ਨਵੀਂ ਦਿੱਲੀ, 5 ਅਕਤੂਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਐਂਜਲਾ ਮਾਰਕਲ ਵਿਚਾਲੇ ਅੱਜ ਹੋਈ ਗੱਲਬਾਦ ਦੇ ਬਾਅਦ ਰਣਨੀਤਿਕ ਖੇਤਰਾਂ ਵਿੱਚ ਸਬੰਧਾਂ ਨੂੰ ਵਿਸਥਾਰ ਦੇਣ ਦੇ ਲਈ ਦੋਨਾਂ ਪੱਖਾਂ ਨੇ 18 ਸਮਝੌਤਿਆਂ (ਐਮਓਯੂ) ਉ¤ਪਰ ਦਸਤਖਤ ਕੀਤੇ। ਇਨ੍ਹਾਂ ਵਿੱਚ ਭਾਰਤ ’ਚ ਜਰਮਨ ਕੰਪਨੀਆਂ ਦੇ ਲਈ ਤੇਜ਼ੀ ਨਾਲ ਮਨਜ਼ੂਰੀ ਦਿਵਾਉਣ ਅਤੇ ਜਰਮਨ ਵੱਲੋਂ 1 ਅਰਬ ਯੂਰੋ ਦੇ ਸੂਰਜੀ ਉਰਜਾ ਬਿਜਲੀ ਫੰਡ ਦਾ ਐਲਾਨ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਚਾਂਸਲਰ ਮਾਰਕਲ ਨੇ ਤੀਸਰੀ ਉ¤ਚ ਪੱਧਰੀ ਗੱਲਬਾਤ ਦੇ ਤਹਿਤ ਰੱਖਿਆ, ਸੁਰੱਖਿਆ, ਖੁਫੀਆ ਜਾਣਕਾਰੀ, ਰੇਲਵੇ, ਵਪਾਰ, ਨਿਵੇਸ਼ ਅਤੇ ਸਵੱਛ ਊਰਜਾ ਵਰਗੇ ਪ੍ਰਮੁੱਖ ਖੇਤਰਾਂ ਵਿੱਚ ਸਬੰਧਾਂ ਨੂੰ ਵਿਸਥਾਰ ਦੇਣ ਉ¤ਤੇ ਸਹਿਮਤੀ ਪ੍ਰਗਟ ਕੀਤੀ ਅਤੇ ਅੱਤਵਾਦ ਦੇ ਖਤਰੇ ਨਾਲ ਮਿਲ ਕੇ ਲੜਣ ਦਾ ਫੈਸਲਾ ਕੀਤਾ।ਪ੍ਰਧਾਨ ਮੰਤਰੀ ਨੇ ਮਾਰਕਲ ਨਾਲ ਵਫਦ ਪੱਧਰ ’ਤੇ ਅਤੇ ਆਹਮਣੇ-ਸਾਹਮਣੇ 3 ਘੰਟੇ ਤੋਂ ਵੀ ਜ਼ਿਆਦਾ ਚੱਲੀ ਗੱਲਬਾਤ ਦੌਰਾਨ ਸਹਿਮਤੀ ਬਾਅਦ ਸਾਂਝੇ ਰੂਪ ਵਿੱਚ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ‘ਸਾਡਾ ਧਿਆਨ ਆਰਥਿਕ ਸਬੰਧਾਂ ਉ¤ਤੇ ਹੈ, ਪਰ ਮੇਰਾ ਮੰਨਣਾ ਹੈ ਕਿ ਅਸੀਮਿਤ ਚੁਣੌਤੀਆਂ ਅਤੇ ਮੌਕਿਆਂ ਦੇ ਸੰਸਾਰ ਵਿੱਚ ਭਾਰਤ ਅਤੇ ਜਰਮਨ ਦੁਨੀਆ ਦੇ ਲਈ ਵਧੇਰੇ ਮਨੁੱਖੀ, ਸ਼ਾਂਤੀਪੂਰਨ, ਇਨਸਾਫਪਸੰਦ ਅਤੇ ਟਿਕਾਊ ਭਵਿੱਖ ਹਾਸਿਲ ਕਰਨ ਦੇ ਵਿੱਚ ਵੀ ਮਜ਼ਬੂਤ ਭਾਈਵਾਲ ਹੋ ਸਕਦੇ ਹਨ।’ ਜਰਮਨ ਦੀਆਂ ਕੰਪਨੀਆਂ ਦੇ ਲਈ ਫਾਸਟ ਟਰੈਕ ਮਨਜ਼ੂਰੀ ਪ੍ਰਕਿਰਿਆ ਉ¤ਪਰ ਸਮਝੌਤੇ ਵਿੱਚ ਬਹੁਤ ਸਾਰੀਆਂ ਯੋਜਨਾਵਾਂ ਦੇ ਲਈ ਇੱਕਨੁਕਾਤੀ ਮਨਜ਼ੂਰੀ ਸ਼ਾਮਿਲ ਹੈ, ਜਿਸ ਦਾ ਮੰਤਵ ਵਧ ਤੋਂ ਵਧ ਜਰਮਨ ਕੰਪਨੀਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਹਿਮ ‘ਮੇਕ ਇਨ ਇੰਡੀਆ’ ਪਹਿਲ ਨਾਲ ਜੋੜਣ ਅਤੇ ਮਹੱਤਵਪੂਰਨ ਤਰੀਕੇ ਨਾਲ ਨਿਵੇਸ਼ ਕਰਨ ਦੇ ਲਈ ਉਤਸ਼ਾਹਿਤ ਕਰਨਾ ਹੈ।



