Skip to content
Independent perspectives. Global stories.
BREAKING

ਹਾਈਕੋਰਟ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਦੇ ਕੰਮਕਾਜ ’ਤੇ ਰੋਕ

Share this story

ਚੰਡੀਗੜ੍ਹ, 5 ਅਕਤੂਬਰ (ਪੀ. ਟੀ.)- ਪੰਜਾਬ ਹਰਿਆਣਾ ਹਾਈਕੋਰਟ ਨੇ ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵਨਿਯੁਕਤ ਮੁਖ ਸਕ¤ਤਰ ਸ. ਹਰਚਰਨ ਸਿੰਘ ਦੇ ਕੰਮਕਾਜ ’ਤੇ ਰੋਕ ਲਗਾ ਦਿ¤ਤੀ ਹੈ।ਸ਼੍ਰੋਮਣੀ ਕਮੇਟੀ ਵਿੱਚ ਮੁੱਖ ਸਕੱਤਰ ਦਾ ਨਵਾਂ ਅਹੁਦਾ ਕਾਇਮ ਕੀਤਾ ਗਿਆ ਸੀ। 25 ਅਗਸਤ ਨੂੰ ਕਮੇਟੀ ਦੀ ਕਾਰਜਕਾਰਨੀ ਨੇ ਇਸ ਨਿਯੁਕਤੀ ਨੂੰ ਪ੍ਰਵਾਨਗੀ ਦਿੱਤੀ ਸੀ। ਕੁਝ ਸਿੱਖ ਸੰਗਠਨ ਇਸ ਨਿਯੁਕਤੀ ਦਾ ਵਿਰੋਧ ਕਰ ਰਹੇ ਸਨ। ਹਾਈ ਕੋਰਟ ਨੇ ਅੱਜ ਮੁੱਖ ਸਕ¤ਤਰ ਦੇ ਅਹੁਦੇ ਅਤੇ ਇਸ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਅਪੀਲ ‘ਤੇ ਸੁਣਵਾਈ ਕਰਦਿਆਂ ਐ¤ਸ.ਜੀ.ਪੀ.ਸੀ. ਪੰਜਾਬ ਸਰਕਾਰ, ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਸਾਰੇ ਪ¤ਖਾਂ ਨੂੰ 5 ਨਵੰਬਰ ਤ¤ਕ ਇਸ ਬਾਰੇ ਜਵਾਬ ਦਾਖਲ ਕਰਨਾ ਪਵੇਗਾ।ਇਸ ਮਾਮਲੇ ’ਚ ਅਪੀਲ ਦਾਖਲ ਕਰਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸਹਿਜਧਾਰੀ ਸਿ¤ਖਾਂ ਦੇ ਵੋਟਪਾਉਣ ਦੇ ਅਧਿਕਾਰ ਦਾ ਮਾਮਲਾ ਸੁਪਰੀਮ ਕੋਰਟ ’ਚ ਅੜਿਆ ਪਿਆ ਹੈ। ਅਜਿਹੇ ’ਚ ਕਿਸੇ ਅਹੁਦੇ ’ਤੇ ਨਿਯੁਕਤੀ ਨਹੀਂ ਕੀਤੀ ਜਾ ਸਕਦੀ, ਜੋ ਮੌਜੂਦਾ ਸਮੇਂ ’ਚ ਸਿ¤ਖ ਗੁਰਦੁਆਰਾ ਐਕਟ ‘ਚ ਵਰਣਿਤ ਨਾ ਹੋਵੇ।ਪਟੀਸ਼ਨਰ ਨੇ ਉਮੀਦਵਾਰ ਦੀ ਉਮਰ ’ਤੇ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ ਨਿਯਮਾਂ ਅਨੁਸਾਰ ਉਮੀਦਵਾਰ ਉਮਰ ਦੇ ਮਾਪਦੰਡਾਂ ’ਤੇ ਖਰਾ ਨਹੀਂ ਉਤਰਦਾ।

WRITTEN BY