Skip to content
Independent perspectives. Global stories.
BREAKING

168 ਹੈਲਪਲਾਇਨ ਅਤੇ ਈ-ਸਟੈਂਪਿੰਗ ਕਾਰਨ ਮਾਲ ਵਿਭਾਗ ਵਿਚ ਲੋਕ ਪੱਖੀ ਤਬਦੀਲੀਆਂ : ਮਜੀਠੀਆ

Share this story

ਜਲੰਧਰ, 2 ਅਕਤਬੂਰ- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਮਾਲ ਵਿਭਾਗ ਵਿਚ ਹੋਰ ਪਾਰਦਰਸ਼ਤਾ ਤੇ ਜਵਾਬਦੇਹੀ ਨਿਰਧਾਰਿਤ ਕਰਨ ਲਈ ਸ਼ੁਰੂ ਕੀਤੀ ਗਈ 168 ਹੈਲਪਲਾਇਨ ਅਤੇ ਈ- ਸਟੈਂਪਿੰਗ ਕਾਰਨ ਹੇਠਲੇ ਪੱਧਰ ’ਤੇ ਵੱਡੀਆਂ ਲੋਕਪੱਖੀ ਤਬਦੀਲੀਆਂ ਆਈਆਂ ਹਨ ਕਿਉਂਕਿ ਇਸ ਨਾਲ ਆਮ ਲੋਕਾਂ ਦਾ ਸ਼ਸ਼ਕਤੀਕਰਨ ਹੋਇਆ ਹੈ। ਅੱਜ ਇੱਥੇ ਰਾਮ ਨੌਮੀ ਉਤਸਵ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਵਜ਼ੀਫਾ ਵੰਡ ਸਮਾਰੋਹ ਦੀ ਪ੍ਰਧਾਨਗੀ ਕਰਨ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਦੇਸ਼ ਵਿਚ ਪਹਿਲੀ ਵਾਰ ਸਾਰਾ ਜ਼ਮੀਨੀ ਰਿਕਾਰਡ ਆਨ ਲਾਇਨ ਕਰਨ ਪਿੱਛੋਂ ਲੋਕਾਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਦੇ ਹੱਲ ਲਈ 168 ਹੈਲਪਲਾਇਨ ਜਾਰੀ ਕੀਤੀ ਗਈ ਸੀ, ਜਿਸ ’ਤੇ 24 ਘੰਟੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਇਸ ਪਿੱਛੋਂ ਕੈਬਨਿਟ ਮੰਤਰੀਆਂ ਭਗਤ

ਚੂਨੀ ਲਾਲ, ਸਿਕੰਦਰ ਸਿੰਘ ਮਲੂਕਾ, ਸੋਹਣ ਸਿੰਘ ਠੰਡਲ, ਸੰਸਦੀ ਸਕੱਤਰਾਂ ਕੇ.ਡੀ.ਭੰਡਾਰੀ ਤੇ ਪਵਨ ਕੁਮਾਰ ਟੀਨੂੰ, ਸੰਸਦ ਮੈਂਬਰ ਅਵਿਨਾਸ਼ Ðਰਾਏ ਖੰਨਾ, ਮੁੱਖ ਮੰਤਰੀ ਦੇ ਸਲਾਹਕਾਰ ਤੀਕਸਣ ਸੂਦ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਵੀ ਸਮਾਗਮ ਦੌਰਾਨ ਸ਼ਿਰਕਤ ਕੀਤੀ।

WRITTEN BY