Skip to content
Independent perspectives. Global stories.
BREAKING

ਮੋਦੀ ਚੋਣਾਂ ਸਮੇਂ ਕਿਸਾਨਾਂ ਨਾਲ ਕੀਤੇ ਵਾਅਦੇ ਭੁੱਲਿਆ : ਲੱਖੋਵਾਲ

Share this story

ਦਿੜ੍ਹਬਾ ਮੰਡੀ, 30 ਸਤੰਬਰ (ਜਸਵੀਰ ਸਿੰਘ ਛਾਹੜ)- ਆਲ ਇੰਡੀਆ ਕਿਸਾਨ ਅਦੋਲਨ ਕ੍ਰੋਆਰਡੀਨੇਸ਼ਨ ਕਮੇਟੀ ਦੇ ਸੱਦੇ ਉਪਰ ਭਾਰਤੀ ਕਿਸਾਨ ਯੂਨੀਅਨ(ਲੱਖੋਵਾਲ)ਵਲੋਂ ਪੰਜਾਬ ਦੇ ਪ੍ਰਧਾਨ ਤੇ ਰਾਸ਼ਟਰੀ ਕ੍ਰੋਆਡੀਨੇਟਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਛੇ ਜਿਲਿਆ ਦੀਆਂ ਕਿਸਾਨ ਇਕਾਈਆ ਵਲੋਂ ਸੰਗਰੂਰ-ਦਿੱਲੀ ਸੜਕ ਸਥਾਨਕ ਚੌਂਕ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਸਵੇਰੇ 11 ਵਜੇ ਤੋਂ ਬਾਆਦ ਦੁਪਹਿਰ 3 ਵਜੇ ਤੱਕ ਮੁਕੰਮਲ ਆਵਾਜਾਈ ਬੰਦ ਕੀਤੀ ਗਈ ।ਕਿਸਾਨਾ ਦੇ ਇੱਕਠ ਨੂੰ ਸਬੋਧਨ ਕਰਦਿਆਂ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਪਣੇ ਚੋਣ ਵਾਅਦਿਆ ਤੋਂ ਉਲਟ ਜਾ ਕੇ ਕਿਸਾਨਾ ਨਾਲ ਧਰੋਹ ਕੀਤਾ ਹੈ ।ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਨੇ ਬਠਿੰਡਾ ਵਿਖੇ ਚੋਣਾ ਤੋਂ ਪਹਿਲਾ ਚੋਣ ਰੈਲੀ ਵਿੱਚ ਕਿਹਾ ਸੀ ਕਿ ਸਰਕਾਰ ਬਣਨ ਤੇ 90 ਦਿਨਾਂ ਵਿੱਚ ਸੁਬਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ।ਪ੍ਰੰਤੂ ਅੱਜ ਕੇਂਦਰ ਸਰਕਾਰ ਸੁਬਾਮੀਨਾਥਨ ਰਿਪੋਰਟ ਲਾਗੂ ਕਰਨ ਵਿੱਚ ਭੱਜ ਰਹੀ ਹੈ ।ਮੋਦੀ ਸਰਕਾਰ ਦਿਨੋ ਦਿਨ ਕਿਸਾਨ ਵਿਰੋਧੀ ਨੀਤੀਆ ਅਪਣਾ ਕੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ ।ਮੋਦੀ ਬਾਹਰਲੇ ਦੇਸ਼ਾ ਵਿੱਚ ਜਾ ਕੇ ਵੱਡੀਆ ਸਨਅਤਾ ਲਿਆਉਣ ਦੀਆਂ ਗੱਲਾਂ ਕਰ ਰਿਹਾ ਹੈ ।ਪ੍ਰੰਤੂ ਇਸ ਵੱਡੇ ਆਰਥਿਕ ਸੰਕਟ ਵਿੱਚ ਫਸੀ ਹਿੰਦੁਸਤਾਨ

ਦੀ ਕਿਸਾਨੀ ਦੀ ਨਾ ਤਾਂ ਪਹਿਲਾਂ ਕਾਂਗਰਸ ਨੇ ਸਾਰ ਲਈ ਹੈ ਨਾ ਹੀ ਹੁਣ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸਾਰ ਲੈ ਰਹੀ ਹੈ। ਸ੍ਰ ਲੱਖੋਵਾਲ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਜਿਸਦਾ ਕਸੂਰ ਹੈ ਉਸ ਤੋਂ ਨਾ ਖੁਸ਼ ਹੈ ਭਾਵੇਂ ਉਹ ਪੰਜਾਬ ਸਰਕਾਰ ਹੈ।ਫੇਰ ਵੀ ਅਸੀਂ ਬਾਦਲ ਸਾਬ੍ਹ ਦੇ ਧੰਨਵਾਦੀ ਹਾਂ ਜਿੰਨਾ ਨੇ ਨਰਮੇ ਦੀ ਫਸਲ ਦੇ ਪੀੜਤ ਕਿਸਾਨ ਲਈ 600 ਕਰੋੜ ਰੁਪਇਆ ਜਾਰੀ ਕੀਤਾ ਹੈ। ਇਸ ਮੌਕੇ ਕਪੂਰ ਸਿੰਘ ਛਾਹੜ, ਰਾਮਕਰਨ ਸਿੰਘ ਰਾਮਾ,ਅਵਤਾਰ ਸਿੰਘ ਮੇਲੋਂ (ਸਾਰੇ ਮੀਤ ਪ੍ਰਧਾਨ ਪੰਜਾਬ)ਅਵਤਾਰ ਸਿੰਘ ਸੰਗਰੂਰ,ਗੁਰਬਖਸ ਸਿੰਘ ਕਾਲੇਕੇ ਬਰਨਾਲਾ,ਮੱਘਰ ਸਿੰਘ ਬਠਿੰਡਾ,ਨਿਰਮਲ ਸਿੰਘ ਝੰਡੂ ਕੇ ਮਾਨਸਾ, ਜਗਦੇਵ ਸਿੰਘ ਮੁਕਤਸਰ,ਪ੍ਰਦੁਮਣ ਕੁਮਾਰ ਫਾਜਿਲਕਾ(ਸਾਰੇ ਜਿਲਾ ਪ੍ਰਧਾਨ), ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਬਲਾਕ ਪ੍ਰਧਾਨ ਤੇ ਹੋਰ ਵੀ ਆਹੁਦੇਦਾਰ ਹਾਜ਼ਰ ਸਨ।

WRITTEN BY