Skip to content
Independent perspectives. Global stories.
BREAKING

ਬਠਿੰਡਾ ਤੇ ਨਾਭਾ ਵਿੱਚ ਛਾਪਾਮਾਰੀ ਦੌਰਾਨ 25 ਲੱਖ ਰੁਪਏ ਦੀਆਂ ਨਕਲੀ ਤੇ ਗੈਰ-ਕਾਨੂੰਨੀ ਦਵਾਈਆਂ ਜ਼ਬਤ : ਵਿੰਨੀ ਮਹਾਜਨ

Share this story

ਜਲੰਧਰ/ਚੰਡੀਗੜ੍ਹ, 6 ਅਕਤੂਬਰ- ਸਿਹਤ ਵਿਭਾਗ ਪੰਜਾਬ ਵਲੋਂ ਨਕਲੀ ਅਤੇ ਗੈਰ ਕਾਨੂੰਨੀ ਦਵਾਈਆਂ ਬਣਾਉਣ ਜਾਂ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਪੰਜਾਬ ਵਿੱਚ ਡਰੱਗ ਐਂਡ ਕੋਸਮੈਟਿਕ ਐਕਟ 1940 ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਫੂਡ ਐਂਡ ਡਰੱਗ ਐਡਮਿਨੀਸਟਰੇਸ਼ਨ ਪੰਜਾਬ ਦੇ ਕਮਿਸ਼ਨਰ ਸ੍ਰੀ ਹੁਸਨ ਲਾਲ ਦੀ ਦੇਖ-ਰੇਖ ਵਿੱਚ ਤਿੰਨ ਜੋਨਲ ਲਾਈਸੰਸਿੰਗ ਅਥਾਰਟੀ (ਡਰੱਗ) ਨੂੰ ਮਿਲਾ ਕੇ ਸੈਂਟਰਲਾਈਜ਼ਡ ਡਰੱਗ ਸੈੱਲ ਦਾ ਗਠਨ ਕੀਤਾ ਜਾ ਚੁੱਕਾ ਹੈ, ਜੋ ਪੰਜਾਬ ਭਰ ਵਿੱਚ ਡਰੱਗ ਐਂਡ ਕੋਸਮੈਟਿਕ ਐਕਟ 1940 ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕਰਦੀਆਂ ਹਨ। ਸ੍ਰੀਮਤੀ ਵਿੰਨੀ ਮਹਾਜਨ ਨੇ ਦੱਸਿਆ ਕਿ ਸੈਂਟਰਲਾਈਜ਼ਲ ਡਰੱਗ ਸੈੱਲ ਵਲੋਂ ਪਿੱਛਲੇ ਦਿਨੀਂ ਬਠਿੰਡਾ

ਅਤੇ ਜ਼ਿਲ੍ਹਾ ਪਟਿਆਲਾ ਦੇ ਨਾਭਾ ਸ਼ਹਿਰ ਵਿੱਚ ਛਾਪਾਮਾਰੀ ਕਰਕੇ ਲਗਭਗ 25 ਲੱਖ ਰੁਪਏ ਦੀਆਂ ਦਵਾਈਆਂ ਨਕਲੀ ਤੇ ਗੈਰ ਕਾਨੂੰਨੀ ਹੋਣ ਦੇ ਸ਼ੱਕ ਦੇ ਆਧਾਰ ਤੇ ਜ਼ਬਤ ਕੀਤੀਆਂ ਗਈਆਂ ਹਨ ਅਤੇ ਸੈਂਪਲ ਵੀ ਭਰੇ ਗਏ। ਬਠਿੰਡਾ ਦੀ ਗਾਂਧੀ ਮਾਰਕਿਟ ਵਿੱਚ ਹਿਮਾਂਸ਼ੂ ਫਾਰਮਾ ਤੋਂ ਵੀ 75,600 ਰੁਪਏ ਦੀ ਕੀਮਤ ਵਾਲੀਆਂ ਤਿੰਨ ਤਰ੍ਹਾਂ ਦੀਆਂ ਦਵਾਈਆਂ (ਟਰਾਮਾਡੋਲ, ਨੰਨਡਰੋਲੋਨ (ਐਨਾਬੋਲਿਕ ਸਟੇਰੋਇਡ)) ਨੂੰ ਸ਼ੱਕ ਦੇ ਆਧਾਰ ਤੇ ਜ਼ਬਤ ਕੀਤਾ ਗਿਆ ਹੈ। ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਇਨ੍ਹਾਂ ਨਕਲੀ ਤੇ ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਦਵਾਈਆਂ ਸੀਲ ਕਰਕੇ ਸੈਂਪਲਾਂ ਨੂੰ ਜਾਂਚ ਦੇ ਲਈ ਲੈਬੋਰਟਰੀ ਵਿੱਚ ਭੇਜ ਦਿੱਤੇ ਗਏ ਹਨ। ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਬਠਿੰਡਾ ਵਾਂਗ ਜ਼ਿਲ੍ਹਾ ਪਟਿਆਲਾ ਦੇ ਨਾਭਾ ਦੇ ਸਦਰ ਥਾਣਾ ਰੋਡ ਤੇ ਆਤਮਾ ਰਾਮ ਕਲੋਨੀ ਵਿੱਚ ਰਾਜਾ ਡਿਸਟਰੀਬਿਉਟਰਸ ਦੇ ਦੋ ਗੋਦਾਮਾਂ ਵਿੱਚ ਛਾਪਾਮਾਰੀ ਕੀਤੀ ਗਈ, ਜਿਥੋਂ 21 ਅਤੇ 16 ਤਰ੍ਹਾਂ ਦੀਆਂ ਐਲੋਪੈਥਿਕ ਦਵਾਈਆਂ ਨੂੰ ਨਕਲੀ ਅਤੇ ਗੈਰ ਕਾਨੂੰਨੀ ਹੋਣ ਦੇ ਸ਼ੱਕ ਦੇ ਆਧਾਰ ਤੇ ਸੀਲ ਕੀਤੀ ਗਿਆ। ਇਨ੍ਹਾਂ ਦਵਾਈਆਂ ਨੂੰ ਵੇਚਣ ਅਤੇ ਵਿਤਰਣ ਦੇ ਲਈ ਜਮ੍ਹਾਂ ਕੀਤਾ ਹੋਇਆ ਸੀ। ਗੋਦਾਮ ਤੇ ਇੰਚਾਰਜ ਬਲਵਿੰਦਰ ਕੁਮਾਰ ਦਵਾਈਆਂ ਵੇਚਣ ਦਾ ਲਾਈਸੰਸ ਨਹੀਂ ਦਿਖਾ ਸਕੇ ਅਤੇ ਨਾ ਹੀ ਉਨ੍ਹਾਂ ਕੋਲ ਦਵਾਈਆਂ ਵੇਚਣ ਦਾ ਕੋਈ ਰਿਕਾਰਡ ਮਿਲਿਆ। ਨਾਭਾ ਦੀ ਕਾਰਵਾਈ ਵਿੱਚ ਜ਼ੋਨਲ ਲਾਇਸੈਂਸਿੰਗ ਅਥਾਰਟੀ ਪਟਿਆਲਾ ਨਵਜੋਤ ਕੌਰ, ਪਟਿਆਲਾ-3 ਦੇ ਡਰੱਗ ਇੰਸਪੈਕਟਰ ਜੈ ਜੈ ਕਾਰ ਸਿੰਘ, ਪਟਿਆਲਾ-3 ਦੇ ਡਰੱਗ ਇੰਸਪੈਕਟਰ ਸੁਧਾ ਦਹਿਲ, ਫਤਿਹਗੜ੍ਹ ਸਾਹਿਬ ਦੇ ਡਰੱਗ ਇੰਸਪੈਕਟਰ ਨਵਪ੍ਰੀਤ ਸਿੰਘ, ਸੰਗਰੂਰ-1 ਦੇ ਡਰੱਗ ਇੰਸਪੈਕਟਰ ਸੰਤੋਖ ਕੁਮਾਰ, ਸੰਗਰੂਰ-2 ਦੀ ਡਰੱਗ ਇੰਸਪੈਕਟਰ ਪਰਨੀਤ ਕੌਰ ਅਤੇ ਪਟਿਆਲਾ-1 ਦੇ ਡਰੱਗ ਇੰਸਪੈਕਟਰ ਰੋਹਿਤ ਕਾਲੜਾ ਸ਼ਾਮਲ ਸਨ। ਪ੍ਰੱਮੁਖ ਸਕੱਤਰ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਨਕਲੀ ਤੇ ਗੈਰ ਕਾਨੂੰਨੀ ਦਵਾਈਆਂ ਦਾ ਕਾਰੋਬਾਰ ਕਰਦਾ ਫੜ੍ਹਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਜਾਰੀ ਰਹੇਗੀ ਅਤੇ ਦੋਸ਼ੀ ਨੂੰ ਕਿਸੇ ਵੀ ਹਾਲ ਵਿੱਚ ਬਖਸ਼ਿਆ ਨਹੀਂ ਜਾਵੇਗਾ।

WRITTEN BY