Skip to content
Independent perspectives. Global stories.
BREAKING

ਜੀ.ਐਸ.ਟੀ. ਦੇ 2016 ਵਿੱਚ ਲਾਗੂ ਹੋਣ ਦੀ ਉਮੀਦ : ਮੋਦੀ

Share this story

ਬੈਂਗਲੁਰੂ, 6 ਅਕਤੂਬਰ (ਪੀ. ਟੀ. ਲਾਇਵ)- ਬੈਂਗਲੁਰੂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਨੇ ਨਿਵੇਸ਼ਕਾਂ ਦੀਆਂ ਲੰਬੇ ਸਮੇਂ ਤੋਂ ਚਲੀਆਂ ਆ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਫੈਸਲਾਕੁਨ ਕਦਮ ਚੁੱਕੇ ਹਨ।ਵਿਸ਼ਵਕ ਮੰਦੀ ਦੇ ਇਸ ਦੌਰ ’ਚ ਭਾਰਤ ਨਿਵੇਸ਼ ਲਈ ਆਕਰਸ਼ਕ ਹੈ। ਉਨ੍ਹਾਂ ਨੇ ਕਿਹਾ ਹੈ ਕਿ ਚਾਲੂ ਵਿੱਤ ਸਾਲ ’ਚ ਐਫ.ਡੀ.ਆਈ. ਪ੍ਰਵਾਹ 40 ਫੀਸਦੀ ਵਧਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੀ.ਐਸ.ਟੀ. ਨੂੰ 2016 ’ਚ ਲਾਗੂ ਕਰ ਦਿੱਤਾ ਜਾਵੇਗਾ।ਨੈਸਕਾਮ ਦੁਆਰਾ ਆਯੋਜਿਤ ਇਸ ਇੰਡੋ-ਜਰਮਨ ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦਾ ਸਾਫ਼ਟਵੇਅਰ ਹੀ ਦੁਨੀਆ ਦੇ ਹਾਰਡਵੇਅਰ ਨੂੰ ਚਲਾਏਗਾ।

WRITTEN BY