ਗੁਰੂਹਰਸਹਾਏ, 6 ਅਕਤੂਬਰ (ਮਹਿੰਦਰ ਸਿੰਘ ਥਿੰਦ)- ਐਕਸਿਸ ਬੈਂਕ ਦੇ ਮੈਨੇਜਰ ਵੱਲੋਂ ਮੌਜੂਦਾ ਮਹਿਲਾ ਸਰਪੰਚ ਨਾਲ ਦੁਰਵਿਵਹਾਰ ਕਰਨ ਅਤੇ ਅਪਸ਼ਬਦ ਬੋਲਣ ਦੇ ਮਾਮਲੇ ਨੂੰ ਲੈ ਕੇ ਅੱਜ ਸਰਪੰਚ ਯੂਨੀਅਨ ਦਾ ਵਫਦ ਸਬਡਵੀਜਨ ਦੇ ਐਸ.ਡੀ.ਐਮ. ਨੂੰ ਕਾਰਵਾਈ ਲਈ ਮਿਲਿਆ। ਇਸ ਵਫ਼ਦ ਦੀ ਪ੍ਰਧਾਨ ਸਰਪੰਚ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਸਾਉਣਾ ਨੇ ਕੀਤੀ। ਇਸ ਮੌਕੇ ਅਹੁਦੇਦਾਰਾਂ ਨੇ ਵਿਚਾਰਾਂ ਕੀਤੀਆਂ ਅਤੇ ਬੈਂਕ ਮੈਨੇਜਰ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਜਿਸ ’ਤੇ ਐਸ.ਡੀ.ਐਮ.ਹਰਦੀਪ ਸਿੰਘ ਧਾਰੀਵਾਲ ਨੇ ਅਹੁਦੇਦਾਰਾਂ ਨੂੰ ਵਿਸ਼ਵਾਸ਼ ਦੁਆਇਆ ਅਤੇ ਬੈਂਕ ਮੈਨੇਜਰ ਦੇ ਦੋਸ਼ੀ ਪਾਏ ਜਾਣ ’ਤੇ ਕਾਰਵਾਈ ਦਾ ਭਰੋਸਾ ਦਿੱਤਾ। ਜਿਕਰਯੋਗ ਹੈ ਕਿ ਪਿੰਡ ਸੈਦੇ ਕੇ ਮੋਹਣ ਦੀ ਮਹਿਲਾ ਸਰਪੰਚ ਹਰਜੀਤ ਕੌਰ ਵੱਲੋਂ ਆਪਣੇ ਪੰਚਾਇਤੀ ਫੰਡਾਂ ਸਬੰਧੀ ਐਕਸਿਸ ਬੈਂਕ ਬ੍ਰਾਂਚ ਮੋਹਣ ਕੇ ਉਤਾੜ ਦੇ ਮੈਨੇਜਰ ਨਾਲ ਫ਼ੋਨ ਪਰ ਗੱਲਬਾਤ ਕੀਤੀ ਤਾਂ ਮੈਨੇਜਰ ਅਲੋਕ ਸ਼ਰਮਾਵੱਲੋਂ ਕੋਈ ਢੁਕਵਾਂ ਜਵਾਬ ਨਾ ਦਿੰਦਿਆ ਅੱਪ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਮਹਿਲਾ ਸਰਪੰਚ ਨੇ ਐਕਸਿਸ ਬੈਂਕ ਦੇ ਮਾਲਕ ਨੂੰ ਲਿਖਤੀ ਸ਼ਿਕਾਇਤਾਂ ਰਾਹੀਂ ਕਾਰਵਾਈ ਦੀ ਮੰਗ ਕਰਦਿਆਂ ਦੱਸਿਆ ਕਿ ਸਾਲ 2014 ਦੌਰਾਨ ਸਰਪੰਚ ਅਹੁਦੇ ਦੀ ਤਨਖਾਹ ਜਿਸ ਦਾ ਚੈਕ ਸਬੰਧਤ ਬੀ.ਡੀ.ਪੀ.ਓ. ਦਫ਼ਤਰ ਗੁਰੂਹਰਸਹਾਏ ਵੱਲੋਂ ਐਕਸਿਸ ਬੈਂਕ ਦੇ ਮੈਨੇਜਰ ਅਲੋਕ ਸ਼ਰਮਾ ਨੂੰ ਕੈਸ਼ ਕਰਨ ਲਈ ਦਿੱਤਾ ਗਿਆ, ਜਿਸ ਨੂੰ ਵੱਖ-ਵੱਖ ਸਰਪੰਚਾਂ ਦੇ ਖਾਤਿਆਂ ਵਿਚ ਟਰਾਸਫਰ ਕਰਨਾ ਸੀ, ਜਿਸ ਨੂੰ ਬੈਂਕ ਮੈਨੇਜਰ ਨੇ ਟਰਾਂਸਫਰ ਨਾ ਕਰਕੇ ਆਪਣੇ ਪਾਸ ਹੀ ਰੱਖ ਲਿਆ ਅਤੇ ਵਾਰ ਵਾਰ ਕਹਿਣ ’ਤੇ ਇਸ ਪਹਿਲਾਂ ਤਾਂ ਪੈਸੇ ਖਾਤਿਆਂ ਵਿਚ ਭੇਜ ਦਿੱਤੇ ਹਨ ਦੇ ਬਾਰੇ ਕਹਿਣ ਲੱਗਾ ਜਦੋਂ ਪੈਸੇ ਚੈਕ ਕੀਤੇ ਜਾਂਦੇ ਸਨ ਤਾਂ ਖਾਤਿਆਂ ਵਿਚ ਕੋਈ ਵੀ ਪੈਸਾ ਨਹੀਂ ਪਾਇਆ ਗਿਆ। ਅਖੀਰ ਬੈਂਕ ਮੈਨੇਜਰ ਨੇ ਸਾਰੀ ਗੱਲ ਦਾ ਰੋਲਾ ਹੀ ਮੁਕਾ ਦਿੱਤਾ ਜਦੋਂ ਝੂਠ ਬੋਲ ਕਿ ਕਿਹਾ ਕਿ ਚੈਕ ਅਜੇ ਬੀ.ਡੀ.ਪੀ.ਓ. ਦਫ਼ਤਰ ਤੋਂ ਆਇਆ ਹੀ ਨਹੀਂ, ਜਦਕਿ ਇਸ ਸਬੰਧੀ ਬੀ.ਡੀ.ਪੀ.ਓ. ਚਰਨਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੈਕ ਪਿਛਲੇ ਕੁਝ ਦਿਨ ਪਹਿਲਾਂ ਦੇ ਦਿੱਤਾ ਗਿਆ ਹੈ, ਜੋ ਬੈਂਕ ਮੈਨੇਜਰ ਪਾਸ ਹੀ ਹੈ। ਮਹਿਲਾ ਸਰਪੰਚ ਨੇ ਦੱਸਿਆ ਕਿ 1 ਅਕਤੂਬਰ ਤੋਂ ਪਹਿਲਾਂ ਦਾ ਚੈਕ ਮੈਨੇਜਰ ਪਾਸ ਸੀ ਅਤੇ ਉਸ ਨੇ ਸਾਨੂੰ ਗੁੰਮਰਾਹ ਕੀਤਾ ਅਤੇ ਉਲਟਾ ਫ਼ੋਨ ਉਪਰ ਅਪਸ਼ਬਦ ਬੋਲੇ ਹਨ। ਮਹਿਲਾ ਸਰਪੰਚ ਹਰਜੀਤ ਕੌਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਬੁਢਾਪਾ, ਅੰਗਹੀਣ, ਵਿਧਵਾ ਪੈਨਸ਼ਨਾਂ ਦੇ ਖਾਤੇ ਵੀ ਇਸੇ ਬੈਂਕ ਵਿਚ ਖੋਲੇ ਗਏ ਹਨ ਅਤੇ ਪਿਛਲੇ 3 ਮਹੀਨਿਆਂ ਤੋਂ ਜੇ ਕੋਈ ਲਾਭਪਤਾਰੀ ਪੈਨਸ਼ਨ ਦਾ ਪਤਾ ਕਰਨ ਲਈ ਆਉਂਦਾ ਹੈ ਤਾਂ ਇਸ ਹੰਕਾਰੇ ਬੈਂਕ ਮੈਨੇਜਰ ਵੱਲੋਂ ਉਸ ਨਾਲ ਵੀ ਦੁਰਵਿਵਹਾਰ ਕੀਤਾ ਜਾਂਦਾ ਹੈ ਅਤੇ ਅਪਸ਼ਬਦ ਬੋਲ ਕੇ ਬੈਂਕ ਵਿਚ ਕੱਢ ਦਿੱਤਾ ਜਾਂਦਾ ਹੈ। ਮਹਿਲਾ ਸਰਪੰਚ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਅਜਿਹੇ ਬੈਂਕ ਮੈਨੇਜਰ ਕਾਰਨ ਐਕਸਿਸ ਬੈਂਕ ਕੰਪਨੀ ਨੂੰ ਉਚ ਅਫ਼ਸਰਾਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਮੌਕੇ ਇਕਬਾਲ ਸਿੰਘ ਚੇਅਰਮੈਨ ਬਲਾਕ ਸੰਮਤੀ, ਸਰਪੰਚ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਸਾਉਣਾ, ਯੂਥ ਜ਼ਿਲ੍ਹਾ ਸਕੱਤਰ ਮੱਖਣ ਸਿੰਘ, ਰਾਜਪ੍ਰੀਤ ਸਰਪੰਚ ਮੋਹਣ ਕੇ, ਹਰਪਿਆਰ ਸਿੰਘ ਸਰਪੰਚ ਬੋਹੜੀਆਂ, ਮੰਗਲ ਸਿੰਘ ਸਰਪੰਚ ਮੋਤੀ ਵਾਲਾ, ਮੱਖਣ ਸਿੰਘ ਸਰਪੰਚ ਬਸਤੀ ਮੱਘਰ ਸਿੰਘ ਵਾਲੀ, ਰੂਪ ਸਿੰਘ ਸਰਪੰਚ ਖੈਰੇ ਕੇ, ਹਰਜਿੰਦਰ ਸਿੰਘ ਸਰਪੰਚ ਨਿਧਾਨਾ, ਦਰਸ਼ਨ ਸਿੰਘ ਸਰਪੰਚ ਗੋਬਿੰਦਗੜ੍ਹ ਗਹਿਰੀ, ਹਰਬੰਸ ਸਿੰਘ ਸਰਪੰਚ ਬਸਤੀ ਮੱਘਰ ਸਿੰਘ ਵਾਲੀ, ਪ੍ਰਵੀਨ ਕੁਮਾਰ ਮੇਘਾ ਰਾਏ, ਦੇਸ ਰਾਜ ਪੰਚ, ਅੰਗਰੇਜ ਸਿੰਘ ਸਰਪੰਚ ਪਾਲੇ ਚੱਕ, ਸੁਭਾਸ਼ ਚੰਦਰ ਪੰਚ ਸੈਦੇ ਕੇ ਤੋਂ ਇਲਾਵਾ ਅਨੇਕਾਂ ਪਤਵੰਤੇ ਹਾਜ਼ਰ ਸਨ।



