ਸੇਨ ਹੋਜੇ, 28 ਸਤੰਬਰ (ਪੀ.ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪਿਛਲੀ ਅਮਰੀਕੀ ਯਾਤਰਾ ਦੇ ਦੌਰਾਨ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸਕਵਾਇਰ ‘ਚ ਭਾਰਤੀ ਭਾਈਚਾਰੇ ਦੇ ਲੋਕਾਂ ‘ਚ ਜੋ ਸਮਾਂ ਬੰਨ੍ਹਿਆ ਸੀ, ਠੀਕ ਉਹੋ ਜਿਹਾ ਹੀ ਨਜ਼ਾਰਾ ਅ¤ਜ ਸੇਨ ਹੋਜੇ ਦੇ ਸੈਪ ਸੈਂਟਰ ‘ਚ ਦੇਖਣ ਨੂੰ ਮਿਲਿਆ। ਸੈਪ ਸੈਂਟਰ ‘ਚ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਦੇ ‘ਚ ਕਰੀਬ 1 ਘੰਟੇ ਤ¤ਕ ਭਾਸ਼ਣ ਦਿ¤ਤਾ। ਮੋਦੀ ਨੇ ਆਰਥਕ ਸੁਧਾਰ ਤੋਂ ਲੈ ਕੇ ਕਿਸਾਨਾਂ ਦੀ ਬਿਹਤਰੀ ਤੇ ਅ¤ਤਵਾਦ ਦੇ ਖ਼ਤਰੇ ‘ਤੇ ਆਪਣੀ ਗ¤ਲ ਰ¤ਖੀ। ਇ¤ਥੇ ਪ੍ਰੋਗਰਾਮ ਤੋਂ ਘੰਟਿਆਂ ਪਹਿਲਾਂ ਹੀ ਲੋਕਾਂ ਦਾ ਇਕ¤ਠ ਹੋਣਾ ਸ਼ੁਰੂ ਹੋ ਗਿਆ ਸੀ। ਉਹ ਇ¤ਥੇ 7. 30 ਵਜੇ ਪੁ¤ਜੇ ਤੇ ਭਾਸ਼ਣ ਦਿ¤ਤਾ। ਭਾਸ਼ਣ ਖ਼ਤਮ ਹੁੰਦੇ ਹੀ ਮੋਦੀ ਨੇ ਇ¤ਥੇ ਮੌਜੂਦ ਲੋਕਾਂ ਨਾਲ ਹ¤ਥ ਮਿਲਾਉਂਦੇ ਹੋਏ ਚਲੇ ਗਏ। ਮੋਦੀ ਨੇ ਕਿਹਾ ਕਿ ਯੂਐਨ ਨੇ ਅਜੇ ਤ¤ਕ ਅ¤ਤਵਾਦ ਦੀ ਪਰਿਭਾਸ਼ਾ ਤੈਅ ਨਹੀਂ ਕੀਤੀ ਹੈ। ਜੇਕਰ ਇਸਨੂੰ ਤੈਅ ਕਰਨ ‘ਚ ਹੀ ਇੰਨਾ ਸਮਾਂ ਲ¤ਗ ਜਾਵੇਗਾ ਤਾਂ ਇਸ ਨਾਲ ਕਿਵੇਂ ਲੜ ਸਕਾਂਗੇ।ਅ¤ਤਵਾਦ ‘ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ ਹੈ।ਭਾਰਤ ਅ¤ਤਵਾਦ ਨਾਲ 40 ਸਾਲ ਤੋਂ ਪੀੜਤ ਹੈ, ਹੁਣ ਦੁਨੀਆ ਅ¤ਤਵਾਦ ਦਾ ਖ਼ਤਰਾ ਸਮਝਣ ਲ¤ਗੀ ਹੈ।



