮਜਦੂਰ ਕਿਸਾਨਾਂ ਨੇ ਜਾਮ ਲਾਇਆ। ਪ੍ਰੈਸ ਨੂੰ ਜਾਰੀ ਬਿਆਨ ਦੇ ਰਾਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਖਜਾਨਚੀ ਪ੍ਰਿਥੀ ਲੌਗੋਵਾਲ ਤੇ ਪ੍ਰੈਸ ਸੱਕਤਰ ਸੁਰਜਨ ਸਿੰਘ ਝਨੇੜੀ ਨੇ ਕਿਹਾ ਹੈ ਕਿ ਵੱਖਰੇ-ਵੱਖਰੇ ਪਿੰਡਾ ਦੇ ਮਜਦੂਰ ਕਿਸਾਨਾਂ ਪਹਿਲਾ ਦਾਣਾ ਮੰਡੀ ਵਿੱਚ ਇੱਕਠੇ ਹੋਏ ਤੇ ਫਿਰ ਰੇਲਵੇ ਟਰੈਕ ਜਾਮ ਕਰ ਦਿੱਤਾ। ਇਸ ਜਾਮ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾਂ ਪ੍ਰਧਾਨ ਮੁਕੇਸ ਮਲੋਦ ਨੇ ਕਿਹਾ ਕਿ ਅੱਜ ਮਜਦੂਰ ਕਿਸਾਨਾਂ ਦੀ ਹਾਲਤ ਇੰਨੀ ਬਦਤਰ ਹੋਈ ਪਈ ਹੈ ਕਿ ਉਹ ਖੁਦਕੁਸ਼ੀਆਂ ਕਰ ਰਹੀ ਹੈ। ਨਰਮੇ ਦੀ ਫਸਲ ਉਜੜ ਗਈ ਹੈ। ਸਰਕਾਰ ਇੱਕਲੇ ਕਿਸਾਨਾਂ ਨੂੰ ਮੁਆਵਜਾ ਦੇ ਰਹੀ ਹੈ। ਉਹ ਵੀ ਐਨਾ ਥੋੜਾ ਹੈ ਕਿ ਉਨਾਂ ਦੇ ਨੁਕਸਾਨ ਦੀ ਪੂਰਤੀ ਨਹੀ ਹੁੰਦੀ। ਧਰਨੇ ਦੌਰਾਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਮੁਕੇਸ ਮਲੋਦ, ਸੁਰਲਣ ਲਨੇੜੀ, ਦਰਸ਼ਨ ਕੁੰਨਰਾ, ਗੁਰਪ੍ਰੀਤ ਖੇੜੀ, ਰਾਮਪਾਲ ਬਾਲਦ ਕਲਾਂ, ਰਤਨ ਹੇਹੜੀ, ਚਰਨ ਸਿੰਘ, ਮਲੂਦ ਤੰਦ ਘਰਾਚੋ, ਹਰਬੰਸ ਕੌਰ ਇਨ੍ਹਾ ਆਗੂਆ ਸਮੇਤ 200 ਤੋਂ ਉਪਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਵਾਲੀਆਂ ਥਾਣੇ ਵਿੱਚ ਭੇਜਿਆ ਗਿਆ। ਜਦ ਤੱਕ ਮੰਗ ਨਹੀ ਮੰਨੀਆ ਜਾਣਗੀਆ ਸੰਘਰਸ਼ ਚੱਲਦਾ ਰਹੇਗਾਂ। ਪੁਲਿਸ ਨੇ ਵੱਡੀ ਪੱਧਰ ਤੇ ਨਾਕਾ ਬੰਦੀ ਕੀਤੀ ਹੋਈ ਸੀ।ਜੋਗਿੰਦਰ ਸਿੰਘ ਉਗਰਾਹ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਕਿਹਾ ਕਿ ਜ਼ਿਲ੍ਹਾ ਹਜ਼ਾਰਾਂ ਕਿਸਾਨਾਂ ਅਤੇ ਔਰਤਾ ਨੇ ਰੇਲ ਰੋਕਣ ਅਲੋਦਣ ਵਿੱਚ ਸਮੂਲੀਅਤ ਕੀਤੀ ਲਹਿਰਾਗਾਗਾ ਵਿੱਚ 2000 ਹਜ਼ਾਰ ਕਿਸਾਨਾਂ ਨੇ ਧਰਨਾਂ ਦੇ ਕੇ ਟਰੈਫਿਕ ਜਾਮ ਕੀਤਾ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਨੇ ਜਾਣਕਾਰੀ ਦਿੱਤੀ ਕੋਈ ਵੀ ਗ੍ਰਿਫਤਾਰੀ ਨਹੀ ਕੀਤੀ ਗਈ ਅਤੇ ਸਾਰੇ ਜ਼ਿਲ੍ਹਾ ਵਿੱਚ ਅਮਨ ਅਮਾਨ ਰਿਹਾ।



