Skip to content
Independent perspectives. Global stories.
BREAKING

ਸਲਾਹਕਾਰ ਕਮੇਟੀਆਂ ’ਚ ਨਿਯੁਕਤ ਨਵੇਂ ਮੈਂਬਰਾਂ ਦਾ ਦੁਕਾਨਦਾਰਾਂ ਵੱਲੋਂ ਸਨਮਾਨ

Share this story

ਲੁਧਿਆਣਾ, 5 ਅਕਤੂਬਰ (ਮਨਿੰਦਰਪਾਲ ਸਿੰਘ ਮਿੱਡਾ)- ਅਕਾਲ ਮਾਰਕੀਟ ਵਿੱਚ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਰਕਾਰੀ ਸਲਾਹਕਾਰ ਕਮੇਟੀਆਂ ਵਿੱਚ ਨਿਯੁਕਤ ਕੀਤੇ ਗਏ ਨਵੇਂ ਮੈਂਬਰਾਂ ਦਾ ਦੁਕਾਨਦਾਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ’ਤੇ ਉਚੇਚੇ ਤੌਰ ’ਤੇ ਪਹੁੰਚੇ ਪ੍ਰਧਾਨ ਸ. ਹਰਭਜਨ ਸਿੰਘ ਡੰਗ ਦਾ ਧੰਨਵਾਦ ਕੀਤਾ ਗਿਆ। ਬਾਬਾ ਅਜੀਤ ਸਿੰਘ ਜੀ ਦਾ ਵੀ ਸਨਮਾਨ ਕੀਤਾ ਗਿਆ। ਸ. ਬਲਵਿੰਦਰ ਸਿੰਘ ਭੁੱਲਰ ਮੈਂਬਰ ਜ਼ਿਲ੍ਹਾ ਸਹਿਕਾਰਤਾ ਕਮੇਟੀ, ਸ. ਅਰਵਿੰਦਰ ਸਿੰਘ ਟੋਨੀ ਮੈਂਬਰ ਜ਼ਿਲ੍ਹਾ ਫੂਡ ਸਪਲਾਈ, ਸ. ਗੁਰਿੰਦਰ ਸਿੰਘ ਜੋਲੀ ਮੈਂਬਰ ਜ਼ਿਲ੍ਹਾ ਫੂਡ ਸਪਲਾਈ, ਸ. ਮਨਿੰਦਰਪਾਲ ਸਿੰਘ ਮਿੱਡਾ ਮੈਂਬਰ ਜ਼ਿਲ੍ਹਾ ਕਾਰਪੋਰੇਸ਼ਨ ਕਮੇਟੀ ਨਿਯੁਕਤ ਕਰਨ ’ਤੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ

ਦਾ ਧੰਨਵਾਦ ਕਰਦਿਆਂ ਸ. ਬਲਵਿੰਦਰ ਸਿੰਘ ਭੁੱਲਰ ਨੇ ਵੱਖ-ਵੱਖ ਮਹਿਕਮਿਆਂ ਨਾਲ ਸਬੰਧਿਤ ਕੰਮਾਂ ਬਾਰੇ ਦੱਸਦਿਆਂ ਕਿਹਾ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ’ਤੇ ਹਰਜਿੰਦਰ ਸਿੰਘ ਬਵੇਜਾ ਪਰਮਜੀਤ ਸਿੰਘ ਪੰਮਾ, ਖੁਸ਼ਜੀਤ ਸਿੰਘ, ਬਲਵੰਤ ਸਿੰਘ ਚਾਵਲਾ, ਅਰਵਿੰਦਰ ਸਿੰਘ ਮੱਕੜ, ਪਰਵਿੰਦਰ ਸਿੰਘ ਬੱਗਾ ਚੇਅਰਮੈਨ, ਬੋਬੀ ਐਮਸਨ, ਗੁਰਿੰਦਰ ਸਿੰਘ ਐਸਪੀ, ਹੈਪੀ ਸੰਤ, ਜਿੰਮੀ, ਅਜਿੰਦਰਪਾਲ ਸੇਠੀ, ਹਰਪ੍ਰੀਤ ਰਿੰਕੂ, ਗਗਨਦੀਪ ਸਿੰਘ ਡੰਗ, ਕਮਲਦੀਪ ਸਿੰਘ ਸੇਠੀ, ਜਸਬੀਰ ਸਿੰਘ ਜੱਸੀ, ਅਮਰਦੀਪ ਮਿੰਕਾ, ਮੋਨੂੰ, ਤਰਨਦੀਪ ਸਿੰਘ, ਜਸਮਿੰਦਰ ਸਿੰਘ ਮਿੰਟਾ, ਬਿੱਲਾ, ਧਰਮਿੰਦਰ ਸਿੰਘ, ਤੀਰਥ, ਗੁਲਸ਼ਨ ਕੁਮਾਰ, ਸੁਮਿਤ, ਅਮਨਪ੍ਰੀਤ ਸਿੰਘ ਭੁੱਲਰ, ਬਿੱਟੂ ਬਜਾਜ ਅਤੇ ਜਗਮੋਹਨ ਸਿੰਘ ਆਦਿ ਮੌਜੂਦ ਸਨ।

WRITTEN BY