Skip to content
Independent perspectives. Global stories.
BREAKING

ਸ: ਸੁਖਬੀਰ ਸਿੰਘ ਬਾਦਲ ਦੀਆਂ ਵੀਡੀਓ ਕਾਨਫਰੰਸਾਂ ਲਈ ਅਮਰੀਕਾ ’ਚ ਭਾਰੀ ਉਤਸ਼ਾਹ : ਜਸਪ੍ਰੀਤ ਸਿੰਘ ਅਟਾਰਨੀ

Share this story

ਸੈਕਰਾਮੈਂਟੋ, 5 ਅਕਤੂਬਰ (ਪੀ.ਟੀ.)- ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀਆਂ ਅਹਿਮ ਮੀਟਿੰਗਾਂ ਸ: ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕੋਰ ਕਮੇਟੀ ਦੀ ਪ੍ਰਧਾਨਗੀ ਹੇਠ ਇੰਡਿਆਨਾ ਅਤੇ ਸਿਨਸਿਨਾਟੀ ਓਹੀਓ ਵਿਖੇ ਹੋਈਆਂ। ਇਨ੍ਹਾਂ ਮੀਟਿੰਗਾਂ ਵਿਚ ਸ: ਬਲਦੇਵ ਸਿੰਘ ਸੱਲ੍ਹਾ ਪ੍ਰਧਾਨ ਮਿਡਵੈਸਟ ਅਤੇ ਮੈਂਬਰ ਕੋਰ ਕਮੇਟੀ, ਮੁਖਤਾਰ ਸਿੰਘ ਹੈਪੀ ਹੀਰ ਮੈਂਬਰ ਕੋਰ ਕਮੇਟੀ, ਬਚਨ ਸਿੰਘ ਗਿੱਲ ਚੇਅਰਮੈਨ ਮਿਡਵੈਸਟ ਅਤੇ ਮੈਂਬਰ ਕੋਰ ਕਮੇਟੀ, ਸ: ਗੁਰਪ੍ਰੀਤ ਸਿੰਘ ਸੱਲਾਂ ਪ੍ਰਧਾਨ ੍ਯਇੰਡਿਆਨਾ, ਸ: ਸਰਬਜੀਤ ਸਿੰਘ, ਗੁਰਮੀਤ ਸਿੰਘ, ਸ: ਗੁਰਿੰਦਰ ਸਿੰਘ, ਸੁਰਜੀਤ ਸਿੰਘ ਮਾਵੀ ਪ੍ਰਧਾਨ ਓਹੀਓ, ਹਰਵਿੰਦਰ ਸਿੰਘ ਵਾਲੀਆ ਚੇਅਰਮੈਨ ਓਹੀਓ, ਪਵਨ ਕੁਮਾਰ, ਅਮਰਜੀਤ ਸਿੰਘ ਤੱਖਰ ਸੀਨੀਅਰ ਵਾਈਸ ਪ੍ਰਧਾਨ ਓਹੀਓ, ਪਲਵਿੰਦਰ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ, ਅਮਰੀਕ ਸਿੰਘ ਟਿਵਾਣਾ, ਪਰਮਜੀਤ ਸਿੰਘ ਗਰਚਾ, ਬਹਾਦਰ ਸਿੰਘ ਮੁੰਡੀ, ਬਹਾਦਰ ਸਿੰਘ ਕਲੇਰ ਆਦਿ ਕਈਸੀਨੀਅਰ ਆਗੂ ਸ਼ਾਮਿਲ ਹੋਏ। ਇਸ ਮੌਕੇ ਸ: ਗੁਰਪ੍ਰੀਤ ਸਿੰਘ ਸੱਲਾਂ ਨੇ ਇੰਡਿਆਨਾ ਸਟੇਟ ਦੀ ਪ੍ਰਧਾਨਗੀ ਦਾ ਕੰਮਕਾਰ ਸੰਭਾਲਿਆਂ। ਇਸ ਮੌਕੇ ਉਪਰੋਕਤ ਮੈਂਬਰਾਂ ਵਲੋਂ ਕਈ ਮਤੇ ਪਾਸ ਕੀਤੇ ਗਏ। ਮਤਿਆਂ ਸਬੰਧੀ ਜਾਣਕਾਰੀ ਦਿੰਦਿਆਂ ਸ: ਜਸਪ੍ਰੀਤ ਸਿੰਘ ਅਟਾਰਨੀ ਚੇਅਰਮੈਨ ਹਾਈ ਪਾਵਰ ਕੋਰ ਕਮੇਟੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸੁਪਰੀਮ ਪਾਵਰ ਹੈ, ਸ੍ਰੀ ਅਕਾਲ ਤਖ਼ਤ ਦਾ ਹੁਕਮਨਾਮਾ ਮੰਨਣ ਦਾ ਫਰਜ਼ ਹਰ ਸਿੱਖ ਦਾ ਹੈ, ਇਸ ਲਈ ਅਮਰੀਕਾ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨਾਲ ਹਨ। ਉਨ੍ਹਾਂ ਕਿਹਾ ਕਿ ਜੋ ਹੁਕਮਨਾਮੇ ਦਾ ਵਿਰੋਧ ਕਰਦੇ ਹਨ ਉਹ ਸਰਕਾਰੀ ਏਜੰਸੀਆਂ ਦੇ ਏਜੰਟ ਹਨ, ਜੋ ਸਿੱਖ ਕੌਮ ਨੂੰ ਕਮਜ਼ੋਰ ਕਰਨ ‘ਚ ਲੱਗੇ ਹੋਏ ਹਨ। ਅਮਰੀਕਾ ਦੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗੁਰਮੀਤ ਰਾਮ ਰਹੀਮ ਦੇ ਮਾਫ਼ੀਨਾਮਾ ਮਾਮਲੇ ਤੇ ਕਮੇਟੀ ਬਣਾਉਣ ਦੇ ਫੈਸਲੇ ਦਾ ਸਮਰਥਨ ਕਰਦੀ ਹੈ। ਇਸ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਰਾਮ ਰਹੀਮ ਦੇ ਮਾਫ਼ੀਨਾਮਾ ’ਤੇ ਦਿੱਤੇ ਭਰਪੂਰ ਸਮਥਰਨ ਦਾ ਵੀ ਸਵਾਗਤ ਕਰਦੀ ਹੈ। ਇਸ ਮੌਕੇ ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸ: ਸੁਖਬੀਰ ਸਿੰਘ ਬਾਦਲ ਵਲੋਂ ਜਲਦ ਹੀ ਯੂ.ਐਸ.ਏ. ਵਿਚ ਵੀਡੀਓ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ, ਜਿਸ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਵੀਡੀਓ ਕਾਨਫਰੰਸਾਂ ਵਿਚ ਐਨ.ਆਰ.ਆਈਜ਼ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਸ: ਸੁਖਬੀਰ ਸਿੰਘ ਬਾਦਲ ਨੂੰ ਜਾਣੂੰ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦੇ ਢੁਕਵੇਂ ਹੱਲ ਕੀਤੇ ਜਾਣਗੇ। ਸ: ਜਸਪ੍ਰੀਤ ਸਿੰਘ ਅਟਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਹੀ ਨੀਤੀਆਂ ਵਿਦੇਸ਼ਾਂ ‘ਚ ਰਹਿੰਦੇ ਐਨ.ਆਰ.ਆਈਜ਼ ਤੱਕ ਨਹੀਂ ਪਹੁੰਚ ਰਹੀਆਂ, ਜਿਸ ਸਦਕਾ ਪਾਰਟੀ ਵਿਰੋਧੀ ਲੋਕ ਪਾਰਟੀ ਨੂੰ ਬਦਨਾਮ ਕਰਨ ਲਈ ਭੰਡੀ ਪ੍ਰਚਾਰ ਕਰ ਰਹੇ ਹਨ, ਜਿੰਨ੍ਹਾਂ ਨੂੰ ਨੱਥ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਘਰ ਘਰ ਤੱਕ ਪਹੁੰਚਾਈਆਂ ਜਾਣਗੀਆਂ। ਇਸ ਮੌਕੇ ਸ: ਮੋਹਨ ਸਿੰਘ ਖਟੜ ਪ੍ਰਧਾਨ ਵੈਸਟ ਕੋਸਟ, ਕੁਲਵੰਤ ਸਿੰਘ ਖਹਿਰਾ ਪ੍ਰਧਾਨ ਵੈਸਟ ਜੋਨ, ਬਲਦੇਵ ਸਿੰਘ ਸੱਲਾਂ ਮਿਡਵੈਸਟ, ਰਘਵੀਰ ਸਿੰਘ ਸੁਭਾਨਪੁਰ, ਸਤਪਾਲ ਸਿੰਘ ਬਰਾੜ, ਹਰਬੰਸ ਸਿੰਘ ਢਿੱਲੋਂ, ਅਰਵਿੰਦਰ ਸਿੰਘ ਲਾਖਨ, ਹਰਬੰਸ ਸਿੰਘ ਚਾਹਲ, ਅਵਤਾਰ ਸਿੰਘ ਗਿੱਲ, ਬਚਨ ਸਿੰਘ ਗਿੱਲ, ਹਾਕਮ ਸਿੰਘ ਗਰੇਵਾਲ ਆਦਿ ਨੇ ਉਪਰੋਕਤ ਮਤਿਆਂ ਦੀ ਪ੍ਰੋੜਤਾ ਕੀਤੀ।

WRITTEN BY