Skip to content
Independent perspectives. Global stories.
BREAKING

ਬੈਂਕ ਅਧਿਕਾਰੀ ਨੇ ਅਧਿਆਪਕ ਨੂੰ ਖੱਜਲ-ਖੁਆਰ ਕਰਨ ਦੀ ਖਬਰ ਨੂੰ ਬੇਬੁਨਿਆਦ ਦੱਸਿਆ

Share this story

ਮਾਨਸਾ, 6 ਅਕਤੂਬਰ (ਅਮਰਜੀਤ ਸਿੰਘ)- ਪੰਜਾਬ ਐਂਡ ਸਿੰਧ ਬੈਂਕ ਬੱਛੋਆਣਾ ਦੇ ਮੁਲਾਜ਼ਮ ਵੱਲੋਂ ਅਧਿਆਪਕ ਅਵਤਾਰ ਸਿੰਘ ਨੂੰ ਖੱਜਲ-ਖੁਆਰ ਕਰਨ ਸਬੰਧੀ ਲਗਵਾਈ ਖਬਰ ਨੂੰ ਬੇਬੁਨਿਆਦ ਅਤੇ ਤੱਥਾਂ ਤੋਂ ਰਹਿਤ ਦੱਸਿਆ। ਬੈਂਕ ਅਧਿਕਾਰੀ ਹਰਪਾਲ ਸਿੰਘ ਨੇ ਇੱਕ ਪੰਜਾਬੀ ਅਖਬਾਰ ਵਿੱਚ ਲੱਗੀ ਖਬਰ ਖੱਜਲ-ਖੁਆਰ ਬਾਰੇ ਦੱਸਿਆ ਕਿ ਸਰਕਾਰੀ ਪ੍ਰਾਈਮਰੀ ਸਕੂਲ ਦੇ ਅਧਿਆਪਕ ਅਵਤਾਰ ਸਿੰਘ ’ਤੇ ਅਧਾਰਿਤ ਇਸ ਖਬਰ ਵਿੱਚ ਲਿਖਿਆ ਗਿਆ ਹੈ ਕਿ ਇਸ ਸ਼ਾਖਾ ਵਿੱਚ ਬੱਚਿਆਂ ਦੇ ਵਜ਼ੀਫੇ ਦੇ ਚੈ¤ਕ ਜਮ੍ਹਾਂ ਕਰਨ ਤੋਂ ਇਨਕਾਰ ਕੀਤਾ ਹੈ। ਬੈਂਕ ਅਧਿਕਾਰੀ ਨੇ ਦੱਸਿਆ ਕਿ ਬੱਚਿਆਂ ਦੇ ਵਜ਼ੀਫੇ ਦੇ ਚੈ¤ਕ ਉਨ੍ਹਾਂ ਦੇ ਬੈਂਕ ਦਾ ਨਾ ਹੋ ਕੇ ਸਟੇਟ ਬੈਂਕ ਆਫ ਪਟਿਆਲਾ ਦਾ ਸੀ ਅਤੇ ਉਕਤ ਸਕੂਲ ਦਾ ਖਾਤਾ ਵੀ ਸਾਡੇ ਬੈਂਕ ਵਿੱਚ ਨਹੀਂ ਹੈ। ਬੱਚਿਆਂ ਦੇ ਵਜ਼ੀਫੇ ਦਾ ਚੈ¤ਕ ਸਟੇਟ ਬੈਂਕ ਆਫ ਪਟਿਆਲਾ ਦਾ ਸੀ। ਇਸ ਲਈ ਇਹ ਚੈ¤ਕ ਉਨ੍ਹਾਂ ਦੇ ਬੈਂਕ ਵਿੱਚ ਜਮ੍ਹਾਂ ਨਹੀਂ ਹੋ ਸਕਦਾ ਸੀ, ਕਿਉਂਕਿ ਜਿਸ

ਬੈਂਕ ਦਾ ਉਹ ਚੈ¤ਕ ਹੈ, ਉਸੇ ਬ੍ਰਾਂਚ ਵਿੱਚ ਜਮ੍ਹਾਂ ਹੋਣ ਤੋਂ ਬਾਅਦ ਹੀ ਇਹ ਰਕਮ ਬੱਚਿਆਂ ਦੇ ਖਾਤੇ ਵਿੱਚ ਤਬਦੀਲ ਕੀਤੀ ਜਾ ਸਕਦੀ ਹੈ। ਇਹ ਜਾਣਕਾਰੀ ਸਕੂਲ ਅਧਿਆਪਕ ਅਵਤਾਰ ਸਿੰਘ ਨੂੰ ਵੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਬਿਨਾ ਕਾਰਨ 29 ਸਤੰਬਰ ਦੇ ਪੰਜਾਬੀ ਅਖਬਾਰ ਵਿੱਚ ਖਬਰ ਲਗਵਾ ਕੇ ਇਸ ਬੈਂਕ ਨੂੰ ਜੋ ਕਿ ਇੱਕ ਸਰਕਾਰੀ ਅਦਾਰਾ ਹੈ ਬੇਵਜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬੈਂਕ ਦੇ ਗ੍ਰਾਹਕਾਂ ਨੂੰ ਗੁੰਮਰਾਹ ਕਰਨ ਦਾ ਰੋਲ ਅਦਾ ਕੀਤਾ। ਬੈਂਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸਰਕਾਰੀ ਪ੍ਰਾਇਮਰੀ ਸਕੂਲ ਭਾਦੜਾ ਦੇ ਅਧਿਆਪਕ ਪ੍ਰਤੀ ਬਲਾਕ ਸਿੱਖਿਆ ਅਧਿਕਾਰੀ ਨੂੰ ਲਿਖ ਕੇ ਇਸ ਮਾਮਲੇ ਦੀ ਜਾਂਚ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਕਿ ਇਸ ਅਧਿਆਪਕ ਨੂੰ ਸਰਕਾਰੀ ਅਦਾਰੇ ਖਿਲਾਫ ਇਸ ਤਰ੍ਹਾਂ ਦੀ ਖਬਰ ਲਗਾਉਣ ਤੋਂ ਪਹਿਲਾਂ ਕਿ ਉਸ ਨੇ ਬੈਂਕ ਦੇ ਕਿਸੇ ਉਚ ਅਧਿਕਾਰੀ ਜਾਂ ਆਪਣੇ ਅਧਿਕਾਰੀ ਨਾਲ ਸੰਪਰਕ ਕੀਤਾ ਜਾਂ ਬੈਂਕ ਦੇ ਉਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ। ਇਸ ਦੇ ਬਾਵਜੂਦ 4 ਅਕਤੂਬਰ ਨੂੰ ਇਕ ਵਾਰ ਫੇਰ ਅਖਬਾਰ ਵਿਚ ਖਬਰ ਲਗਵਾਈ ਗਈ ਕਿ ਬੈਂਕ ਅੱਗੇ ਅਧਿਕਾਰੀ ਖਿਲਾਫ ਧਰਨਾ ਦਿੱਤਾ ਜਾਵੇਗਾ। ਇਸ ਸਾਰੀ ਖਬਰ ਨੂੰ ਬੇਬੁਨਿਆਦ ਦੱਸਦੇ ਹੋਏ ਬੈਂਕ ਅਧਿਕਾਰੀ ਨੇ ਇਸ ਮਾਮਲੇ ਦੀ ਪੜਤਾਲ ਕਰਕੇ ਬਿਨਾ ਵਜ੍ਹਾ ਪ੍ਰੇਸ਼ਾਨ ਕਰਨ ਵਾਲੇ ਅਧਿਆਪਕ ਖਿਲਾਫ ਕਾਰਵਾਈ ਕਰਨ ਦੀ ਸਿੱਖਿਆ ਅਧਿਕਾਰੀ ਕੋਲ ਮੰਗ ਕੀਤੀ ਹੈ। ਬੈਂਕ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਕਸਟਮਰ ਨੂੰ ਇਥੇ ਤੰਗ ਪ੍ਰੇਸ਼ਾਨ ਨਹੀਂ ਕੀਤਾ ਜਾਂਦਾ। ਨਿਯਮਾਂ ਅਨੁਸਾਰ ਉਹ ਹਰ ਸਮੇਂ ਪਬਲਿਕ ਦੀ ਸੇਵਾ ਲਈ ਹਾਜ਼ਰ ਹਨ। ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਅਧਿਆਪਕ ਅਵਤਾਰ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਮੋਬਾਇਲ ਆਊਟਆਫ ਕਵਰੇਜ਼ ਆਉਂਦਾ ਰਿਹਾ। ਇਸ ਸਬੰਧੀ ਜਦੋਂ ਬਲਾਕ ਸਿੱਖਿਆ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਵੱਲੋਂ ਭੇਜੀ ਗਈ ਪੱਤਰ ਦੀ ਕਾਪੀ ਉਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ।

WRITTEN BY