Skip to content
Independent perspectives. Global stories.
BREAKING

ਕੈਲੀਫੋਰਨੀਆ ਦੀ ਇੱਕ ਅਖ਼ਬਾਰ ਨੇ ਮੇਰੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ : ਕਰਨੈਲ ਸਿੰਘ ਬਾਠ

Share this story

ਨਿਊਯਾਰਕ, 6 ਅਕਤੂਬਰ (ਡਾ. ਗਿੱਲ)- ਸ. ਕਰਨੈਲ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ ਈਸਟ ਕੋਸਟ ਅਕਾਲੀ ਦਲ (ਬਾਦਲ) ਨੇ ਕੈਲੀਫੋਰਨੀਆ ਦੀ ਇੱਕ ਪੰਜਾਬੀ ਅਖਬਾਰ ਵੱਲੋਂ ਉਨ੍ਹਾਂ ਦੁਆਰਾ ਅਕਾਲੀ ਦਲ (ਬ) ਦੇ ਹਿੱਤਾਂ ਨਾਲ ਖੇਡਣਾ ਕਰਾਰ ਦਿੱਤਾ ਹੈ। ਸ. ਬਾਠ ਨੇ ਕਿਹਾ ਕਿ ਇਸ ਅਖਬਾਰ ਨੇ ਮੇਰੇ ਬਿਆਨ ਨੂੰ ਸੋਧ ਕੇ ਲਿਖਣ ਦੀ ਬਜਾਏ ਸਗੋਂ ਗਲਤ ਹਵਾ ਦਿੱਤੀ, ਤਾਂ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਤਰੇੜਾਂ ਪੈ ਜਾਣ। ਉਨ੍ਹਾਂ ਕਿਹਾ ਕਿ ਇਹ ਬਿਆਨ ਰਿਆੜ ਸਾਹਿਬ ਨੇ ਵੀ ਲਾਇਆ, ਪੰਜਾਬ ਟਾਇਮਜ਼ ਨੇ ਵੀ ਲਾਇਆ ਤੇ ਹੋਰ ਅਖਬਾਰਾਂ ਨੇ ਵੀ ਲਾਇਆ, ਪਰ ਕਿਸੇ ਵੀ ਅਖਬਾਰ ਨੇ ਇਸ ਤਰੀਕੇ ਨਾਲ ਨਹੀਂ ਲਿਖਿਆ। ਇਨ੍ਹਾਂ ਦਾ ਮੈਂ ਬਹੁਤ-ਬਹੁਤ ਰਿਣੀ ਹਾਂ। ਇਸ ਨੂੰ ਪੱਤਰਕਾਰੀ ਕਹਿੰਦੇ ਹਨ। ਕਿਸੇ ਵੀ ਸਿਆਸੀ ਪਾਰਟੀ ਨਾਲ ਇਤਨਾ ਵਿਤਕਰਾ ਕਰਨਾ ਇਹ ਅਖਬਾਰ ਦਾ ਰੋਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਜਲੰਧਰ ਦੀ ਇੱਕ ਅਖਬਾਰ ਵਿੱਚ ਕਾਫੀ ਸਮਾਂ ਪੱਤਰਕਾਰੀ ਕੀਤੀ ਹੈ। ਮੈਂ ਅਣਜਾਣ ਨਹੀਂ, ਮੈਂ ਕੋਈ ਗਲਤ ਨਹੀਂ ਕੀਤਾ ਅਤੇ ਨਾ ਹੀ ਕੋਈ ਐਸੀ ਹਰਕਤ ਕੀਤੀ ਹੈ ਜਿਸ ਨਾਲ ਸਮਾਜ ਦਾ ਸਿਰ ਨੀਵਾਂ ਹੋਵੇ। ਮੈਂ ਅਕਾਲੀ ਦਲ (ਬ) ਵਿੱਚ ਲੰਬੀ ਸੇਵਾ ਕਰਨਦਾ ਕਰੈਡਿਟ ਹੀ ਮੰਗਿਆ ਸੀ ਉਹ ਵੀ ਆਪਣੀ ਪਾਰਟੀ ਤੋਂ ਜਿਸ ’ਤੇ ਮੇਰਾ ਥੋੜ੍ਹਾ ਜਿਹਾ ਜਸਪ੍ਰੀਤ ’ਤੇ ਗਿਲਾ ਸੀ ਜੋ ਅਗਲੇ ਦਿਨ ਹੀ ਉਨ੍ਹਾਂ ਮੈਨੂੰ ਭਰੋਸੇ ਵਿੱਚ ਲੈ ਲਿਆ ਜਿਸ ’ਤੇ ਮੈਂ ਸਾਰੀਆਂ ਅਖਬਾਰਾਂ ਨੂੰ ਬਿਆਨ ਰੋਕ ਲੈਣ ਲਈ ਬੇਨਤੀ ਕੀਤੀ ਸੀ, ਪਰ ਸਾਰੀਆਂ ਅਖਬਾਰਾਂ ਨੇ ਇਹ ਬਿਆਨ ਰੋਕ ਦਿੱਤਾ, ਪਰ ‘ਅੰਮ੍ਰਿਤਸਰ ਟਾਇਮ’ ਨੇ ਰੋਕਿਆ ਨਹੀਂ ਸਗੋਂ ਇਸ ਦੇ ਉਲਟ ਬਹੁਤ ਵੱਡਾ ਭਰ ਕੇ ਲਾਇਆ। ਮੈਂ ਹੁਣ ਵੀ ਲਿਖਦਾ ਹਾਂ ਕਿ ਐਸ ਟਾਈਮ ਮੇਰਾ ਮੇਰੀ ਪਾਰਟੀ ਵਿੱਚ ਭਾਵੇਂ ਉਹ ਕੈਬਨਿਟ ਮੰਤਰੀ ਹੋਵੇ ਭਾਵੇਂ ਯੂਐਸਏ ਹਾਈ ਪਾਵਰ ਕੋਰ ਕਮੇਟੀ ਹੋਵੇ, ਕੋਈ ਵੀ ਗਿਲਾ ਨਹੀਂ। ਕਦੇ ਵੀ ਤੱਤਿਆਂ ਪਾਣੀਆਂ ਨਾਲ ਘਰ ਨਹੀਂ ਲੂਸਦੇ। ਅਕਾਲੀ ਦਲ (ਬ) ਦੇ ਲੱਖਾਂ ਦੁਸ਼ਮਣ ਹੋਣਗੇ, ਪਰ ਪਾਰਟੀ ਦਾ ਕੋਈ ਨੁਕਸਾਨ ਨਹੀਂ ਕਰ ਸਕਦੇ ਕਿਉਂਕਿ ਇਹ ਪਾਰਟੀ ਇਕੱਲੀ ਪੰਜਾਬ ਦੀ ਨਹੀਂ ਹੁਣ ਸਾਰੀ ਦੁਨੀਆ ਵਿੱਚ ਪੈਰ ਪਸਾਰ ਚੁੱਕੀ ਹੈ। ਮੈਂ ਪਾਰਟੀ ਦੀ ਤਰੱਕੀ ਵਾਸਤੇ ਹਰ ਕੁਰਬਾਨੀ ਲਈ ਤੱਤਪਰ ਹਾਂ। ਅਸੀਂ ਸ. ਸੁਖਬੀਰ ਸਿੰਘ ਬਾਦਲ ਪਾਰਟੀ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਚੱਲਣ ਦਾ ਵਾਅਦਾ ਕਰਦੇ ਹਾਂ ਅਤੇ ਹਰ ਪਹਿਰਾ ਦੇਣ ਲਈ ਤਿਆਰ ਹਾਂ।

WRITTEN BY