ਮੁੰਬਈ, 30 ਸਤੰਬਰ (ਪੀ. ਟੀ.)- 9 ਸਾਲ ਪਹਿਲਾਂ 11 ਜੁਲਾਈ 2006 ਨੂੰ ਹੋਏ ਲੋਕਲ ਟਰੇਨ ਧਮਾਕਿਆਂ ਦੇ ਮਾਮਲੇ ‘ਚ ਮਕੋਕਾ ਕੋਰਟ ਨੇ ਪੰਜ ਦੋਸ਼ੀਆਂ ਨੂੰ ਫਾਂਸੀ ਅਤੇ 7 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਜਦਕਿ ਪੰਜ ਮਦਦਗਾਰਾਂ ਨੂੰ ਉਮਰ ਕੈਦ ਦੀ ਸਜ਼ਾ ਦਿ¤ਤੀ ਗਈ ਹੈ। ਕੋਰਟ ‘ਚ ਦੋਸ਼ੀਆਂ ਦੀ ਪੈਰਵੀ ਕਰਨ ਵਾਲੇ ਵਕੀਲ ਨੇ ਕਿਹਾ ਹੈ ਕਿ ਮਕੋਕਾ ਕੋਰਟ ਵਲੋਂ ਸੁਣਾਈ ਗਈ ਸਜ਼ਾ ਦੇ ਖਿਲਾਫ ਹਾਈਕੋਰਟ ’ਚ ਅਪੀਲ ਕਰਨਗੇ।ਇਸ ਅ¤ਤਵਾਦੀ ਵਾਰਦਾਤ ’ਚ 180 ਤੋਂ ਵ¤ਧ ਲੋਕਾਂ ਦੀ ਮੌਤ ਹੋ ਗਈ ਸੀ।



