Skip to content
Independent perspectives. Global stories.
BREAKING

ਟਰੱਕਾਂ ਦੀ ਹੜਤਾਲ ਕਾਰਨ ਵਪਾਰੀ ਪ੍ਰੇਸ਼ਾਨ

Share this story

ਬਨੂੜ, 5 ਅਕਤੂਬਰ (ਦਲਜੀਤ ਸਿੰਘ)- ਭਰ ਵਿੱਚ ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਸੱਦੇ ’ਤੇ ਅਣਮਿੱਥੇ ਸਮੇਂ ਲਈ ਟਰੱਕ ਮਾਲਕਾਂ ਨੇ ਜੋ ਹੜਤਾਲ ਇੱਕ ਅਕਤੂਬਰ ਤੋਂ ਸ਼ੁਰੂ ਕੀਤੀ ਹੋਈ ਹੈ ਉਹ ਅੱਜ ਚੌਥੇ ਦਿਨ ਵਿੱਚ ਦਾਖਲ ਹੋ ਗਈ ਹੈ। ਜਿਸ ਕਾਰਨ ਨਾ ਤਾਂ ਬਾਹਰਲੇ ਸੂਬਿਆਂ ਤੋਂ ਸਾਮਾਨ ਆ ਰਿਹਾ ਹੈ ਤੇ ਨਾ ਹੀ ਜਾ ਰਿਹਾ ਹੈ। ਤਿਉਹਾਰਾਂ ਦਾ ਸੀਜ਼ਨ ਆਉਣ ਕਾਰਨ ਵਪਾਰੀ ਵਰਗ ਬਹੁਤ ਪ੍ਰੇਸ਼ਾਨ ਹੈ। ਆਮ ਵਰਤੋਂ ਵਿੱਚ ਆਉਣ ਵਾਲੀਆਂ ਜ਼ਰੂਰੀ ਵਸਤਾਂ ਦੇ ਭਾਅ ਵਧਣੇ ਸ਼ਉਰੂ ਹੋ ਗਏ ਹਨ। ਜਿਸ ਕਾਰਨ ਆਮ ਆਦਮੀ ਪ੍ਰਭਾਵਿਤ ਹੋਵੇਗਾ। ਟਰੱਕ ਆਪਰੇਟਰ ਪ੍ਰੇਮ ਸਿੰਘ ਘੜਾਮਾਂ ਤੇ ਬਲਜੀਤ ਸਿੰਘ ਰਿੰਕੂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਟਰੱਕ ਮਾਲਕਾਂ ਦੀਆਂ ਮੰਗਾਂ ਨੂੰ ਮੰਨ ਕੇ ਹੜਤਾਲ ਖਤਮ ਕਰਵਾਈ ਜਾਵੇ। ਹੜਤਾਲ ਕਾਰਨ ਸੜ੍ਹਕਾਂ ਖਾਲੀ-ਖਾਲੀ ਨਜ਼ਰ ਆ ਰਹੀਆਂ ਹਨ। ਸੜ੍ਹਕਾਂ ਦੇ ਕਿਨਾਰੇ ਖੁੱਲ੍ਹੇ ਢਾਬੇ ਟਰੱਕ ਦੀ ਹੜਤਾਲ ਹੋਣ ਕਾਰਨ ਬੰਦ ਹੋਣ ਦੇ ਕਿਨਾਰੇ ਹਨ। ਜਿਸ ਕਾਰਨ ਬੇਰੁਜ਼ਾਗਰੀ ਵਧਣ ਦੀ ਸੰਭਾਵਨਾ ਹੈ।

WRITTEN BY