ਅੰਮ੍ਰਿਤਸਰ, 27 ਸਤੰਬਰ (ਸੁਨੀਲ ਗੁਪਤਾ)- ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਕਾਰਨ ਸਿ¤ਖਾਂ ਦੇ ਤਿ¤ਖੇ ਰੋਸ ਅਤੇ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੇ ਮੁ¤ਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਕੌਮ ਨਾਲ ਜੁੜੇ ਬੇਹ¤ਦ ਸੰਵੇਦਨਸ਼ੀਲ ਮੁ¤ਦੇ ‘ਤੇ ਬੀਤੇ ਦਿਨੀ ਪੰਜ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਵ¤ਲੋਂ ਇਕ¤ਤਰਤਾ ਦੌਰਾਨ ਅਚਨਚੇਤ ਮੁਆਫ਼ੀ ਦੇ ਵ¤ਡੇ ਫ਼ੈਸਲੇ ਖ਼ਿਲਾਫ਼ ਉ¤ਘੜੇ ਸਿ¤ਖ ਸਫ਼ਾਂ ‘ਚ ਵਿਰੋਧ ਦੇ ਚ¤ਲਦਿਆਂ ਅ¤ਜ ਇ¤ਥੇ ਵ¤ਖ-ਵ¤ਖ ਪੰਥਕ ਜਥੇਬੰਦੀਆਂ ਵ¤ਲੋਂ ਸਾਂਝੀ ਬੈਠਕ ਦੌਰਾਨ ਡੇਰਾ ਮੁ¤ਖੀ ਨੂੰ ਮਾਫ਼ੀ ਦੇਣ ਦਾ ਅੰਦਰ ਵੜ੍ਹ ਕੇ ਕੀਤਾ ਫ਼ੈਸਲਾ ਰ¤ਦ ਕਰਦਿਆਂ ਦੀਵਾਲੀ ‘ਤੇ ਸਰਬ¤ਤ ਖ਼ਾਲਸਾ ਸ¤ਦਣ ਦਾ ਐਲਾਨ ਕੀਤਾ। ਯੂਨਾਇਟਡ ਅਕਾਲੀ ਦਲ ਦੇ ਮੁ¤ਖੀ ਭਾਈ ਮੋਹਕਮ ਸਿੰਘ ਅਤੇ ਸ: ਗੁਰਦੀਪ ਸਿੰਘ ਬਠਿੰਡਾ ਵ¤ਲੋਂ ਅੰਮ੍ਰਿਤਸਰ ‘ਚ ਸ¤ਦੀ ਇਕ¤ਤਰਤਾ ਦੌਰਾਨ ਬਹੁ
ਤਾਤ ਬੁਲਾਰਿਆਂ ਵ¤ਲੋਂ ਸੁਰਖ ਭਾਸ਼ਾ ਦੀ ਵਰਤੋਂ ਕਰਦਿਆਂ ਸਿੰਘ ਸਾਹਿਬਾਨ ‘ਤੇ ਸਿਆਸੀ ਹ¤ਥਾਂ ‘ਚ ਖੇਡਣ ਦੇ ਦੋਸ਼ ਲਗਾਏ ਗਏ। ਇਸ ਮੌਕੇ ਕਈ ਜਥੇਬੰਦੀਆਂ ਨੇ ਸਿੰਘ ਸਾਹਿਬਾਨਦੇ ਸਮਾਜਿਕ ਬਾਈਕਾਟ ਦੀ ਮੰਗ ਕਰਦਿਆਂ ਇਕ ਪੰਥਕ ਸੁਪਰੀਮ ਕੌਂਸਲ ਰਾਹੀਂ ਨਵੇਂ ਜਥੇਦਾਰ ਥਾਪਣ ਦੇ ਸੁਝਾਅ ਵੀ ਪੇਸ਼ ਕੀਤੇ। ਆਗੂਆਂ ਨੇ ਪਿਛੋਕੜ ‘ਚ ਵੀ ਵਿਵਾਦਤ ਫ਼ੈਸਲਿਆਂ ਦਾ ਜ਼ਿਕਰ ਕਰਦਿਆਂ ਸਿੰਘ ਸਾਹਿਬਾਨ ਦੀ ਨਿਯੁਕਤੀ ਪ੍ਰਕਿਰਿਆ ਨੂੰ ਮੌਜੂਦਾ ਸਿਆਸੀ ਪ੍ਰਣਾਲੀ ਦੀ ਪਕੜ ‘ਚੋਂ ਬਾਹਰ ਕਢਵਾਉਣ ਲਈ ਸੰਘਰਸ਼ ਵਿ¤ਢਣ ‘ਤੇ ਜ਼ੋਰ ਦਿ¤ਤਾ। ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਥੇਦਾਰ ਜਦੋਂ ਤ¤ਕ ਪੰਥ ਦੀ ਆਵਾਜ਼ ਉ¤ਚਾ ਕਰਨਗੇ ਤਾਂ ਉਦੋਂ ਤ¤ਕ ਹੀ ਉਨ੍ਹਾਂ ਨੂੰ ਸਤਿਕਾਰ ਹਾਸਲ ਹੋਵੇਗਾ। ਉਨ੍ਹਾਂ ਸਿੰਘ ਸਾਹਿਬਾਨ ਨੂੰ ਮੁਆਫ਼ੀ ਫ਼ੈਸਲਾ ਦੋ ਦਿਨ ਵਿਚ ਪਲਟਣ ਦਾ ਮੌਕਾ ਦਿੰਦਿਆਂ 30 ਸਤੰਬਰ ਨੂੰ ਦੁਪਹਿਰ ਦੋ ਵਜੇ ਤ¤ਕ ਅ¤ਧੇ ਦਿਨ ਲਈ ਪੰਜਾਬ ਬੰਦ ਦਾ ਸ¤ਦਾ ਦਿ¤ਤਾ।



