Skip to content
Independent perspectives. Global stories.
BREAKING

180 ਕਰੋੜ ਦੀ ਲਾਗਤ ਨਾਲ 7 ਕਿਲੋਮੀਟਰ ਲੰਬਾ ਰੋਪੜ ਬਾਈਪਾਸ ਉਦਘਾਟਨ ਲਈ ਤਿਆਰ : ਡਾ. ਚੀਮਾ

Share this story

ਚੰਡੀਗੜ੍ਹ, 28 ਸਤੰਬਰ (ਪੀ. ਟੀ.)- ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਬਿਹਤਰ ਅਤਿ-ਆਧੁਨਿਕ ਬੁਨਿਆਦੀ ਢਾਂਚਾ ਸਿਰਜੇ ਜਾਣ ਦੀ ਲੜੀ ਤਹਿਤ ਚੰਡੀਗੜ੍ਹ-ਜਲੰਧਰ ਰੋਡ ’ਤੇ ਰੋਪੜ ਸ਼ਹਿਰ ਨਾਲ 7 ਕਿਲੋਮੀਟਰ ਬਾਈਪਾਸ ਬਣ ਕੇ ਤਿਆਰ ਹੋ ਗਿਆ। 180 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਇਸ ਬਾਈਪਾਸ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 2 ਅਕਤੂਬਰ ਨੂੰ ਸੂਬਾ ਵਾਸੀਆਂ ਦੇ ਨਾਂ ਸਮਰਪਿਤ ਕਰਨਗੇ। ਇਸ ਮੌਕੇ ਲੋਕ ਨਿਰਮਾਣ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਵੀ ਉਚੇਚੇ ਤੌਰ ’ਤੇ ਸ਼ਿਰਕਤ ਕਰਨਗੇ।7 ਕਿਲੋਮੀਟਰ ਲੰਬੇ ਬਾਈਪਾਸ ਉਪਰ ਸਤਲੁਜ ਦਰਿਆ ਅਤੇ ਸਰਹਿੰਦ ਨਹਿਰ ਉਪਰ ਦੋ ਹਾਈਲੈਵਲ ਪੁੱਲ ਉਸਾਰੇ ਗਏ ਹਨ। ਬਾਈਪਾਸ ਉਪਰ ਬਣਾਈ ਸੜਕ ਉਪਰ 78.72 ਕਰੋੜ ਰੁਪਏ ਅਤੇ ਬਾਈਪਾਸ ਨੂੰ ਰੋਪੜ ਸ਼ਹਿਰ ਨਾਲ ਜੋੜਦੀ ਅਪਰੋਚ ਸੜਕ ਉਪਰ 10.24 ਕਰੋੜ ਰੁਪਏ ਦੀ ਲਾਗਤ ਆਈ ਹੈ ਜਦੋਂ ਕਿ ਸਤੁਲਜ ਦਰਿਆ ਉਪਰ ਬਣਾਏ ਹਾਈਲੈਵਲ ਪੁਲ ’ਤੇ 79.61 ਕਰੋੜ ਰੁਪਏ ਅਤੇ ਸਰਹਿੰਦ ਨਹਿਰ ਉਪਰ ਬਣੇ ਪੁਲ ’ਤੇ 11.44 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਸ ਬਾਈਪਾਸ ਨਾਲ ਚੰਡੀਗੜ੍ਹ-ਜਲੰਧਰ ਰੋਡ ਦਾ ਰਾਸਤਾ ਜਿੱਥੇ 5 ਕਿਲੋਮੀਟਰ ਘੱਟ ਜਾਵੇਗਾ ਉਥੇ ਰੋਪੜ ਸ਼ਹਿਰ ਅੰਦਰੋਂ ਟ੍ਰੈਫਿਕ ਵਿੱਚੋਂ ਨਹੀਂ ਗੁਜ਼ਰਨਾ ਪਵੇਗਾ। ਰੋਪੜ ਦੇ ਵਿਧਾਇਕ ਅਤੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਰੋਪੜ ਬਾਈਪਾਸ ਨੂੰ ਸ਼ਹਿਰ ਵਾਸੀਆਂ ਲਈ ਵੱਡਾ ਤੋਹਫਾ ਦੱਸਦਿਆਂ ਕਿਹਾ ਕਿ ਚੰਡੀਗੜ੍ਹ-ਜਲੰਧਰ ਰੋਡ ਦੇ ਟ੍ਰੈਫਿਕ ਦੇ ਬਾਈਪਾਸ ਰਾਹੀਂ ਗੁਜ਼ਰਨ ਨਾਲ ਰੋਪੜ ਸ਼ਹਿਰ ਅੰਦਰ ਟ੍ਰੈਫਿਕ ਦੀ ਸਮੱਸਿਆ ਦਾ ਮੁਕੰਮਲ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਇਸ ਬਾਈਪਾਸ ਜ਼ਰੀਏ ਪੂਰਾ ਮਾਝਾ ਤੇ ਦੋਆਬਾ ਖੇਤਰ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸੇ ਦੇ ਲੋਕ ਚੰਡੀਗੜ੍ਹ ਨਾਲ ਜੁੜਦੇ ਹਨ ਜਿਸ ਕਾਰਨ ਉਤਰੀ ਭਾਰਤ ਦੇ ਲੋਕਾਂ ਨੂੰ ਇਸ ਬਾਈਪਾਸ ਦਾ ਵੱਡਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਰਾਸਤਾ ਵੀ 5 ਕਿਲੋਮੀਟਰ ਵੀ ਘਟੇਗਾ। ਇਹ ਬਾਈਪਾਸ ਰੂਪਨਗਰ ਸ਼ਹਿਰ ਤੋਂ ਪਹਿਲਾਂ ਸ਼ੁਰੂ ਹੁੰਦਾ ਹੈ ਜਿਹੜਾ ਅੱਗੇ ਬਲਾਚੌਰ ਵੱਲ ਜਾਂਦੀ ਸੜਕ ’ਤੇ ਪੁੱਜਦਾ ਹੈ। ਡਾ.ਚੀਮਾ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਿਰਜਿਆ ਗਿਆ। ਇਸ ਤਹਿਤ ਸੂਬੇ ਵਿੱਚ ਹਰ ਸ਼ਹਿਰ ਤੇ ਕਸਬੇ ਨੂੰ ਚਾਰ ਤੇ ਛੇ ਮਾਰਗੀ ਨੂੰ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਰੇਲਵੇ ਫਲਾਈਓਵਰ, ਅੰਡਰਬ੍ਰਿਜਾਂ ਅਤੇ ਨਹਿਰਾਂ ਤੇ ਦਰਿਆਵਾਂ ਉਪਰ ਹਾਈ ਲੈਵਲ ਪੁੱਲ ਉਸਾਰੇ ਗਏ ਹਨ। ਉਨ੍ਹਾਂ ਕਿਹਾ ਕਿ ਰੋਪੜ ਬਾਈਪਾਸ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਇਕ ਹਿੱਸਾ ਹੈ ਜਿਸ ਨਾਲ ਅੱਧੇ ਪੰਜਾਬ ਨੂੰ ਫਾਇਦਾ ਹੋਵੇਗਾ। ਡਾ.ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਰੂਪਨਗਰ ਸ਼ਹਿਰ ਵਾਸੀਆਂ ਨੂੰ ਇਹ ਦੂਜਾ ਵੱਡਾ ਪ੍ਰਾਜੈਕਟ ਦਿੱਤਾ ਗਿਆ ਹੈ ਜਿਸ ਨਾਲ ਟ੍ਰੈਫਿਕ ਦੀ ਸਮੱਸਿਆ ਤੋਂ ਮੁਕੰਮਲ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ-ਸ੍ਰੀ ਆਨੰਦਪੁਰ ਸਾਹਿਬ ਸੜਕ ’ਤੇ ਰੂਪਨਗਰ ਸ਼ਹਿਰ ਵਿਖੇ ਵੱਡਾ ਰੇਲਵੇ ਫਲਾਈਓਵਰ ਬਣਾਇਆ ਗਿਆ ਸੀ ਜਿਸ ਨਾਲ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਵੱਲ ਜਾਂਦੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਮਿਲਿਆ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ. ਬਾਦਲ ਦੀਆਂ ਕੋਸ਼ਿਸ਼ਾਂ ਸਦਕਾ ਰੋਪੜ ਵਿਖੇ ਸੂਬੇ ਦੀ ਪਹਿਲੀ ਆਈ.ਆਈ.ਟੀ. ਅਤੇ ਐਨ.ਸੀ.ਸੀ. ਅਕੈਡਮੀ ਦੀ ਸਥਾਪਨਾ ਹੋਈ ਅਤੇ ਉਪ ਮੁੱਖ ਮੰਤਰੀ ਸ. ਬਾਦਲ ਵੱਲੋਂ ਕੀਤੇ ਐਲਾਨ ਤਹਿਤ ਆਉਂਦੀ 15 ਨਵੰਬਰ ਨੂੰ ਰੂਪਨਗਰ ਵਿਖੇ ਛੇਵੇਂ ਕਬੱਡੀ ਵਿਸ਼ਵ ਕੱਪ ਦਾ ਵੀ ਆਗਾਜ਼ ਵੀ ਹੋਵੇਗਾ।

WRITTEN BY