Skip to content
Independent perspectives. Global stories.
BREAKING

ਖਟਕੜ ਕਲਾਂ ਨੂੰ ‘ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ’ ਤਹਿਤ ਵਿਕਸਿਤ ਕਰਾਂਗੇ : ਚੌ. ਬੀਰੇਂਦਰ ਸਿੰਘ

Share this story

ਖਟਕੜ ਕਲਾਂ, 28 ਸਤੰਬਰ (ਪੀ. ਟੀ.)- ਕੇਂਦਰ ਸਰਕਾਰ ਵੱਲੋਂ ਸੁਮੱਚੇ ਦੇਸ਼ ਵਿੱਚ ਖਟਕੜ ਕਲਾਂ ਸਮੇਤ ਕੇਵਲ ਦੋ ਹੀ ਅਜਿਹੇ ਪਿੰਡ ‘ਸਾਂਸਦ ਆਦਰਸ਼ ਗਰਾਮ’ ਤਹਿਤ ਚੁਣੇ ਗਏ ਹਨ ਜਿਹੜੇ ਕਿ ਇਸ ਲਈ ਨਿਰਧਾਰਿਤ ਸ਼ਰਤਾਂ/ਮਾਪਦੰਡ ਤਾਂ ਭਾਵੇਂ ਪੂਰੇ ਨਹੀਂ ਕਰਦੇ ਪਰੰਤੂ ਇਹ ਅਜਿਹੀਆਂ ਸਖਸ਼ੀਅਤਾਂ ਨਾਲ ਜੁੜੇ ਹੋਏ ਸਨ, ਜਿਨ੍ਹਾਂ ਅੱਗੇ ਇਹ ਸ਼ਰਤਾਂ/ਮਾਪਦੰਡ ਕੋਈ ਮਆਨੇ ਨਹੀਂ ਰੱਖਦੇ। ਇਨ੍ਹਾਂ ਵਿੱਚੋਂ ਪਹਿਲਾ ਖਟਕੜ ਕਲਾਂ ਅਤੇ ਦੂਸਰਾ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬਦੇਕਰ ਦਾ ਮਹਾਂਰਾਸ਼ਟਰ ਵਿੱਚ ਸਥਿਤ ਪਿੰਡ ਹੈ। ਇਹ ਪ੍ਰਗਟਾਵਾ ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਪੀਣ ਵਾਲਾ ਪਾਣੀ ਤੇ ਸੈਨੀਟੇਸ਼ਨ ਬਾਰੇ ਮੰਤਰੀ ਚੌ. ਬੀਰੇਂਦਰ ਸਿੰਘ ਨੇ ਅੱਜ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਨੂੰ ਭਾਰਤ ਸਰਕਾਰ ਵੱਲੋਂ ‘ਸਾਂਸਦ ਆਦਰਸ਼ ਗਰਾਮ’ ਯੋਜਨਾ ਵਿੱਚ ਸ਼ਾਮਿਲ ਕਰਨ ਦਾ ਰਸਮੀ ਐਲਾਨ ਕਰਦਿਆਂ ਹੋਏ ਕੀਤਾ। ਉਨ੍ਹਾਂ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਹਾੜੇ ’ਤੇ ਇੱਥੇ ਨਤਮਸਤਕ ਹੋਣ ਬਾਅਦ ਯੂਥ ਅਕਾਲੀ ਦਲ ਵੱਲੋਂ ਕੀਤੇ ਵਿਸ਼ਾਲ ਸਮਾਗਮ ਨੂੰ ਸੰਬੋਧਨ ਕਰਦਿਆਂ ਪੇਸ਼ਕਸ਼ ਕੀਤੀ ਕਿ ਜੇਕਰ ਖਟਕੜ ਕਲਾਂ ਅਤੇ ਇਸ ਦੇ ਆਲੇ ਦੁਆਲੇ ਦੇ ਪਿੰਡਾਂ ਦੇ 25 ਤੋਂ 50 ਹਜ਼ਾਰ ਅਬਾਦੀ ’ਤੇ ਅਧਾਰਿਤ ਪਿੰਡਾਂ ਦਾ ਕਲੱਸਟਰ ਬਣਾ ਕੇ ਦਿੱਤਾ ਜਾਵੇ ਤਾਂ ਕੇਂਦਰ ਸਰਕਾਰ ‘ਸ਼ਿਆਮਾ ਪ੍ਰਸਾਦ ਮੁਖਰਜੀ ਅਰਬਨ ਮਿਸ਼ਨ’ ਤਹਿਤ ਲਿਆ ਕੇ 50 ਤੋਂ 55 ਕਰੋੜ ਰੁਪਏ ਨਾਲ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾ ਦੇਵੇਗੀ। ਉਨ੍ਹਾਂ ਮਾਲ ਤੇ ਮੁੜ ਵਸੇਬਾ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਦੇ ਪੜਦਾਦਾ ਸਰ ਸੁੰਦਰ ਸਿੰਘ ਮਜੀਠੀਆ ਅਤੇ ਆਪਣੇ ਨਾਨਾ ਸਰ ਛੋਟੂ ਰਾਮ ਦੇ ਕਿਸਾਨੀ ਪ੍ਰਤੀ ਲਗਾਅ ਦਾ ਜ਼ਿਕਰ ਕਰਦਿਆਂ ਆਖਿਆ ਕਿ ਸਾਂਝੇ ਪੰਜਾਬ ਵਿੱਚ ਅੰਗਰੇਜ਼ੀ ਹਕੂਮਤ ਹੋਣ ਦੇ ਬਾਵਜੂਦ ਦੋਵਾਂ ਨੇ ਆਪਣੇ ਮੰਤਰੀ ਪਦਾਂ ਦਾ ਇਸਤੇਮਾਲ ਕਿਸਾਨਾਂ ਦੇ ਭਲੇ ਲਈ ਕੀਤਾ। ਸਰ ਸੁੰਦਰ ਸਿੰਘ ਮਜੀਠੀਆ ਨੇ ਜਿੱਥੇ ਖੇਤਾਂ ਤੱਕ ਸਿੰਚਾਈ ਦਾ ਪਾਣੀ ਪਹੁੰਚਾਇਆ ਉ¤ਥੇ ਸਰ ਛੋਟੂ ਰਾਮ ਨੇ 17 ਲੱਖ ਹੈਕਟੇਅਰ ਗਹਿਣੇ ਪਈ ਜ਼ਮੀਨ ਨੂੰ ਮੁੜ ਗਰੀਬ ਕਿਸਾਨਾਂ ਹਵਾਲੇ ਕਰਵਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਕਿਹਾ ਕਿ ਨਰਮੇ ਦੀ ਖਰਾਬੀ ਲਈ ਕੇਂਦਰ ਵੱਲੋਂ ਪੰਜਾਬ ਪਾਸੋਂ ਖਰਾਬਾ ਰਿਪੋਰਟ ਮੰਗੀ ਗਈ ਹੈ ਅਤੇ ਰਿਪੋਰਟ ਆਉਣ ’ਤੇ ਉਸ ’ਤੇ ਮੁਆਵਜੇ ਬਾਰੇ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਾਹਦ ਅਜਿਹੇ ਨੇਤਾ ਹਨ, ਜੋ ਕਿ ਦੇਸ਼ ਦੇ ਸ਼ਹੀਦਾਂ ਨੂੰ ਸਤਿਕਾਰ ਦੇ ਰਹੇ ਹਨ ਅਤੇ ਉਨ੍ਹਾਂ ਦੀ ਯਾਦ ਮਨਾਉਣ ਤੋਂ ਇਲਾਵਾ, ਯਾਦਗਾਰਾਂ ਵੀ ਉਸਾਰ ਰਹੇ ਹਨ। ਪੱਤਰਕਾਰਾਂ ਵੱਲੋਂ ਨਰਮੇ ਦੇ ਬਹੁਤ ਥੋੜ੍ਹੇ ਮੁਆਵਜ਼ੇ ਸਬੰਧੀ ਪੁੱਛੇ ਸਵਾਲ ’ਤੇ ਮਾਲ ਮੰਤਰੀ ਸ. ਮਜੀਠੀਆ ਦਾ ਕਹਿਣਾ ਸੀ ਕਿ ਇਹ ਅਕਾਲੀ ਦਲ-ਭਾਜਪਾ ਸਰਕਾਰ ਹੀ ਹੈ ਜਿਸ ਨੇ ਕਾਂਗਰਸ ਦੇ 2000 ਰੁਪਏ ਦੇ ਪ੍ਰਤੀ ਏਕੜ ਦੇ ਮੁਕਾਬਲੇ 8000 ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਤੈਅ ਕੀਤਾ ਹੈ। ਉਨ੍ਹਾਂ ਬਹੁਤ ਹੀ ਨਿਗੂਣੇ ਮੁਆਵਜ਼ਾ ਦੇਣ ਬਾਰੇ ਰਿਪੋਰਟ ਮੰਗੇ ਜਾਣ ਦੀ ਗੱਲ ਆਖੀ।

WRITTEN BY