ਬਠਿੰਡਾ, 2 ਅਕਤੂਬਰ (ਸੁਖਵਿੰਦਰ ਸਰਾਂ)- ਕਿਸਾਨਾਂ ਦਾ ਪੱਕਾ ਮੋਰਚਾ ਸੂਬੇ ਦੇ ਹੋਰ 19 ਜਿਲ੍ਹਾ ਕੇਂਦਰਾਂ ਤੇ ਸ਼ੁਰੂ ਹੋ ਚੁੱਕਿਆ ਹੈ ਜਦਕਿ ਬਠਿੰਡਾ ਵਿਖੇ ਲੰਘ 17 ਸਤੰਬਰ ਤੋਂ ਸੁਰੂ ਹੋਇਆ ਪੱਕਾ ਮੋਰਚਾ ਅੱਜ 16 ਵੇਂ ਦਿਨ ਵਿੱਚ ਦਾਖਲ ਹੋ ਗਿਆ। ਮੋਰਚੇ ਨੂੰ ਕੱਲ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਸ਼ਹਿਰ ਦੀਆਂ 108 ਗੈਰ ਸਰਕਾਰੀ ਸੰਸਥਾਵਾਂ ਦੇ ਸ਼ਾਝੇ ਸੰਗਠਨ ‘ਬੈਗੋ’ ਵੱਲੋਂ ਮੋਰਚੇ ਨੂੰ ਸਾਫ ਸਫਾਈ, ਦਵਾਈਆਂ, ਲੰਗਰ, ਪੀਣ ਵਾਲਾ ਸਾਫ ਪਾਣੀ ਅਤੇ ਜੀਵਾਣੂ ਨਾਸਕ ਤੋਂ ਬਚਾਅ ਲਈ ਛਿੜਕਾਅ ਆਦਿ ਦੇ ਰੂਪ ਵਿੱਚ ਸਹਿਯੋਗ ਦਾ ਐਲਾਨ ਤੋਂ ਕੀਤਾ ਸਟੇਜ ਗਿਆ ਅਤੇ ਉਕਤ ਸੰਸਥਾਂ ਦੇ ਦਰਜਨ ਦੇ ਕਰੀਬ ਅਹੁੱਦੇਦਾਰ ਸ੍ਰੀ ਰਮਣੀਕ ਵਾਲੀਆ (ਪ੍ਰਧਾਨ) ਅਤੇ ਸਾਧੂ ਰਾਮ ਕੁਸ਼ਲਾ (ਜਨਰਲ ਸਕੱਤਰ) ਦੀ ਅਗਵਾਈ ਵਿੱਚ ਕਿਸ਼ਾਨਾਂ ਨਾਲ ਇੱਕ।ਜੁਟਤਾ ਪ੍ਰਗਟ ਕਰਨ ਲਈ ਪੁੱਕੇ ਅਤੇ ਮੋਰਚਾ ਦੇ ਆਲੇ ਦੁਆਲੇ ਦੀ ਸਫਾਈ ਕੀਤੀ ।ਅੱਜ ਦੇ ਮੋਰਚੇ ‘ਚ ਇਕੱਤਰ ਕਿਸਾਨਾਂ ਮਜਦੂਰਾਂ ਦੇ ਵਿਸ਼ਾਲ ਇਕੱਠ ਨੂੰ
ਸੰਬੋਧਨ ਕਰਦਿਆਂ ਸੁਰਜੀਤ ਸਿੰਘ ਫੂਲ ਅਤੇ ਗੁਰਮੇਲ ਸਿੰਘ ਜੰਡਾਂਵਾਲਾ (ਬੀਕੇਯੂ ਕ੍ਰਾਂਤੀਕਾਰੀ) ਲਛਮਣਦਾਸ ਭੋਲਾ ਅਤੇ ਗੁਰਜੰਟ ਸਿੰਘ ਬਾਲਿਆ ਵਾਲੀ (ਪੰਜਾਬ ਕਿਸਾਨ ਯੂਨੀਅਨ) ਸੁਖਦੇਵ ਸਿੰਘ ਨਥਾਣਾ ਅਤੇ ਦਰਸ਼ਨਵਸਿੰਘ ਫੂਲੋਮਿੱਠੀ (ਜਮੂਹਰੀ ਕਿਸਾਨ ਸਭਾ) ਸਿੰਗਾਰਾ ਸਿੰਘ ਮਾਨ ਅਤੇ ਜਗਜੀਤ ਸਿੰਘ ਭੂੰਦੜ (ਬੀ ਕੇ ਯੂ ਏਕਤਾ ਉਗਰਾਂਹਾਂ) ਅਤੇ ਬੂਟਾ ਸਿੰਘ ਬੁਰਜ ਗਿੱਲ ਅਤੇ ਬਲਦੇਵ ਸਿੰਘ ਭਾਈਰੂਪਾ (ਬੀ ਕੇ ਯੂ ਡਕੌਂਦਾ) ਨੇ ਕਿਹਾ ਕਿ ਸੂਬੇ ਦੀ ਅਖੌਤੀ ਕਿਸਾਨ ਪੱਖੀ ਅਤੇ ਨਾ-ਮਨਿਆਦ ਪੰਥਕ ਸਰਕਾਰ ਨੇ ਪਿੰਡ ਕੋਟੜਾ ਕੋਡਿਆਂ ਵਾਲਾ ਵਿਖੇ ਇੱਕ ਕਿਸਾਨ ਨੂੰ ਨਰਮਾ ਖਰਾਬੇ ਦਾ ਕੇਵਲ 5 ਰੁਪਏ ਦਾ ਚੈਕ ਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ ।ਅੱਜ ਦੇ ਇਕੱਠ ਨੂੰ ਮੋਰਚੇ ਦੀ ਹਮਾਇਤ ਕਰ ਰਹੀਆਂ ਮਜਦੂਰ ਜਥੇਬੰਦੀਆਂ ਦੇ ਆਗੂ ਜੋਰਾ ਸਿੰਘ ਨਸਰਾਲੀ ; ਸਾਥੀ ਮਹੀਂਪਾਲ, ਕੁਲਵੰਤ ਸਿੰਘ ਸੇਲਬਰ੍ਹਾਂ ; ਦਰਬਾਰਾ ਸਿੰਘ ਫੂਲੇਵਾਲ ਨੇ ਵੀ ਸੰਬੋਧਨ ਕੀਤਾ ।ਅੱਜ ਦੇ ਮੋਰਚੇ ਵਿੱਚ ਜਨਤੱਕ ਜਥੇਬੰਦੀਆਂ ਦਾ ਸਾਂਝਾਂ ਮੰਚ (ਜੇ.ਪੀ.ਐਮ.ਓ) ਦੇ ਵਰਕਰ ਸੰਪੂਰਨ ਸਿੰਘ ਅਤੇ ਸੱਤਪਾਲ ਗੋਇਲ ਦੀ ਅਗਵਾਈ ਵਿੱਚ ਅਤੇ ਬੇਰੁਜਗਾਰ ਈ.ਟੀ.ਟੀ. ਟੈਂਟ-1 ਪਾਸ ਅਧਿਆਪਕ ਐਕਸ਼ਨ ਕਮੇਟੀ ਦੇ ਸਾਥੀ ਮਾਰਚ ਕਰਦੇ ਸ਼ਾਮਲ ਹੋਏ ।



